ਸ਼ਾਹਬਾਜ਼ ਸ਼ਰੀਫ਼ ਨੇ ਜਾਂਚ ਏਜੰਸੀ ’ਤੇ ਲਾਇਆ ਮਾੜੇ ਵਤੀਰੇ ਦਾ ਦੋਸ਼

Monday, Jul 12, 2021 - 11:58 AM (IST)

ਸ਼ਾਹਬਾਜ਼ ਸ਼ਰੀਫ਼ ਨੇ ਜਾਂਚ ਏਜੰਸੀ ’ਤੇ ਲਾਇਆ ਮਾੜੇ ਵਤੀਰੇ ਦਾ ਦੋਸ਼

ਲਾਹੌਰ (ਏਜੰਸੀ) - ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਨੇ ਸੰਘੀ ਜਾਂਚ ਏਜੰਸੀ (ਐੱਫ. ਆਈ. ਏ.) ’ਤੇ ਦੋਸ਼ ਲਾਇਆ ਹੈ ਕਿ ਜਦੋਂ ਉਹ ਪਿਛਲੇ ਮਹੀਨੇ ਅਰਬਾਂ ਰੁਪਏ ਦੇ ਚੀਨੀ ਘਪਲੇ ਦੇ ਮਾਮਲੇ ’ਚ ਸੁਣਵਾਈ ਦੌਰਾਨ ਹਾਜ਼ਰ ਹੋਏ ਸਨ ਤਾਂ ਉਨ੍ਹਾਂ ਨਾਲ ਮਾੜਾ ਵਤੀਰਾ ਕੀਤਾ ਗਿਆ। ਸ਼ਾਹਬਾਜ਼ ਨੇ ਸ਼ਨੀਵਾਰ ਨੂੰ ਅਦਾਲਤ ਵਿਚ ਸੁਣਵਾਈ ਦੌਰਾਨ ਇਹ ਦੋਸ਼ ਲਗਾਏ।

ਇਹ ਵੀ ਪੜ੍ਹੋ: ਖੋਜਕਰਤਾਵਾਂ ਦਾ ਦਾਅਵਾ, ਵਿਟਾਮਿਨ ਡੀ ਦੀ ਕਮੀ ਦੂਰ ਕਰ ਰੋਕੀ ਜਾ ਸਕਦੀ ਹੈ ਤੀਜੀ ਲਹਿਰ

ਉਧਰ ਐੱਫ. ਆਈ. ਏ. ਨੇ ਕਿਹਾ ਕਿ ਇਹ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ ਅਤੇ ਸ਼ਰੀਫ ਦਾ ਰਵੱਈਆ ਬਹੁਤ ਹੀ ਗ਼ੈਰ-ਜ਼ਿੰਮੇਦਾਰਾਨਾ ਅਤੇ ਮਾਮਲੇ ਤੋਂ ਬਚਣ ਦਾ ਰਿਹਾ ਹੈ। ਉਨ੍ਹਾਂ ਨੇ ਜਾਂਚ ਏਜੰਸੀ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਹੈ। ਸ਼ਰੀਫ ਨੇ ਸ਼ਨੀਵਾਰ ਨੂੰ ਸੈਸ਼ਨ ਅਦਾਲਤ ’ਚ ਬੇਟੇ ਹਮਜ਼ਾ ਨਾਲ ਆਪਣੀ ਜ਼ਮਾਨਤ ਦੀ ਮਿਆਦ ’ਚ ਵਾਧੇ ’ਤੇ ਸੁਣਵਾਈ ਦੌਰਾਨ ਇਹ ਗੱਲ ਕਹੀ । ਉਨ੍ਹਾਂ ਕਿਹਾ ਕਿ ਜਦੋਂ ਉਹ ਜੂਨ ਵਿਚ ਪੇਸ਼ੀ ਲਈ ਆਏ ਸਨ ਤਾਂ ਉਸ ਨਾਲ ਬਦਸਲੂਕੀ ਕੀਤੀ ਗਈ ਸੀ।

ਇਹ ਵੀ ਪੜ੍ਹੋ: ਕੋਰੋਨਾ ਮਾਮਲੇ ਘੱਟਦੇ ਹੀ ਇਨ੍ਹਾਂ 10 ਦੇਸ਼ਾਂ ਨੇ ਖੋਲ੍ਹੇ ਭਾਰਤੀਆਂ ਲਈ ਦਰਵਾਜ਼ੇ

ਇਸ ਦੌਰਾਨ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਦੀ ਮਿਆਦ ਦੋ ਅਗਸਤ ਤੱਕ ਵਧਾਉਂਦੇ ਹੋਏ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਜਾਂਚ ਦੌਰਾਨ ਉਨ੍ਹਾਂ ਨਾਲ ਇੱਕ ਮਨੁੱਖੀ ਰਵੱਈਆ ਅਪਣਾਇਆ ਜਾਣਾ ਚਾਹੀਦਾ ਹੈ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਈਦ ਅਲੀ ਅੱਬਾਸ ਨੇ ਜਾਂਚ ਅਧਿਕਾਰੀਆਂ ਨੂੰ ਹੁਕਮ ਦਿੱਤਾ ਇਸ ਮਾਮਲੇ 'ਚ ਜਾਂਚ ਦੌਰਾਨ ਉਹ ਸ਼ਰੀਫ ਅਤੇ ਉਨ੍ਹਾਂ ਦੇ ਬੇਟੇ ਨਾਲ ਮਨੁੱਖੀ ਅਧਿਕਾਰਾਂ ਦਾ ਪਾਲਣ ਕਰਨ ਅਤੇ ਪੁੱਛਗਿੱਛ ਦੌਰਾਨ ਸਹੀ ਢੰਗ ਨਾਲ ਪੇਸ਼ ਆਉਣ।

ਇਹ ਵੀ ਪੜ੍ਹੋ: ਅੱਜ ਧਰਤੀ ਨਾਲ ਟਕਰਾਅ ਸਕਦਾ ਹੈ ਸੋਲਰ ਤੂਫਾਨ, GPS ਅਤੇ ਮੋਬਾਈਲ ਸਿਗਨਲ ’ਤੇ ਪੈ ਸਕਦੈ ਅਸਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News