ਇਕ ਵਾਰ ਫਿਰ ਸ਼ਾਹਿਦ ਅਫਰੀਦੀ ਨੇ ਉਗਲਿਆ ਜ਼ਹਿਰ, PM ਮੋਦੀ ਖਿਲਾਫ ਦਿੱਤਾ ਇਹ ਬਿਆਨ

2/25/2020 2:41:09 PM

ਇਸਲਾਮਾਬਾਦ— ਪੰਜ ਅਗਸਤ 2019 ਨੂੰ ਜਦੋਂ ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਤੋਂ ਆਰਟਿਕਲ 370 ਹਟਾਉਣ ਦਾ ਐਲਾਨ ਕੀਤਾ ਸੀ, ਉਸ ਦੇ ਬਾਅਦ ਤੋਂ ਹੀ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ਾਹਿਦ ਅਫਰੀਦੀ ਅਕਸਰ ਬੇਤੁੱਕੇ 'ਤੇ ਬੜਬੋਲੇ ਬਿਆਨ ਦੇ ਰਹੇ ਹਨ। ਹੁਣ ਇਕ ਵਾਰ ਫਿਰ ਸ਼ਾਹਿਦ ਅਫਰੀਦੀ ਨੇ ਭਾਰਤ-ਪਾਕਿ ਵਿਚਾਲੇ ਹੋਏ ਖਰਾਬ ਰਿਸ਼ਤਿਆਂ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਦਾਰ ਠਹਿਰਾਇਆ। ਅਫਰੀਦੀ ਨੇ ਕਿਹਾ ਕਿ ਜਦੋਂ ਤਕ ਪੀ. ਐੱਮ. ਮੋਦੀ ਦੇ ਕੋਲ ਸੱਤਾ ਹੈ ਉਦੋਂ ਤਕ ਰਿਸ਼ਤੇ ਕਦੀ ਸੁਧਰ ਨਹੀਂ ਸਕਣਗੇ। ਅਸੀਂ ਸਾਰੇ, ਜਿਸ 'ਚ ਭਾਰਤੀ ਵੀ ਸ਼ਾਮਲ ਹਨ, ਇਸ ਗੱਲ ਨੂੰ ਸਮਝ ਚੁੱਕੇ ਹਾਂ ਕਿ ਮੋਦੀ ਕਿਵੇਂ ਸੋਚਦੇ ਹਨ।
PunjabKesari
ਅਫਰੀਦੀ ਦਾ ਇਸ਼ਾਰਾ ਭਾਰਤ-ਪਾਕਿ ਵਿਚਾਲੇ ਬੰਦ ਹੋ ਚੁੱਕੀ ਕ੍ਰਿਕਟ ਸੀਰੀਜ਼ ਵੱਲ ਸੀ। ਉਨ੍ਹਾਂ ਕਿਹਾ ਕਿ ਕਿ ਪੀ. ਐੱਮ. ਮੋਦੀ ਦੀ ਸੋਚ ਕਾਫੀ ਨਾਂ-ਪੱਖੀ ਹੈ ਅਤੇ ਇਸ ਲਈ ਰਿਸ਼ਤੇ ਕਦੀ ਬਿਹਤਰ ਨਹੀਂ ਹੋ ਸਕਦੇ। ਅਫਰੀਦੀ ਤੋਂ ਪੁੱਛਿਆ ਗਿਆ ਕਿ ਕੀ ਕਦੀ ਭਾਰਤ ਅਤੇ ਪਾਕਿ ਵਿਚਾਲੇ ਦੋ-ਪੱਖੀ ਕ੍ਰਿਕਟ ਸਬੰਧ ਬਹਾਲ ਹੋ ਸਕਦੇ ਹਨ। ਇਸ 'ਤੇ ਅਫਰੀਦੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਰਿਸ਼ਤੇ ਸਿਰਫ ਇਕ ਵਿਅਕਤੀ ਦੀ ਵਜ੍ਹਾ ਨਾਲ ਵਿਗੜੇ ਹਨ। ਅਸੀਂ ਅਜਿਹਾ ਕਦੀ ਨਹੀਂ ਚਾਹੁੰਦੇ ਹਾਂ।''
PunjabKesari
ਅਫਰੀਦੀ ਨੇ ਕਿਹਾ ਕਿ ਭਾਰਤ ਅਤੇ ਪਾਕਿ ਕਈ ਦੇਸ਼ਾਂ ਵਿਚਾਲੇ ਹੋਣ ਵਾਲੇ ਟੂਰਨਾਮੈਂਟਸ 'ਚ ਇਕ ਦੂਜੇ ਦੇ ਖਿਲਾਫ ਖੇਡਦੇ ਹਨ ਪਰ ਸਾਲ 2013 ਤੋਂ ਦੋਹਾਂ ਦੇਸ਼ਾਂ ਵਿਚਾਲੇ ਦੋ-ਪੱਖੀ ਸੀਰੀਜ਼ ਬੰਦ ਹੈ। ਸਾਲ 2013 'ਚ ਪਾਕਿਸਤਾਨ ਦੀ ਟੀਮ ਭਾਰਤ ਆਈ ਸੀ ਅਤੇ ਇੱਥੇ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਖੇਡੀ ਗਈ ਸੀ। ਭਾਰਤ ਨੇ ਕਿਸੇ ਸੀਰੀਜ਼ ਲਈ ਆਖ਼ਰੀ ਵਾਰ ਸਾਲ 2006 'ਚ ਪਾਕਿਸਤਾਨ ਦਾ ਦੌਰਾ ਕੀਤਾ ਸੀ। ਉਸ ਸਮੇਂ ਰਾਹੁਲ ਦ੍ਰਾਵਿੜ ਕਪਤਾਨ ਸੀ। ਜਦ ਤੋਂ 26/11 ਮੁੰਬਈ ਅੱਤਵਾਦੀ ਹਮਲਾ ਹੋਇਆ ਹੈ, ਦੋਵੇਂ ਟੀਮਾਂ ਬਸ ਆਈ. ਸੀ. ਸੀ. ਟੂਰਨਾਮੈਂਟਸ 'ਚ ਹੀ ਇਕ ਦੂਜੇ ਦੇ ਸਾਹਮਣੇ ਆ ਰਹੀਆਂ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Tarsem Singh

This news is Edited By Tarsem Singh