ਮਲਾਲਾ ਦਾ ਹਮਲਾਵਰ ਕਰਾਚੀ ''ਚ ਹੋਇਆ ਢੇਰ

Tuesday, Sep 05, 2017 - 08:16 AM (IST)

ਕਰਾਚੀ— ਪਾਕਿਸਤਾਨ 'ਚ ਕਰਾਚੀ ਦੀ ਪੁਲਸ ਨੇ ਮਲਾਲਾ ਦੇ ਹਮਲਾਵਰ ਨੂੰ ਇਕ ਮੁਕਾਬਲੇ 'ਚ ਮਾਰ ਦੇਣ ਦਾ ਦਾਅਵਾ ਕੀਤਾ ਹੈ। ਪੁਲਸ ਸੂਤਰਾਂ ਨੇ ਸੋਮਵਾਰ ਦੱਸਿਆ ਕਿ ਤਹਿਰੀਕ-ਏ-ਤਾਲਿਬਾਨ ਦੇ 4 ਅੱਤਵਾਦੀ ਇਕ ਮੁਕਾਬਲੇ ਦੌਰਾਨ ਮਾਰੇ ਗਏ। ਇਨ੍ਹਾਂ ਵਿਚੋਂ ਇਕ ਉਹ ਅੱਤਵਾਦੀ ਸ਼ਾਮਲ ਹੈ, ਜਿਸ ਨੇ ਨੋਬਲ ਪੁਰਸਕਾਰ ਜੇਤੂ ਮਲਾਲਾ 'ਤੇ ਹਮਲਾ ਕੀਤਾ ਸੀ। ਮਲਾਲਾ 'ਤੇ 9 ਅਕਤੂਬਰ 2012 ਨੂੰ ਉਦੋਂ ਹਮਲਾ ਕੀਤਾ ਗਿਆ ਸੀ ਜਦੋਂ ਉਹ ਸਕੂਲ ਤੋਂ ਵਾਪਸ ਆ ਰਹੀ ਸੀ। ਉਹ ਗੰਭੀਰ ਰੂਪ 'ਚ ਜ਼ਖਮੀ ਹੋਈ ਸੀ।


Related News