Pakistan: ਇਮਰਾਨ ਦੀਆਂ ਭੈਣਾਂ ਨੂੰ ਵਿਰੋਧ ਪ੍ਰਦਰਸ਼ਨ ਪਿਆ ਮਹਿੰਗਾ, ਅੱਤਵਾਦ ਵਿਰੋਧੀ ਕਾਨੂੰਨ ਤਹਿਤ FIR ਦਰਜ
Thursday, Dec 18, 2025 - 05:18 AM (IST)
ਇਸਲਾਮਾਬਾਦ : ਪਾਕਿਸਤਾਨੀ ਪੁਲਸ ਨੇ ਬੁੱਧਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਭੈਣਾਂ ਅਤੇ ਕਈ ਸਮਰਥਕਾਂ ਵਿਰੁੱਧ ਅਦਿਆਲਾ ਜੇਲ੍ਹ ਦੇ ਬਾਹਰ ਪ੍ਰਦਰਸ਼ਨ ਕਰਨ ਲਈ ਅੱਤਵਾਦ ਵਿਰੋਧੀ ਕਾਨੂੰਨ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ।
ਜੇਲ੍ਹ ਅਧਿਕਾਰੀਆਂ ਵੱਲੋਂ ਖਾਨ ਦੇ ਰਿਸ਼ਤੇਦਾਰਾਂ ਅਤੇ ਵਕੀਲਾਂ ਨੂੰ ਉਨ੍ਹਾਂ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਇਮਰਾਨ ਖਾਨ ਦੀਆਂ ਭੈਣਾਂ ਅਤੇ ਉਨ੍ਹਾਂ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਨੇਤਾਵਾਂ ਅਤੇ ਕਾਰਕੁਨਾਂ ਨੇ ਮੰਗਲਵਾਰ ਨੂੰ ਜੇਲ੍ਹ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ : ਅਮਰੀਕੀ ਅਦਾਕਾਰ-ਨਿਰਦੇਸ਼ਕ ਰੌਬ ਰੇਨਰ ਦੇ ਪੁੱਤਰ ਨਿੱਕ 'ਤੇ ਲਗਾਏ ਗਏ ਆਪਣੇ ਮਾਪਿਆਂ ਦੇ ਕਤਲ ਦੇ ਦੋਸ਼
ਪੁਲਸ ਅਨੁਸਾਰ, ਖਾਨ ਦੀਆਂ ਦੋ ਭੈਣਾਂ ਅਲੀਮਾ ਖਾਨ ਅਤੇ ਨੌਰੀਨ ਨਿਆਜ਼ੀ ਦੇ ਨਾਲ-ਨਾਲ ਪਾਰਟੀ ਨੇਤਾਵਾਂ ਅਤੇ ਸਮਰਥਕਾਂ ਵਿਰੁੱਧ ਰਾਵਲਪਿੰਡੀ ਦੇ ਸਦਰ ਬਰੋਨੀ ਪੁਲਸ ਸਟੇਸ਼ਨ ਵਿੱਚ ਅੱਤਵਾਦ ਵਿਰੋਧੀ ਕਾਨੂੰਨ ਦੀਆਂ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ।
