ਸਿੱਖ-ਅਮਰੀਕੀ ਦੁਕਾਨ ਦੇ ਮਾਲਕ ''ਤੇ ਹਮਲਾ ਕਰਨ ਵਾਲੇ ਵਿਰੁੱਧ ਲੱਗੇਗਾ ਨਫਰਤ ਅਪਰਾਧ ਦਾ ਦੋਸ਼

Thursday, Jul 23, 2020 - 06:34 PM (IST)

ਸਿੱਖ-ਅਮਰੀਕੀ ਦੁਕਾਨ ਦੇ ਮਾਲਕ ''ਤੇ ਹਮਲਾ ਕਰਨ ਵਾਲੇ ਵਿਰੁੱਧ ਲੱਗੇਗਾ ਨਫਰਤ ਅਪਰਾਧ ਦਾ ਦੋਸ਼

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਖੇ ਕੋਲਰਾਡੋ ਸੂਬੇ ਦੇ ਅਧਿਕਾਰੀ ਉਸ ਵਿਅਰਤੀ ਦੇ ਵਿਰੁੱਧ ਨਫਰਤ ਅਪਰਾਧ ਦੇ ਦੋਸ਼ ਲਗਾਉਣਗੇ ਜਿਸ ਨੇ ਅਪ੍ਰੈਲ ਵਿਚ ਇਕ ਸਿੱਖ-ਅਮਰੀਕੀ ਦੁਕਾਨ ਮਾਲਕ 'ਤੇ ਜਾਨਲੇਵਾ ਹਮਲਾ ਕੀਤਾ ਸੀ ਅਤੇ ਉਹਨਾਂ ਨੂੰ 'ਆਪਣੇ ਦੇਸ਼ ਚਲੇ ਜਾਓ' ਕਿਹਾ ਸੀ। ਸਿੱਖ ਨਾਗਰਿਕ ਅਧਿਕਾਰਾਂ ਦੇ ਲਈ ਕੰਮ ਕਰਨ ਵਾਲੇ ਸੰਗਠਨ ਸਿੱਖ ਕੋਲੀਸ਼ਨ ਨੇ ਕਿਹਾ ਕਿ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜੇਫਰਸਨ ਕਾਊਂਟੀ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਨੇ 29 ਅਪ੍ਰੈਲ ਨੂੰ ਲਖਵੰਤ ਸਿੰਘ 'ਤੇ ਹਮਲਾ ਕਰਨ ਵਾਲੇ ਐਰਿਕ ਬ੍ਰੀਮੇਨ ਦੇ ਵਿਰੁੱਧ ਨਫਤਰ ਅਪਰਾਧ ਦਾ ਦੋਸ਼ ਲਗਾਉਣ ਦਾ ਫੈਸਲਾ ਲਿਆ ਹੈ। 

PunjabKesari

ਸਿੰਘ ਨੇ ਕਿਹਾ ਕਿ ਉਹ ਮੁਸ਼ਕਲ ਸਮੇਂ ਵਿਚ ਉਹਨਾਂ ਦੇ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਖੜ੍ਹੇ ਰਹਿਣ ਵਾਲੇ ਸਾਰਿਆਂ ਲੋਕਾਂ ਦੇ ਧੰਨਵਾਦੀ ਹਨ। ਨਾਲ ਹੀ ਉਹਨਾਂ ਨੇ ਜੇਫਰਸਨ ਕਾਊਂਟੀ ਪ੍ਰਸ਼ਾਸਨ ਵੱਲੋਂ ਦੋਸ਼ੀ 'ਤੇ ਨਫਰਤ ਅਪਰਾਧ ਦਾ ਦੋਸ਼ ਲਗਾਉਣ ਦੇ ਕਦਮ ਦੀ ਪ੍ਰਸ਼ੰਸਾ ਕੀਤੀ। ਸਿੱਖ ਕੋਲੀਸ਼ਨ ਨੇ ਦੱਸਿਆ ਕਿ ਬੀਤੇ ਅਪ੍ਰੈਲ ਵਿਚ ਬ੍ਰੀਮੇਨ ਨੇ ਸਿੰਘ ਜੋੜੇ ਦੀ ਦੁਕਾਨ ਵਿਚ ਦਾਖਲ ਹੋ ਕੇ ਉਹਨਾਂ ਨੂੰ ਪਰੇਸ਼ਾਨ ਕੀਤਾ ਅਤੇ ਸਿੰਘ 'ਤੇ ਬੇਰਹਿਮੀ ਨਾਲ ਹਮਲਾ ਕੀਤਾ। ਬ੍ਰੀਮੇਨ ਨੇ ਦੁਕਾਨ ਦੀਆਂ ਕਈ ਵਸਤਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਜੋੜੇ ਨੂੰ ਕਈ ਵਾਰ 'ਆਪਣੇ ਦੇਸ਼ ਚਲੇ ਜਾਓ' ਕਿਹਾ। ਜਦੋਂ ਬ੍ਰੀਮੇਨ ਦੁਕਾਨ ਵਿਚੋਂ ਨਿਕਲਿਆ ਤਾਂ ਸਿੰਘ ਉਸ ਦੀ ਲਾਈਸੈਂਸ ਪਲੇਟ ਦੀ ਤਸਵੀਰ ਲੈਣ ਲਈ ਉਸ ਦੇ ਪਿੱਥੇ ਭੱਜੇ ਤਾਂ ਜੋ ਉਹ ਘਟਨਾ ਦੀ ਸ਼ਿਕਾਇਤ ਦਰਜ ਕਰਾ ਸਕਣ ਪਰ ਬ੍ਰੀਮੈਨ ਨੇਸਿੰਘ ਨੂੰ ਆਪਣੀ ਗੱਡੀ ਨਾਲ ਟੱਕਰ ਮਾਰ ਕੇ ਜ਼ਖਮੀ ਕਰ ਦਿੱਤਾ। 
 


author

Vandana

Content Editor

Related News