ਇਟਲੀ ''ਚ ਫੈਸ਼ਨ ਸ਼ੋਅ ਦੌਰਾਨ ਭਾਰਤੀ ਪਹਿਰਾਵੇ ਦੀ ਹੋਈ ਬੱਲੇ ਬੱਲੇ (ਤਸਵੀਰਾਂ)
Monday, Jul 07, 2025 - 02:08 PM (IST)

ਮਿਲਾਨ/ਇਟਲੀ (ਸਾਬੀ ਚੀਨੀਆ)- ਫੈਸ਼ਨ ਦੀ ਦੁਨੀਆ ਦੇ ਨਾਂ ਨਾਲ ਜਾਣੇ ਜਾਂਦੇ ਸ਼ਹਿਰ ਮਿਲਾਨ ਦੇ ਨਾਲ ਪੈਂਦੇ ਕਰਮੋਨੇ ਸ਼ਹਿਰ ਦੇ ਕਸਬਾ ਇਸੋਲਾ ਦੋਵਾਰੇਸੇ ਵਿਖੇ ਕਮੂਨੇ ਦੇ ਸਹਿਯੋਗ ਨਾਲ ਭਾਰਤੀ ਭਾਈਚਾਰੇ ਵੱਲੋਂ ਭਾਰਤੀ ਮੇਲਾ ਆਯੋਜਿਤ ਕੀਤਾ ਗਿਆ। ਜੋ ਕਿ ਬੇਹੱਦ ਯਾਦਗਾਰ ਹੋ ਨਿਬੜਿਆ। ਇਸ ਫੈਸ਼ਨ ਸ਼ੋਅ ਦੀ ਖਾਸ ਗੱਲ ਇਹ ਰਹੀ ਕਿ ਭਾਰਤੀ ਭਾਈਚਾਰੇ ਦੇ ਬਸ਼ਿੰਦਿਆ ਤੋਂ ਜਿਆਦਾ ਇਟਾਲੀਅਨ ਲੋਕਾਂ ਨੇ ਭਾਗ ਲਿਆ। ਇਹਨਾਂ ਨੇ ਪੰਜਾਬੀ ਭੰਗੜੇ ਅਤੇ ਭਾਰਤੀ ਫੈਸ਼ਨ ਸ਼ੋਅ ਦਾ ਪੂਰੀ ਤਰਾਂ ਆਨੰਦ ਮਾਣਿਆ।
ਇਹ ਭਾਰਤੀ ਮੇਲਾ ਇਸੋਲਾ ਦੋਵਾਰੇਸੇ ਕਸਬੇ ਦੇ ਪਿਆਸੇ (ਮੇਨ ਚੌਂਕ) ਵਿੱਚ ਕਰਵਾਇਆ ਗਿਆ। ਜਿਸਦੀ ਸ਼ੁਰੂਆਤ ਰੰਗਲਾ ਪੰਜਾਬ ਭੰਗੜਾ ਗਰੁੱਪ ਦੀ ਟੀਮ ਨੇ ਭੰਗੜੇ ਦੇ ਜੌਹਰ ਦਿਖਾ ਕੇ ਕੀਤੀ। ਜਿਸ ਨਾਲ ਵਿਦੇਸ਼ੀ ਲੋਕ ਵੀ ਅਸ਼ ਅਸ਼ ਕਰ ਉੱਠੇ ਅਤੇ ਭੰਗੜੇ 'ਤੇ ਝੂਮਦੇ ਨਜਰ ਆਏ। ਇਸ ਉਪਰੰਤ ਇਟਲੀ ਦੇ ਮਸ਼ਹੂਰ ਭਾਰਤੀ ਬੁਟੀਕ ਮੇਡ ਇਨ ਹੇਵਨ ਦੇ ਸਹਿਯੋਗ ਨਾਲ ਫੈਸ਼ਨ ਸ਼ੋਅ ਕਰਵਾਇਆ, ਜਿਸ ਵਿੱਚ ਗੋਰੀਆਂ ਵੱਲੋਂ ਭਾਰਤੀ ਪਹਿਰਾਵੇ ਪਹਿਨ ਕੇ ਇਸ ਫੈਸ਼ਨ ਸ਼ੋਅ ਵਿੱਚ ਹਿੱਸਾ ਲਿਆ ਗਿਆ। ਨੌਜਵਾਨਾਂ ਵੱਲੋਂ ਫੈਸ਼ਨ ਸ਼ੌਅ ਦੌਰਾਨ ਸਜਾਈਆਂ ਦਸਤਾਰਾਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਚ ਹੜ੍ਹ ਨਾਲ ਭਾਰੀ ਤਬਾਹੀ, 80 ਤੋਂ ਵੱਧ ਲੋਕਾਂ ਦੀ ਮੌਤ (ਤਸਵੀਰਾਂ)
ਮੇਲੇ ਦੌਰਾਨ ਭਾਰਤੀ ਖਾਣਿਆ ਦੇ ਵਿਸ਼ੇਸ਼ ਸਟਾਲ ਲੱਗੇ ਹੋਏ ਸਨ। ਜਿੰਨਾਂ ਦਾ ਇਟਾਲੀਅਨਾਂ ਲੋਕਾਂ ਨੇ ਖੂਬ ਆਨੰਦ ਮਾਣਿਆ। ਅਤਿੰਦਰਜੀਤ ਸਿੰਘ ਨੇ ਮੰਚ ਦਾ ਸੰਚਾਲਕ ਇਟਾਲੀਅਨ ਅਤੇ ਪੰਜਾਬੀ ਭਾਸ਼ਾ ਵਿੱਚ ਕੀਤਾ। ਜੋਰਾਵਰ ਸਿੰਘ, ਸੁਖਵਿੰਦਰ ਮਾਨ ਅਤੇ ਸਾਥੀਆ ਵੱਲੋਂ ਕਮੂਨੇ ਦੇ ਮੇਅਰ ਜਿਆਨਪਾੳਲੋ ਗਾਂਸੀ, ਪ੍ਰੋਲੋਕੋ ਕਾਤੀਉਸੀਆ ਰੁਜੇਰੀ ਅਤੇ ਮੇਲੇ ਵਿੱਚ ਸ਼ਾਮਿਲ ਅਹਿਮ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।