ਆਪ੍ਰੇਸ਼ਨ ਸਿੰਦੂਰ ਤੋਂ ਡਰਿਆ ਪਾਕਿਸਤਾਨ, ਫੁੱਟ-ਫੁੱਟ ਕੇ ਰੋਣ ਲੱਗ ਪਿਆ ਸ਼ਾਹਬਾਜ਼ ਦਾ ਸੰਸਦ ਮੈਂਬਰ

Thursday, May 08, 2025 - 06:36 PM (IST)

ਆਪ੍ਰੇਸ਼ਨ ਸਿੰਦੂਰ ਤੋਂ ਡਰਿਆ ਪਾਕਿਸਤਾਨ, ਫੁੱਟ-ਫੁੱਟ ਕੇ ਰੋਣ ਲੱਗ ਪਿਆ ਸ਼ਾਹਬਾਜ਼ ਦਾ ਸੰਸਦ ਮੈਂਬਰ

ਇੰਟਰਨੈਸ਼ਨਲ ਡੈਸਕ : ਭਾਰਤ ਵੱਲੋਂ ਬੀਤੀ ਰਾਤ ਅੱਤਵਾਦੀ ਟਿਕਾਣਿਆਂ 'ਤੇ ਕੀਤੇ ਗਏ ਹਵਾਈ ਹਮਲਿਆਂ ਤੋਂ ਬਾਅਦ ਪਾਕਿਸਤਾਨ "ਚ ਖੌਫ ਦਾ ਮਾਹੌਲ ਹੈ। ਪਾਕਿਸਤਾਨ ਨੂੰ ਡਰ ਹੈ ਕਿ ਭਾਰਤ ਇੱਕ ਹੋਰ ਹਮਲਾ ਕਰ ਸਕਦਾ ਹੈ। ਹੁਣ ਜਦੋਂ ਭਾਰਤ ਨੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਦਾ ਬਦਲਾ ਆਪਣੇ ਆਪ੍ਰੇਸ਼ਨ ਸਿੰਦੂਰ ਨਾਲ ਲੈਣਾ ਸ਼ੁਰੂ ਕੀਤਾ ਤਾਂ ਪਾਕਿਸਤਾਨ ਹਿੱਲ ਗਿਆ। ਭਾਰਤ ਨੇ ਪਾਕਿਸਤਾਨ 'ਤੇ ਹਵਾਈ ਹਮਲੇ ਕਰ ਕੇ ਕਈ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ। 

ਇਹ ਵੀ ਪੜ੍ਹੋ...ਬੇਰੁਜ਼ਗਾਰ ਨੌਜਵਾਨਾਂ ਲਈ ਖੁਸ਼ਖ਼ਬਰੀ, ਵਿਦੇਸ਼ਾਂ 'ਚ ਕੰਮ ਕਰਨ ਦਾ ਮੌਕਾ, ਮਿਲੇਗੀ ਇੰਨੀ ਤਨਖਾਹ

ਇਸ ਤਬਾਹੀ ਦੇ ਵਿਚਕਾਰ ਪਾਕਿਸਤਾਨ ਦੀ ਸੰਸਦ ਵਿੱਚ ਸ਼ਾਂਤੀ ਹੈ। ਇਸ ਦੌਰਾਨ ਪਾਕਿਸਤਾਨ ਦੀ ਰਾਸ਼ਟਰੀ ਅਸੈਂਬਲੀ ਵਿੱਚ ਪਾਕਿਸਤਾਨ ਮੁਸਲਿਮ ਲੀਗ-ਐਨ ਦੇ ਸੰਸਦ ਮੈਂਬਰ ਤਾਹਿਰ ਇਕਬਾਲ ਅਚਾਨਕ ਭਾਵੁਕ ਹੋ ਗਿਆ ਅਤੇ ਫੁੱਟ-ਫੁੱਟ ਕੇ ਰੋਣ ਲੱਗ ਪਿਆ। ਪੀਐੱਮਐੱਲਐੱਨ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਪਾਰਟੀ ਹੈ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੌਰਾਨ ਤਾਹਿਰ ਇਕਬਾਲ ਨੇ ਭਾਰਤ ਦੇ ਹਮਲਿਆਂ ਨੂੰ "ਨਾਜਾਇਜ਼" ਦੱਸਿਆ ਅਤੇ ਕਿਹਾ, "ਮੈਨੂੰ ਨਹੀਂ ਪਤਾ ਕਿ ਅੱਲ੍ਹਾ ਕਦੋਂ ਸੁਣੇਗਾ।" ਉਹ ਭਾਵੁਕ ਵੀ ਹੋ ਗਿਆ ਤੇ ਕਿਹਾ ਕਿ ਮੈਂ ਅੱਲ੍ਹਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਪਾਕਿਸਤਾਨ ਦੇ ਲੋਕਾਂ ਦੀ ਰੱਖਿਆ ਕਰੇ। ਤੁਹਾਨੂੰ ਦੱਸ ਦੇਈਏ ਕਿ ਤਾਹਿਰ ਇਕਬਾਲ ਦਾ ਇਹ ਭਾਵੁਕ ਬਿਆਨ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਬਿਆਨ 'ਤੇ ਇੱਕ ਯੂਜ਼ਰ ਨੇ ਲਿਖਿਆ ਕਿ ਲੋਕ ਪਾਕਿਸਤਾਨੀ ਸੰਸਦ 'ਚ ਰੋਣ ਲੱਗ ਪਏ।

 


author

Shubam Kumar

Content Editor

Related News