ਜੇਕਰ ਭਾਰਤ ਨੇ ਪਾਣੀ ਰੋਕਿਆ ਤਾਂ ਅਸੀਂ....ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਦਿੱਤੀ ਗਿੱਦੜ ਭਬਕੀ
Saturday, Apr 26, 2025 - 01:04 PM (IST)

ਇੰਟਰਨੈਸ਼ਨਲ ਡੈਸਕ- ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਸਿਖਰ 'ਤੇ ਹੈ। ਦੋਵਾਂ ਦੇਸ਼ਾਂ ਨੇ ਇਕ-ਦੂਜੇ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਭਾਰਤ ਵੱਲੋਂ ਪਾਕਿਸਤਾਨ 'ਤੇ ਕੀਤੀ ਗਈ ਵਾਟਰ ਸਟ੍ਰਾਈਕ ਕਾਰਨ ਪਾਕਿਸਤਾਨ ਬੌਖਲਾ ਗਿਆ ਹੈ। ਪਾਕਿਸਤਾਨ, ਜਿਹੜਾ ਪਹਿਲਾਂ ਹੀ ਦਾਣੇ-ਦਾਣੇ ਨੂੰ ਤਰਸ ਰਿਹਾ ਹੈ, ਹੁਣ ਉਸ ਨੂੰ ਪਿਆਸ ਨਾਲ ਮਰਨ ਦਾ ਡਰ ਸਤਾ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਭਾਰਤ ਨੂੰ ਗਿੱਦੜ ਭਬਕੀ ਦਿੰਦੇ ਹੋਏ ਕਿਹਾ ਹੈ ਕਿ ਭਾਰਤ ਨੂੰ ਪਾਕਿਸਤਾਨ ਦੀ ਪਾਣੀ ਦੀ ਸਪਲਾਈ ਰੋਕਣ ਦੀ ਹਿੰਮਤ ਨਹੀਂ ਕਰਨੀ ਚਾਹੀਦੀ ਹੈ। ਜੇਕਰ ਭਾਰਤ ਪਾਣੀ ਰੋਕਦਾ ਹੈ ਤਾਂ ਪਾਕਿਸਤਾਨ ਦੀ ਫੌਜ ਢੁਕਵਾਂ ਜਵਾਬ ਦੇਵੇਗੀ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਿਹਾ, "ਪਾਕਿਸਤਾਨ ਦੇ ਪਾਣੀ ਨੂੰ ਘਟਾਉਣ ਜਾਂ ਮੋੜਨ ਦੀ ਕਿਸੇ ਵੀ ਕੋਸ਼ਿਸ਼ ਦਾ ਪੂਰੀ ਤਾਕਤ ਨਾਲ ਜਵਾਬ ਦਿੱਤਾ ਜਾਵੇਗਾ।"
ਅਸੀਂ ਆਪਣੀ ਫੌਜ ਦੇ ਨਾਲ
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਸਿੰਧੂ ਜਲ ਸੰਧੀ ਨੂੰ ਖ਼ਤਮ ਕਰਨ ਦਾ ਐਲਾਨ ਇੱਕ ਵੱਡਾ ਫੈਸਲਾ ਹੈ, ਜਿਸ ਕਾਰਨ ਪਾਕਿਸਤਾਨ ਬੌਖਲਾਹਟ ਵਿੱਚ ਹੈ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਇਸ ਸਬੰਧ ਵਿੱਚ ਕਿਸੇ ਨੂੰ ਵੀ ਕੋਈ ਗਲਤੀ ਨਹੀਂ ਕਰਨੀ ਚਾਹੀਦੀ। ਪਾਕਿਸਤਾਨ 24 ਕਰੋੜ ਲੋਕਾਂ ਦਾ ਦੇਸ਼ ਹੈ ਅਤੇ ਅਸੀਂ ਆਪਣੀਆਂ ਬਹਾਦਰ ਹਥਿਆਰਬੰਦ ਫੌਜਾਂ ਦੇ ਪਿੱਛੇ ਖੜ੍ਹੇ ਹਾਂ... ਇਹ ਸੁਨੇਹਾ ਸਾਰਿਆਂ ਲਈ ਉੱਚਾ ਅਤੇ ਸਪੱਸ਼ਟ ਹੋਣਾ ਚਾਹੀਦਾ ਹੈ। ਸ਼ਾਂਤੀ ਸਾਡੀ ਤਰਜੀਹ ਹੈ। ਅਸੀਂ ਆਪਣੀ ਅਖੰਡਤਾ ਅਤੇ ਸੁਰੱਖਿਆ ਨਾਲ ਕਦੇ ਵੀ ਸਮਝੌਤਾ ਨਹੀਂ ਕਰਾਂਗੇ।
ਪੜ੍ਹੋ ਇਹ ਅਹਿਮ ਖ਼ਬਰ-Trump ਦਾ ਦਾਅਵਾ, India ਅਤੇ Pakistan ਤਣਾਅ ਨੂੰ ਖ਼ੁਦ ਕਰ ਲੈਣਗੇ ਹੱਲ
ਬਿਲਾਵਲ ਭੁੱਟੋ ਦਾ ਭੜਕਾਊ ਬਿਆਨ
ਇਸ ਤੋਂ ਪਹਿਲਾਂ ਸਖਰ ਵਿੱਚ ਸਿੰਧੂ ਨਦੀ ਦੇ ਕੰਢੇ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਾਕਿਸਤਾਨੀ ਨੇਤਾ ਬਿਲਾਵਲ ਭੁੱਟੋ ਨੇ ਕਿਹਾ ਜਾਂ ਤਾਂ ਹੁਣ ਸਿੰਧੂ ਨਦੀ ਵਿੱਚ ਪਾਣੀ ਵਹਿ ਜਾਵੇਗਾ, ਜਾਂ ਉਨ੍ਹਾਂ ਦਾ ਖੂਨ ਵਹਿ ਜਾਵੇਗਾ। ਸਿੰਧੂ ਨਦੀ ਸਾਡੀ ਹੈ ਅਤੇ ਸਾਡੀ ਹੀ ਰਹੇਗੀ। ਸਿੰਧੂ ਨਦੀ ਦੇ ਕੋਲ ਖੜ੍ਹੇ ਹੋ ਕੇ, ਮੈਂ ਸਪੱਸ਼ਟ ਤੌਰ 'ਤੇ ਕਹਿਣਾ ਚਾਹੁੰਦਾ ਹਾਂ ਕਿ ਸਿੰਧੂ ਨਦੀ ਸਾਡੀ ਸੀ, ਸਾਡੀ ਹੈ ਅਤੇ ਸਾਡੀ ਹੀ ਰਹੇਗੀ। ਜਾਂ ਤਾਂ ਸਾਡਾ ਪਾਣੀ ਇਸ ਨਦੀ ਵਿੱਚੋਂ ਵਗੇਗਾ, ਜਾਂ ਫਿਰ ਉਸ ਦਾ ਖੂਨ ਜੋ ਸਾਡਾ ਹਿੱਸਾ ਖੋਹਣਾ ਚਾਹੁੰਦਾ ਹੈ।" ਸਿੰਧੂ ਨਦੀ ਨੂੰ ਪੂਰੇ ਪਾਕਿਸਤਾਨ ਦੀ ਸਾਂਝੀ ਵਿਰਾਸਤ ਦੱਸਦਿਆਂ ਬਿਲਾਵਲ ਨੇ ਕਿਹਾ, ਸਾਡਾ ਹਰ ਪਾਕਿਸਤਾਨੀ ਸਿੰਧੂ ਦਾ ਸੁਨੇਹਾ ਲਵੇਗਾ ਅਤੇ ਦੁਨੀਆ ਨੂੰ ਦੱਸੇਗਾ ਕਿ ਅਸੀਂ ਨਦੀ ਦੀ ਲੁੱਟ ਨੂੰ ਸਵੀਕਾਰ ਨਹੀਂ ਕਰਾਂਗੇ। ਹੁਣ ਦੁਸ਼ਮਣ ਦੀ ਨਜ਼ਰ ਸਾਡੇ ਪਾਣੀਆਂ 'ਤੇ ਹੈ ਅਤੇ ਪੂਰੇ ਦੇਸ਼ ਨੂੰ ਮਿਲ ਕੇ ਇਸਦਾ ਜਵਾਬ ਦੇਣਾ ਪਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।