ਸ਼ਾਹਬਾਜ਼ ਦੇ ਕੋਲ ਭਾਰਤ ਦੇ ਨਾਲ ਸਬੰਧ ਮਧੁਰ ਬਣਾਉਣ ਦਾ ਚੰਗਾ ਮੌਕਾ
Friday, Apr 29, 2022 - 05:58 PM (IST)
ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੀ ਰਾਜਨੀਤੀ ਦਾ ਬਾਬਾ ਆਦਮ ਹੀ ਨਿਰਾਲਾ ਹੈ। ਇਥੇ ਸੱਤਾਸੀਨ ਹੋਣਾ ਜਾਂ ਸੱਤਾਹੀਨ ਹੋਣਾ ਦੋਵੇਂ ਹੀ ਪ੍ਰਕਿਰਿਆ ਅਜ਼ੀਬੋ-ਗਰੀਬ ਹੀ ਨਹੀਂ, ਸਗੋਂ ਬਹੁਤ ਅਫਸੋਸਜਨਕ ਅਤੇ ਲੋੜ ਤੋਂ ਜ਼ਿਆਦਾ ਹੈਰਾਨੀਜਨਕ ਵੀ ਹੁੰਦੀ ਹੈ। ਪਿਛਲੇ ਦਿਨੀਂ ਜਦੋਂ ਇਮਰਾਨ ਖਾਨ ਦੇ ਖ਼ਿਲਾਫ਼ ਰਾਸ਼ਟਰੀ ਅਸੈਂਬਲੀ 'ਚ ਅਵਿਸ਼ਵਾਸ ਪ੍ਰਸਤਾਵ ਲਿਆਂਦਾ ਗਿਆ, ਸੰਵਿਧਾਨਕ ਅਤੇ ਪ੍ਰਜਾਤਾਂਤਰਿਕ ਮਰਿਆਦਾਵਾਂ ਦੀ ਇਹ ਮੰਗ ਸੀ ਕਿ ਉਹ ਨੈਸ਼ਨਲ ਅਸੈਂਬਲੀ 'ਚ ਅਵਿਸ਼ਵਾਸ ਪ੍ਰਸਤਾਵ ਦਾ ਸਾਹਮਣਾ ਕਰਦੇ ਅਤੇ ਜੇਕਰ ਹਾਰ ਜਾਂਦੇ ਤਾਂ ਸਨਮਾਨ ਦੇ ਨਾਲ ਸੱਤਾ ਛੱਡ ਦਿੰਦੇ। ਜਿਵੇਂ ਕਿ ਭਾਰਤ 'ਚ 1978 'ਚ ਮੋਰਾਰਜੀ ਦੇਸਾਈ ਅਤੇ 1999 'ਚ ਅਟਲ ਬਿਹਾਰੀ ਵਾਜਪੇਈ ਨੇ ਕੀਤਾ ਸੀ।
ਇਹ ਵਿਸ਼ਵ ਦੀ ਪ੍ਰਜਾਤਾਂਤਰਿਕ ਪ੍ਰਣਾਲੀ ਦਾ ਉੱਚ ਕੋਟਿ ਦਾ ਆਦਰਸ਼ ਹੈ ਜਿਸ ਨੂੰ ਇਮਰਾਨ ਨੇ ਮੰਨਣ ਦੀ ਬਜਾਏ ਘਟੀਆ ਕਿਸਮ ਦੇ ਰਾਜਨੀਤਿਕ ਹੱਥਕੰਡਿਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਉਸ ਦੀ ਹੀ ਪਾਰਟੀ ਦੇ ਡਿਪਟੀ ਸਪੀਕਰ ਨੇ ਅਵਿਸ਼ਵਾਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਅਤੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਮੁੜ-ਪ੍ਰਜਾਤਾਂਤਰਿਕ ਪਰੰਪਰਾ ਕਾਇਮ ਹੋਈ। ਪਾਕਿਸਤਾਨ ਦੀ ਪਿਛਲੇ 75 ਵਰ੍ਹਿਆਂ ਤੋਂ ਇਹ ਰਾਜਨੀਤੀ ਵਿਡੰਬਨਾ ਰਹੀ ਹੈ। 1951 'ਚ ਪ੍ਰਧਾਨ ਮੰਤਰੀ ਪੀਰਜ਼ਾਦਾ ਲਿਆਕਤ ਅਲੀ ਖਾਨ ਦੀ ਰਾਵਲਪਿੰਡੀ ਦੇ ਨਜ਼ਦੀਕ ਇਕ ਬਾਗ 'ਚ ਹੱਤਿਆ ਕਰ ਦਿੱਤੀ ਗਈ। ਇਸ ਬਾਗ 'ਚ ਫਿਰ 1996 'ਚ ਪ੍ਰਧਾਨ ਮੰਤਰੀ ਬੇਨਜੀਰ ਭੁੱਟੋ ਨੂੰ ਵੀ ਮਾਰ ਦਿੱਤਾ ਗਿਆ।
ਇਸ ਤੋਂ ਪਹਿਲੇ ਪ੍ਰਧਾਨ ਮੰਤਰੀ ਜੁਲਫੀਕਾਰ ਅਲੀ ਭੁੱਟੋ ਨੂੰ ਇਕ ਝੂਠੇ ਕਤਲ ਕੇਸ 'ਚ ਫਸਾ ਕੇ ਫਾਂਸੀ 'ਤੇ ਲਟਕਾ ਦਿੱਤਾ ਗਿਆ। 1951 ਤੋਂ 1958 ਤੱਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਉੱਡਦੇ ਰਹੇ। ਇਕ ਪ੍ਰਧਾਨ ਮੰਤਰੀ ਸਿਰਫ 2 ਮਹੀਨੇ ਹੀ ਰਿਹਾ ਅਤੇ ਆਖਿਰ ਅਰਾਜਕਤਾ ਅਤੇ ਅਰਥਵਿਵਸਥਾ ਫੈਲਣ ਨਾਲ ਫੌਜੀ ਜਰਨੈਲ ਅਯੂਬ ਖਾਨ ਪ੍ਰਜਾਤੰਤਰ ਨੂੰ ਪੈਰਾਂ ਹੇਠ ਕੁਚਲ ਕੇ ਖੁਦ ਸ਼ਾਮਨ ਬਣ ਬੈਠਾ। ਇਸ ਤੋਂ ਬਾਅਦ ਯਾਹੀਆ ਖਾਨ, ਜਿਯਾ-ਉਲ-ਹੱਕ, ਪਰਵੇਜ਼ ਮੁਸ਼ੱਰਫ ਅਤੇ ਵਰਤਮਾਨ ਦੇ ਕਮਰ ਜਾਵੇਦ ਬਾਜਵਾ ਅਪ੍ਰਤੱਖ ਰੂਸ ਨਾਲ ਸਭ ਤੋਂ ਉਪਰ ਹਨ। ਪਾਕਿਸਤਾਨ 'ਚ ਇਕ ਕਹਾਵਤ ਹੈ ਕਿ ਇਥੇ ਅੱਲਾ, ਅਮਰੀਕਾ ਅਤੇ ਆਰਮੀ ਦਾ ਹੀ ਬੋਲਬਾਲਾ ਹੈ।