ਭਾਰਤੀ ਬੱਚੀ ਸ਼ੇਰਿਨ ਮੈਥਿਊ ਦੀ ਮੌਤ ਦਾ ਮਾਮਲਾ, ਲਗਾਤਾਰ ਉਸ ''ਤੇ ਕੀਤੇ ਜਾ ਰਹੇ ਸਨ ਅੱਤਿਆਚਾਰ

11/30/2017 12:42:09 PM

ਹਿਊਸਟਨ (ਭਾਸ਼ਾ)— ਅਕਤੂਬਰ ਦੇ ਮਹੀਨੇ ਵਿਚ ਲਾਪਤਾ ਹੋਣ ਤੋਂ ਬਾਅਦ ਇਕ ਸੁਰੰਗ ਵਿਚੋਂ ਮ੍ਰਿਤਕ ਮਿਲੀ 3 ਸਾਲਾ ਭਾਰਤੀ ਬੱਚੀ ਸ਼ੇਰਿਨ ਮੈਥਿਊ 'ਤੇ ਬੁਰੀ ਤਰ੍ਹਾਂ ਅੱਤਿਆਚਾਰ ਕੀਤੇ ਗਏ ਸਨ। ਇਕ ਡਾਕਟਰ ਨੇ ਅਦਾਲਤ ਵਿਚ ਗਵਾਹੀ ਦਿੱਤੀ ਕਿ ਉਸ ਦੀ ਕਈ ਹੱਡੀਆਂ ਟੁੱਟੀਆਂ ਹੋਈਆਂ ਸਨ ਅਤੇ ਕਈ ਜ਼ਖਮ ਵੀ ਸਨ ਜੋ ਭਰ ਰਹੇ ਸਨ।
ਉਸ ਨੂੰ ਗੋਦ ਲਿਆ ਗਿਆ ਸੀ। ਸ਼ੇਰਿਨ 7 ਅਕਤੂਬਰ ਨੂੰ ਲਾਪਤਾ ਹੋਈ ਸੀ ਅਤੇ 22 ਅਕਤੂਬਰ ਨੂੰ ਉਪ ਨਗਰ ਡਲਾਸ ਵਿਚ ਉਸ ਦੇ ਘਰ ਤੋਂ ਲੱਗਭਗ ਇਕ ਕਿਲੋਮੀਟਰ ਦੂਰ ਇਕ ਸੁਰੰਗ ਵਿਚੋਂ ਉਸ ਦੀ ਲਾਸ਼ ਮਿਲੀ ਸੀ। ਉਸ ਦੀ ਪੋਸਟਮਾਰਟਮ ਰਿਪੋਰਟ ਅਜੇ ਤੱਕ ਨਹੀਂ ਆਈ ਹੈ। ਉਸ ਨੂੰ ਭਾਰਤੀ-ਅਮਰੀਕੀ ਪਤੀ-ਪਤਨੀ ਵੈਸਲੇ ਅਤੇ ਸਿਨੀ ਮੈਥਿਊ ਨੇ ਪਿਛਲੇ ਸਾਲ ਭਾਰਤ ਦੇ ਇਕ ਯਤੀਮਖ਼ਾਨੇ ਤੋਂ ਗੋਦ ਲਿਆ ਸੀ। ਸ਼ੇਰਿਨ ਦੇ ਲਾਪਤਾ ਹੋਣ ਤੋਂ ਬਾਅਦ ਉਸ ਦੇ ਮਾਤਾ-ਪਿਤਾ ਤੋਂ ਉਨ੍ਹਾਂ ਦੀ ਖੁੱਦ ਦੀ ਔਲਾਦ ਦੀ ਵੀ ਕਸਟਡੀ ਖੌਹ ਲਈ ਗਈ। ਉਸ ਦੇ ਮਾਤਾ-ਪਿਤਾ ਆਪਣੀ ਜੈਵਿਕ ਧੀ ਦੇ ਸੰਬੰਧ ਵਿਚ ਚਾਈਲਡ ਪ੍ਰੋਟੈਕਟਿਵ ਸਰਵੀਸੇਜ਼ (ਸੀ.ਪੀ.ਐਸ) ਦੀ ਲੰਬੀ ਸੁਣਵਾਈ ਲਈ ਬੁੱਧਵਾਰ ਨੂੰ ਅਦਾਲਤ ਵਿਚ ਪੇਸ਼ ਹੋਏ। ਉਨ੍ਹਾਂ ਦੀ ਧੀ ਫਿਲਹਾਲ ਹਿਊਸਟਨ ਵਿਚ ਕਿਸੇ ਹੋਰ ਪਰਿਵਾਰ ਨਾਲ ਰਹਿ ਰਹੀ ਹੈ। ਸੀ.ਪੀ.ਐਸ ਨੂੰ ਪਹਿਲਾਂ ਵੀ ਇਸ ਪਰਿਵਾਰ ਦੇ ਮਾਮਲੇ ਵਿਚ ਦਖਲ ਦੇਣਾ ਪਿਆ ਸੀ। ਇਸਤਗਾਸਾ ਪੱਖ ਨੇ ਅਦਾਲਤ ਵਿਚ ਪੇਸ਼ ਸਿਨੀ ਤੋਂ ਇਸ ਬਾਰੇ ਵਿਚ ਸਵਾਲ ਪੁੱਛੇ ਅਤੇ ਦੋਸ਼ ਲਗਾਇਆ ਕਿ ਪਹਿਲਾਂ ਵੀ ਸ਼ੇਰਿਨ ਦੇ ਪੱਟ ਦੀ ਹੱਡੀ, ਕੂਹਣੀ ਅਤੇ ਪਿੰਡਲੀ ਦੀ ਹੱਡੀ ਟੁੱਟੀ ਪਾਈ ਗਈ ਸੀ ਪਰ ਸਿਨੀ ਨੇ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਨਹੀਂ ਕੀਤੀ। ਇਸ ਤੋਂ ਬਾਅਦ ਇਸਤਗਾਸਾ ਪੱਖ ਨੇ ਰੈਫਰਲ ਐਂਡ ਈਵੈਲਿਉਏਸ਼ਨ ਆਫ ਐਟ ਰਿਸਕ ਚਾਈਲਡ ਕਲੀਨਿਕ ਦੀ ਬਾਲ ਰੋਗ ਮਾਹਰ ਅਤੇ ਬਾਲ ਅੱਤਿਆਚਾਰ ਮਾਮਲਿਆਂ ਦੀ ਮਾਹਰ ਸੂਸਾਨ ਡਾਕਿਲ ਨੂੰ ਗਵਾਹੀ ਦੇਣ ਲਈ ਬੁਲਾਇਆ।
ਜਿੱਥੇ ਡਾਕਿਲ ਨੇ ਦੱਸਿਆ ਕਿ ਸਤੰਬਰ 2016 ਅਤੇ ਫਰਵਰੀ 2017 ਵਿਚ ਲਈ ਗਏ ਵੱਖ-ਵੱਖ ਐਕਸ-ਰੇ ਵਿਚ ਜ਼ਖ਼ਮ ਸਾਫ਼ ਨਜ਼ਰ ਆ ਰਹੇ ਸਨ। ਡਾਕਿਲ ਨੇ ਕਿਹਾ ਕਿ ਸਕੈਨ ਵਿਚ ਪਤਾ ਲੱਗਾ ਕਿ ਇਹ ਜ਼ਖ਼ਮ ਸ਼ੇਰਿਨ ਨੂੰ ਭਾਰਤ ਤੋਂ ਲਿਆਉਣ ਤੋਂ ਬਾਅਦ ਦਿੱਤੇ ਗਏ। ਫਰਵਰੀ ਵਿਚ ਲਿਆ ਗਿਆ ਐਕਸ-ਰੇ ਦੱਸਦਾ ਹੈ ਕਿ ਸ਼ੇਰਿਨ ਦੀ ਪਿੰਡਨੀ ਦੀ ਹੱਡੀ ਅਤੇ ਪੱਟ ਦੀ ਹੱਡੀ ਵਿਚ ਫਰੈਕਚਰ ਠੀਕ ਹੋਣ ਦੇ ਵੱਖ-ਵੱਖ ਪੜਾਅ ਵਿਚ ਸਨ। ਡਾਕਿਲ ਨੇ ਦੱਸਿਆ ਕਿ ਜ਼ਖਮਾਂ ਨੂੰ ਦੇਖ ਕੇ ਉਨ੍ਹਾਂ ਦਾ ਮੰਨਣਾ ਹੈ ਕਿ ਸ਼ੇਰਿਨ ਨੂੰ ਇਹ ਸੱਟਾਂ ਵੱਖ-ਵੱਖ ਮੌਕੇ ਉੱਤੇ ਲੱਗੀਆਂ, ਹਾਲਾਂਕਿ ਇਹ ਜ਼ਖ਼ਮ ਉਸ ਨੂੰ ਕਦੋਂ ਮਿਲੇ ਇਸ ਬਾਰੇ ਵਿਚ ਨਹੀਂ ਦੱਸਿਆ ਜਾ ਸਕਦਾ। ਐਕਸ-ਰੇ ਦੇਖਣ ਤੋਂ ਬਾਅਦ ਡਾਕਟਰ ਨੇ ਚਾਈਲਡ ਪ੍ਰੋਟੈਕਟਿਵ ਸਰਵਿਸ ਨੂੰ ਇਸ ਦੀ ਰਿਪੋਰਟ ਦਿੱਤੀ।


Related News