ਭਾਰਤ ਅਤੇ ਕੋਮੋਰੋਸ ਵਿਚਾਲੇ 6 ਸਮਝੌਤਿਆਂ ''ਤੇ ਹਸਤਾਖਰ

Friday, Oct 11, 2019 - 08:48 PM (IST)

ਭਾਰਤ ਅਤੇ ਕੋਮੋਰੋਸ ਵਿਚਾਲੇ 6 ਸਮਝੌਤਿਆਂ ''ਤੇ ਹਸਤਾਖਰ

ਮੋਰੋਨੀ (ਭਾਸ਼ਾ)- ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਅਤੇ ਕੋਮੋਰੋਸ ਦੇ ਰਾਸ਼ਟਰਪਤੀ ਅਜਾਲੀ ਅਸੌਮਾਨੀ ਨੇ ਸ਼ੁੱਕਰਵਾਰ ਨੂੰ ਗੱਲਬਾਤ ਕੀਤੀ ਅਤੇ ਦੋਹਾਂ ਦੇਸ਼ਾਂ ਵਿਚਾਲੇ ਰੱਖਿਆ ਸਮੇਤ 6 ਸਮਝੌਤਿਆਂ 'ਤੇ ਹਸਤਾਖਰ ਹੋਏ। ਕੋਮੋਰੋਸ ਦੇ ਰਾਸ਼ਟਰਪਤੀ ਨੇ ਉਪ ਰਾਸ਼ਟਰਪਤੀ ਨੂੰ ਦੇਸ਼ ਦੇ ਸਰਵ ਉੱਚ ਨਾਗਰਿਕ ਸਨਮਾਨ 'ਦਿ ਆਰਡਰ ਆਫ ਦਿ ਗ੍ਰੀਨ ਕ੍ਰਿਸੇਂਟ' ਪ੍ਰਦਾਨ ਕੀਤਾ। ਨਾਇਡੂ 10 ਤੋਂ 14 ਅਕਤੂਬਰ ਤੱਕ ਕੋਮੋਰੋਸ ਅਤੇ ਸਿਏਰਾ ਲਿਓਨ ਦੇ ਦੌਰੇ 'ਤੇ ਹਨ। ਇਕ ਹੋਰ ਟਵੀਟ 'ਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਭਾਰਤ ਅਤੇ ਕੋਮੋਰੋਸ ਵਿਚਾਲੇ 6 ਮਹੱਤਵਪੂਰਨ ਸਮਝੌਤਿਆਂ 'ਤੇ ਕੀਤੇ ਗਏ ਹਸਤਾਖਰ ਦਾ ਗਵਾਹ ਬਣੇ। ਰੱਖਿਆ ਸਹਿਯੋਗ ਨਾਲ ਸਬੰਧਿਤ ਸਹਿਮਤੀ ਪੱਤਰ ਅਤੇ ਸਿਹਤ ਤੇ ਸੰਸਕ੍ਰਿਤ ਸਮਝੌਤੇ 'ਤੇ ਹਸਤਾਖਰ ਕੀਤੇ ਗਏ।

ਅਸੀਂ ਛੋਟੀਆਂ ਯਾਤਰਾਵਾਂ ਲਈ ਰਾਜਨੀਤਕ ਅਤੇ ਅਧਿਕਾਰਤ ਪਾਸਪੋਰਟ ਧਾਰਕਾਂ ਲਈ ਵੀਜ਼ੇ ਤੋਂ ਇਕ-ਦੂਜੇ ਨੂੰ ਛੋਟ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਮੁੰਦਰੀ ਗੁਆਂਢੀ ਹੋਣ ਦੇ ਨਾਅਤੇ, ਭਾਰਤ ਅਤੇ ਕੋਮੋਰੋਸ ਵਿਚਾਲੇ ਸਹਿਯੋਗ ਅਤੇ ਸਾਡੇ ਰੱਖਿਆ ਸਬੰਧਾਂ ਦੀ ਸ਼ਾਨਦਾਰ ਗੁੰਜਾਇਸ਼ ਹੈ, ਵਿਸ਼ੇਸ਼ ਤੌਰ 'ਤੇ ਸਮੁੰਦਰੀ ਖੇਤਰ ਵਿਚ। ਉਨ੍ਹਾਂ ਨੇ ਟਵੀਟ ਕੀਤਾ ਕਿ ਮੈਂ ਅੱਤਵਾਦ ਖਿਲਾਫ ਸਾਡੀ ਲੜਾਈ ਵਿਚ ਕੋਮੋਰੋਸ ਦੀ ਹਮਾਇਤ ਦੇ ਨਾਲ-ਨਾਲ ਸੁਰੱਖਿਆ ਕੌਂਸਲ ਵਿਚ ਸੁਧਾਰਾਂ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਸਥਾਈ ਸੀਟ ਲਈ ਭਾਰਤ ਦੀ ਉਮੀਦਵਾਰੀ ਲਈ ਉਸ ਦੀ ਲਗਾਤਾਰ ਹਮਾਇਤ ਲਈ ਰਾਸ਼ਟਰਪਤੀ ਅਜਾਲੀ ਅਸੌਮਾਨੀ ਨੂੰ ਧੰਨਵਾਦ ਦਿੰਦਾ ਹਾਂ। ਨਾਇਡੂ ਨੇ ਭਾਰਤੀ ਪ੍ਰਵਾਸੀਆਂ ਨਾਲ ਵੀ ਮੁਲਾਕਾਤ ਕੀਤੀ। ਆਪਣੀ ਯਾਤਰਾ ਦੇ ਦੂਜੇ ਦੌਰ ਵਿਚ ਨਾਇਡੂ 12 ਅਕਤੂਬਰ ਨੂੰ ਸਿਏਰਾ ਲਿਓਨ ਵਿਚ ਫ੍ਰੀ ਟਾਊਨ ਪਹੁੰਚਣਗੇ।


author

Sunny Mehra

Content Editor

Related News