ਲੀਬੀਆ ਤਟ ਨੇੜੇ ਵਾਪਰਿਆ ਕਿਸ਼ਤੀ ਹਾਦਸਾ, 12 ਲੋਕਾਂ ਦੀ ਮੌਤ

06/13/2018 1:08:49 AM

ਰੋਮ— ਅਮਰੀਕਾ ਦੇ ਇਕ ਨੇਵੀ ਫੌਜ ਨੇ ਲੀਬੀਆ ਤਟ ਨੇੜੇ ਡੁੱਬ ਰਹੀ ਪ੍ਰਵਾਸੀਆਂ ਦੀ ਕਿਸ਼ਤੀ 'ਚੋਂ 41 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ ਤੇ 12 ਲਾਸ਼ਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਜਰਮਨੀ ਦੇ ਮਨੁੱਖੀ ਸਹਾਇਤਾ ਸਮੂਹ 'ਸੀ ਵਾਚ' ਨੇ ਮੰਗਲਵਾਰ ਨੂੰ ਦੱਸਿਆ ਕਿ ਅਮਰੀਕੀ ਨੇਵੀ ਫੌਜ ਜਹਾਜ਼ 'ਟ੍ਰੇਂਟਨ' ਨੇ ਰੇਡੀਓ ਦੇ ਜ਼ਰੀਏ ਸੀ ਵਾਚ ਤੋਂ ਮਦਦ ਮੰਗੀ ਸੀ। ਸੀ ਵਾਚ ਦਾ ਇਕਲੌਤਾ ਬਚਾਅ ਜਹਾਜ਼ ਉਸ ਸਮੇਂ ਲੀਬੀਆ ਤਟ 'ਤੇ ਗਸ਼ਤ ਲਗਾ ਰਿਹਾ ਸੀ। ਸੀ ਵਾਚ ਦੇ ਬੁਲਾਰੇ ਰੂਬੇਨ ਨਿਊਗੇਬਾਇਰ ਨੇ ਦੱਸਿਆ ਕਿ ਲੀਬੀਆ ਤਟ ਨੇੜੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਰਬੜ ਦੀ ਕਿਸ਼ਤੀ ਦੇ ਡੁੱਬ ਜਾਣ ਨਾਲ ਉਸ 'ਤੇ ਸਵਾਰ ਕਈ ਲੋਕ ਡੁੱਬਣ ਲੱਗੇ ਸਨ। ਅਮਰੀਕੀ ਜਹਾਜ਼ ਨੇ ਸੀ ਵਾਚ ਦੇ ਜਹਾਜ਼ ਦੀ ਮਦਦ ਨਾਲ ਉਨ੍ਹਾਂ 'ਚ 41 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਤੇ 12 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਹਾਲੇ ਤਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਿਸ਼ਤੀ 'ਚ ਕਿੰਨੇ ਲੋਕ ਸਵਾਰ ਸਨ। ਅਮਰੀਕੀ ਨੇਵੀ ਫੌਜ ਵੱਲੋਂ ਇਸ ਸੰਬੰਧ 'ਚ ਤੱਤਕਾਲ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।


Related News