ਭਾਰਤੀ ਪ੍ਰਸਿੱਧ ਪਕਵਾਨ ''ਗੋਲਗੱਪਾ'' ਲਗਾਤਾਰ ਵ੍ਹਾਈਟ ਹਾਊਸ ਦੇ ਸਮਾਗਮਾਂ ''ਚ ਕੀਤਾ ਜਾ ਰਿਹੈ ਸ਼ਾਮਲ

Tuesday, May 14, 2024 - 06:38 PM (IST)

ਵਾਸ਼ਿੰਗਟਨ (ਭਾਸ਼ਾ): ਭਾਰਤ ਦਾ ਪ੍ਰਸਿੱਧ 'ਸਟ੍ਰੀਟ ਫੂਡ' ਗੋਲਗੱਪਾ, ਜਿਸ ਨੂੰ ਪਾਣੀਪੁਰੀ ਜਾਂ ਪੁਚਕਾ ਵੀ ਕਿਹਾ ਜਾਂਦਾ ਹੈ, ਨੂੰ ਵ੍ਹਾਈਟ ਹਾਊਸ ਵਿਚ ਆਯੋਜਿਤ ਸਮਾਰੋਹਾਂ ਦੇ ਮੀਨੂ ਵਿਚ ਲਗਾਤਾਰ ਜਗ੍ਹਾ ਮਿਲ ਰਹੀ ਹੈ। ਇਸ ਨੂੰ ਪਿਛਲੇ ਸਾਲ ਕਈ ਮੌਕਿਆਂ 'ਤੇ ਮੀਨੂ 'ਤੇ ਸ਼ਾਮਲ ਕੀਤਾ ਗਿਆ ਸੀ। ਹਾਲ ਹੀ ਵਿੱਚ ਸੋਮਵਾਰ ਨੂੰ ਏਸ਼ੀਅਨ ਅਮਰੀਕਨ, ਨੇਟਿਵ ਹਵਾਈਅਨ ਅਤੇ ਪੈਸੀਫਿਕ ਆਈਲੈਂਡਰ (ਏ.ਐਨ.ਐਚ.ਪੀ.ਆਈ) ਵਿਰਾਸਤੀ ਮਹੀਨੇ ਦਾ ਜਸ਼ਨ ਮਨਾਉਣ ਲਈ ਰੋਜ਼ ਗਾਰਡਨ ਵਿੱਚ ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ ਆਯੋਜਿਤ ਇੱਕ ਸਮਾਰੋਹ ਵਿੱਚ ਮਹਿਮਾਨਾਂ ਨੂੰ ਗੋਲਗੱਪਾ ਖੁਆਇਆ ਗਿਆ। 

ਇਸ ਸਮਾਗਮ ਵਿੱਚ ਕੋਵਿਡ-19 ਵਿਰੁੱਧ ਲੜਾਈ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਯੂ.ਐਸ ਸਰਜਨ ਜਨਰਲ ਡਾ. ਵਿਵੇਕ ਮੂਰਤੀ ਸਮੇਤ ਬਹੁਤ ਸਾਰੇ ਏਸ਼ੀਅਨ ਅਮਰੀਕਨਾਂ ਅਤੇ ਭਾਰਤੀ ਅਮਰੀਕੀਆਂ ਨੇ ਸ਼ਿਰਕਤ ਕੀਤੀ। ਹੁਣ ਤੱਕ ਵ੍ਹਾਈਟ ਹਾਊਸ ਦੇ ਫੰਕਸ਼ਨ ਦੇ ਮੀਨੂ 'ਚ ਸਿਰਫ ਸਮੋਸਾ ਹੀ ਦੇਖਿਆ ਜਾਂਦਾ ਸੀ ਪਰ ਹੁਣ ਗੋਲਗੱਪਾ ਨੂੰ ਵੀ ਕਈ ਮੌਕਿਆਂ 'ਤੇ ਮੀਨੂ 'ਚ ਸ਼ਾਮਲ ਕੀਤਾ ਜਾ ਰਿਹਾ ਹੈ। ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਵਿੱਚ ਆਯੋਜਿਤ ਸਮਾਰੋਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਮਿਊਨਿਟੀ ਲੀਡਰ ਅਜੈ ਜੈਨ ਭੁਟੋਰੀਆ ਨੇ ਪੀਟੀਆਈ ਨੂੰ ਦੱਸਿਆ,“ਪਿਛਲੇ ਸਾਲ ਜਦੋਂ ਮੈਂ ਇੱਥੇ ਆਇਆ ਸੀ ਤਾਂ ਗੋਲਗੱਪਾ/ਪਾਣੀਪੁਰੀ ਵੀ ਮੀਨੂ ਵਿੱਚ ਸੀ। ਇਸ ਸਾਲ ਵੀ ਮੈਂ ਇਸਦਾ ਸੁਆਦ ਚੱਖਣ ਲਈ ਉਤਸੁਕ ਸੀ ਅਤੇ ਅਚਾਨਕ ਇੱਕ ਵੇਟਰ ਪਾਣੀਪੁਰੀ/ਗੋਲਗੱਪਾ ਲੈ ਕੇ ਆਇਆ। ਇਹ ਸ਼ਾਨਦਾਰ ਸੀ. ਇਹ ਥੋੜ੍ਹਾ ਜਿਹਾ ਮਸਾਲੇਦਾਰ ਸੀ, ਬਿਲਕੁਲ ਪਰਫੈਕਟ!” 

ਪੜ੍ਹੋ ਇਹ ਅਹਿਮ ਖ਼ਬਰ-'ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ' ਗੀਤ ਦੀ ਧੁਨ ਵ੍ਹਾਈਟ ਹਾਊਸ 'ਚ ਵੱਜੀ (ਵੀਡੀਓ)

ਭੂਟੋਰੀਆ ਨੇ ਵ੍ਹਾਈਟ ਹਾਊਸ ਦੀ ਕਾਰਜਕਾਰੀ ਸ਼ੈੱਫ ਕ੍ਰਿਸਟਾ ਕਾਮਰਫੋਰਡ ਨਾਲ ਮੁਲਾਕਾਤ ਕੀਤੀ ਅਤੇ ਉਸ ਨੂੰ ਗੋਲਗੱਪਾ ਬਾਰੇ ਪੁੱਛਿਆ। ਉਸਨੇ ਕਿਹਾ,“ਮੈਂ ਉਸਨੂੰ ਪੁੱਛਿਆ, ਕੀ ਤੁਸੀਂ ਗੋਲਗੱਪੇ ਬਣਾਏ ਹਨ? ਉਸ ਨੇ ਕਿਹਾ, ਹਾਂ, ਅਸੀਂ ਵਾਈਟ ਹਾਊਸ ਵਿਚ ਸਭ ਕੁਝ ਤਿਆਰ ਕਰ ਲਿਆ ਹੈ। ਭੂਟੋਰੀਆ ਨੇ ਕਿਹਾ ਕਿ ਇਕ ਹੋਰ ਭਾਰਤੀ ਪਕਵਾਨ 'ਖੋਆ' ਵੀ ਸਮਾਗਮ ਦੇ ਮੀਨੂ ਵਿਚ ਸ਼ਾਮਲ ਸੀ। ਇੱਕ ਸਵਾਲ ਦੇ ਜਵਾਬ ਵਿੱਚ ਉਸਨੇ ਕਿਹਾ, “ਇਸ ਦਾ ਸਵਾਦ ਮਿੱਠਾ ਹੁੰਦਾ ਹੈ ਅਤੇ ਖੋਏ ਤੋਂ ਬਣਾਇਆ ਜਾਂਦਾ ਹੈ। ਉਹ ਬਿਲਕੁਲ ਅਦਭੁਤ ਸੀ। "ਏ.ਐਨ.ਐਚ.ਪੀਆਈ ਹੈਰੀਟੇਜ ਮਹੀਨੇ ਦੇ ਜਸ਼ਨ ਵਿੱਚ ਸਾਰੇ ਏਸ਼ੀਅਨ ਅਮਰੀਕਨ ਭਾਈਚਾਰਿਆਂ, ਭੋਜਨ ਅਤੇ ਪਕਵਾਨਾਂ, ਖਾਸ ਕਰਕੇ ਭਾਰਤੀ ਅਮਰੀਕੀ ਗੋਲਗੱਪਾ ਅਤੇ ਖੋਆ ਨੂੰ ਦੇਖਣਾ ਬਹੁਤ ਵਧੀਆ ਸੀ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News