ਸਿੱਧੂ ਨੇ ਸੰਭਾਲਿਆ ਪਾਕਿਸਤਾਨੀ ਏਅਰਫੋਰਸ ਦੇ ਮੁਖੀ ਦਾ ਚਾਰਜ

Saturday, Mar 20, 2021 - 12:54 AM (IST)

ਸਿੱਧੂ ਨੇ ਸੰਭਾਲਿਆ ਪਾਕਿਸਤਾਨੀ ਏਅਰਫੋਰਸ ਦੇ ਮੁਖੀ ਦਾ ਚਾਰਜ

ਇਸਲਾਮਾਬਾਦ (ਭਾਸ਼ਾ)- ਏਅਰ ਮਾਰਸ਼ਲ ਜ਼ਹੀਰ ਅਹਿਮਦ ਬਾਬਰ ਸਿੱਧੂ ਨੇ ਸ਼ੁੱਕਰਵਾਰ ਨੂੰ ਪਾਕਿਸਤਾਨੀ ਏਅਰ ਫੋਰਸ ਦੇ 23ਵੇਂ ਮੁਖੀ ਦੇ ਤੌਰ 'ਤੇ ਚਾਰਜ ਸੰਭਾਲਿਆ। ਇਕ ਅਧਿਕਾਰਤ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। ਪਾਕਿਸਤਾਨੀ ਏਅਰ ਫੋਰਸ ਵਲੋਂ ਜਾਰੀ ਬਿਆਨ ਮੁਤਾਬਕ ਇਸਲਾਮਾਬਾਦ ਸਥਿਤ ਏਅਰ ਫੋਰਸ ਹੈੱਡਕੁਆਰਟਰ ਵਿਚ ਇਸ ਸਬੰਧੀ ਇਕ ਸਮਾਰੋਹ ਆਯੋਜਿਤ ਕੀਤਾ ਗਿਆ। ਮੌਜੂਦਾ ਸਮੇਂ ਵਿਚ ਏਅਰ ਫੋਰਸ ਮੁਖੀ ਏਅਰ ਚੀਫ ਮਾਰਸ਼ਲ ਮੁਜਾਹਿਦ ਅਨਵਰ ਖਾਨ ਨੇ ਏਅਰ ਮਾਰਸ਼ਲ ਸਿੱਧੂ ਨੂੰ ਏਅਰ ਚੀਫ ਮਾਰਸ਼ਲ ਦੀ ਰੈਂਕ ਤੋਂ ਸਨਮਾਨਤ ਕੀਤਾ ਅਤੇ ਉਨ੍ਹਾਂ ਨੂੰ ਕਮਾਂਡ ਸਪੋਰਡ ਸੌਂਪੀ। 


author

Sunny Mehra

Content Editor

Related News