ਸੜਕ ''ਤੇ ਸ਼ਰਾਬ ਪੀ ਕੇ ਇਸ ਅਭਿਨੇਤਾ ਨੇ ਪਾਇਆ ਭੜਥੂ, ਚੜ੍ਹਿਆ ਪੁਲਸ ਦੇ ਹੱਥੀਂ

07/09/2017 9:18:29 PM

ਜਾਰਜੀਆ— ਜਨਤਕ ਥਾਂ 'ਤੇ ਸ਼ਰਾਬ ਪੀਣ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ੀਆ ਲਾਬੇਓਫ ਨੂੰ ਜਾਰਜੀਆ ਦੀ ਜੇਲ ਤੋਂ 7,000 ਡਾਲਰ ਦਾ ਬੌਂਡ ਭਰਨ ਦੇ ਬਾਅਦ ਛੱਡਿਆ ਗਿਆ। 
ਚੈਥਮ ਕਾਉਂਟੀ ਸ਼ੈਰਿਫ ਦਫਤਰ ਨੇ ਦੱਸਿਆ ਕਿ ਸੈਨਵੇਨਾ ਦੇ ਪੁਲਸ ਵਿਭਾਗ ਨੇ 31 ਸਾਲਾਂ ਅਦਾਕਾਰ ਨੂੰ ਸ਼ਨੀਵਾਰ ਨੂੰ ਗ੍ਰਿਫਤਾਕ ਕੀਤਾ ਤੇ ਬੌਂਡ ਭਰਨ ਦੇ ਬਾਅਦ ਰਿਹਾਅ ਕਰ ਦਿੱਤਾ। ਜਨਤਕ ਥਾਂ 'ਤੇ ਸ਼ਰਾਬ ਪੀਣ ਦੇ ਨਾਲ-ਨਾਲ ਅਦਾਕਾਰ ਨੂੰ ਗੜਬੜ ਕਰਨ ਤੇ ਲੋਕਾਂ ਲਈ ਰਸਤੇ 'ਚ ਰੁਕਾਵਟ ਪੈਦਾ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਇਸ ਬਾਰੇ ਸੂਚਨਾ ਜਨਤਕ ਨਹੀਂ ਕੀਤੀ ਗਈ ਸੀ।
ਅਦਾਕਾਰ ਨੂੰ ਇਸ ਤੋਂ ਪਹਿਲਾਂ ਵੀ ਅਜਿਹੇ ਹੀ ਮਾਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ। ਉਸ ਨੂੰ 2008 'ਚ ਵੈਸਟ ਹਾਲੀਵੁੱਡ 'ਚ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। 2014 'ਚ ਜਦੋਂ ਸ਼ੀਆ ਦੀ ਗ੍ਰਿਫਤਾਰੀ ਹੋਈ ਤਾਂ ਦੋਸ਼ੀ ਪਾਏ ਜਾਣ 'ਤੇ ਉਸ ਦਾ 6 ਮਹੀਨੇ ਦਾ ਸ਼ਰਾਬ ਛੱਡਣ ਦਾ ਟ੍ਰੀਟਮੈਂਟ ਕੀਤਾ ਗਿਆ। ਉਸ ਨੇ ਇਸ ਦੌਰਾਨ ਇਹ ਵੀ ਸਵਿਕਾਰ ਕੀਤਾ ਸੀ ਕਿ ਉਸ ਨੇ ਇਕ ਪੁਲਸ ਅਧਿਕਾਰੀ 'ਤੇ ਥੁੱਕਿਆ ਹੈ ਤੇ ਉਸ ਨੇ ਇਸ ਲਈ ਮੁਆਫੀ ਵੀ ਮੰਗੀ ਸੀ।


Related News