ਬੀਮਾਰ ਸ਼ਰੀਫ ਨੂੰ ਐਤਵਾਰ ਨੂੰ ਇਲਾਜ ਲਈ ਲੰਡਨ ਲਿਜਾਣਗੇ ਉਨ੍ਹਾਂ ਦੇ ਭਰਾ ਸ਼ਾਹਬਾਜ਼

Saturday, Nov 09, 2019 - 02:09 PM (IST)

ਬੀਮਾਰ ਸ਼ਰੀਫ ਨੂੰ ਐਤਵਾਰ ਨੂੰ ਇਲਾਜ ਲਈ ਲੰਡਨ ਲਿਜਾਣਗੇ ਉਨ੍ਹਾਂ ਦੇ ਭਰਾ ਸ਼ਾਹਬਾਜ਼

ਇਸਲਾਮਾਬਾਦ— ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ ਬੀਮਾਰੀ ਨਾਲ ਜੂਝ ਰਹੇ ਆਪਣੇ ਭਰਾ ਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਐਤਵਾਰ ਨੂੰ ਇਲਾਜ ਲਈ ਲੰਡਨ ਲੈ ਕੇ ਜਾਣਗੇ। ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨੇ ਮੀਡੀਆ ਨੂੰ ਦੱਸਿਆ ਕਿ 69 ਸਾਲਾ ਨਵਾਜ਼ ਸ਼ਰੀਫ ਡਾਕਟਰਾਂ ਦੀ ਸਲਾਹ ਤੇ ਪਰਿਵਾਰ ਦੀ ਬੇਨਤੀ 'ਤੇ ਲੰਡਨ ਜਾਣ ਲਈ ਸਹਿਮਤ ਹੋ ਗਏ ਹਨ।

ਜਿਓ ਨਿਊਜ਼ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਸ਼ਾਹਬਾਜ਼ ਐਤਵਾਰ ਨੂੰ ਆਪਣੇ ਭਰਾ ਨੂੰ ਇਲਾਜ ਲਈ ਲੈ ਕੇ ਜਾਣਗੇ। ਰਿਪੋਰਟ 'ਚ ਕਿਹਾ ਗਿਆ ਹੈ ਕਿ ਨਵਾਜ਼ ਸ਼ਰੀਫ ਦੇ ਇਲਾਜ ਲਈ ਹਾਰਲੇ ਸਟ੍ਰੀਟ ਕਲੀਨਿਕ 'ਚ ਪ੍ਰਬੰਧ ਕੀਤਾ ਗਿਆ ਹੈ। ਸ਼ਾਹਬਾਜ਼ ਤੇ ਸ਼ਰੀਫ ਐਤਵਾਰ ਨੂੰ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ ਦੇ ਜਹਾਜ਼ ਰਾਹੀਂ ਲੰਡਨ ਜਾਣਗੇ।


author

Baljit Singh

Content Editor

Related News