ਗੋਲ਼ੀਬਾਰੀ ਨਾਲ ਫਿਰ ਦਹਿਲਿਆ ਅਮਰੀਕਾ, ਸਕੂਲ 'ਚ ਫਾਇਰਿੰਗ, 3 ਬੱਚਿਆਂ ਸਮੇਤ 7 ਦੀ ਮੌਤ
Tuesday, Mar 28, 2023 - 01:07 AM (IST)
ਨੈਸ਼ਵਿਲੇ (ਭਾਸ਼ਾ) : ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅਮਰੀਕਾ ਦੇ ਸ਼ਹਿਰ ਨੈਸ਼ਵਿਲੇ ’ਚ ਸੋਮਵਾਰ ਸਵੇਰੇ ਇਕ ਨਿੱਜੀ ਕ੍ਰਿਸਚੀਅਨ ਸਕੂਲ ਵਿੱਚ ਹੋਈ ਗੋਲੀਬਾਰੀ ਦੌਰਾਨ 3 ਵਿਦਿਆਰਥੀਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਹਮਲਾਵਰ ਇਕ ਔਰਤ ਸੀ, ਜਿਸ ਨੂੰ ਮੌਕੇ ’ਤੇ ਪੁਲਸ ਨੇ ਗੋਲ਼ੀ ਮਾਰ ਦਿੱਤੀ। ਸਾਰਿਆਂ ਦੀ ਮੌਤ ਗੋਲ਼ੀ ਲੱਗਣ ਨਾਲ ਹੋਈ ਹੈ। ਇਹ ਹਮਲਾ ਕਾਨਵੈਂਟ ਸਕੂਲ ’ਚ ਹੋਇਆ।
ਇਹ ਵੀ ਪੜ੍ਹੋ : ਜਲੰਧਰ 'ਚ 'ਆਪ' ਹੋਈ ਹੋਰ ਮਜ਼ਬੂਤ, ਲੋਕ ਸਭਾ ਚੋਣਾਂ ਲੜ ਚੁੱਕੇ ਇਸ ਬਸਪਾ ਆਗੂ ਨੇ ਫੜਿਆ ਝਾੜੂ
ਦੱਸਿਆ ਜਾ ਰਿਹਾ ਹੈ ਕਿ ਗੋਲ਼ੀਬਾਰੀ ਤੋਂ ਬਾਅਦ ਬੱਚਿਆਂ ਦੀਆਂ ਲਾਸ਼ਾਂ ਨੂੰ ਸਥਾਨਕ ਵੈਂਡਰਬਿਲਟ ਦੇ ਮੋਨਰੋ ਕੈਰੇਲ ਜੂਨੀਅਰ ਚਿਲਡਰਨ ਹਸਪਤਾਲ 'ਚ ਭੇਜਿਆ ਗਿਆ। ਹਸਪਤਾਲ ਦੇ ਬੁਲਾਰੇ ਜੌਨ ਹਾਉਸਰ ਨੇ ਦੱਸਿਆ ਕਿ ਹਸਪਤਾਲ ਪਹੁੰਚਦੇ ਹੀ ਡਾਕਟਰ ਨੇ ਤਿੰਨੋਂ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਇਲਾਵਾ 4 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਜਿਸ ਸਕੂਲ 'ਚ ਗੋਲ਼ੀਬਾਰੀ ਦੀ ਘਟਨਾ ਵਾਪਰੀ, ਉਸ ਸਕੂਲ 'ਚ ਕੁੱਲ 200 ਬੱਚੇ ਪੜ੍ਹਦੇ ਹਨ।
ਇਹ ਵੀ ਪੜ੍ਹੋ : ਸਪਾ ਦੀ ਆੜ ’ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ ਮਾਰਿਆ ਛਾਪਾ
ਪੁਲਸ ਮੁਤਾਬਕ ਹਮਲਾਵਰ ਲੜਕੀ ਸਾਈਡ ਵਾਲੇ ਦਰਵਾਜ਼ੇ ਤੋਂ ਇਮਾਰਤ ਵਿੱਚ ਦਾਖ਼ਲ ਹੋਈ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਸਕੂਲ ਦੀ ਦੂਜੀ ਮੰਜ਼ਿਲ 'ਤੇ ਪਹੁੰਚ ਗਈ ਸੀ। ਇੱਥੇ ਹੀ ਉਹ ਪੁਲਸ ਨਾਲ ਮੁਕਾਬਲੇ ਵਿੱਚ ਮਾਰੀ ਗਈ।