ਪਾਕਿਸਤਾਨ ਵਿਚ ਇਸਲਾਮਿਕ ਸਟੇਟ-ਖੁਰਾਸਾਨ ਦਾ ਬੁਲਾਰਾ ਗ੍ਰਿਫ਼ਤਾਰ

Saturday, Dec 20, 2025 - 12:18 AM (IST)

ਪਾਕਿਸਤਾਨ ਵਿਚ ਇਸਲਾਮਿਕ ਸਟੇਟ-ਖੁਰਾਸਾਨ ਦਾ ਬੁਲਾਰਾ ਗ੍ਰਿਫ਼ਤਾਰ

ਇਸਲਾਮਾਬਾਦ, (ਭਾਸ਼ਾ)- ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਪੇਸ਼ ਕੀਤੀ ਗਈ ਇਕ ਤਾਜ਼ਾ ਰਿਪੋਰਟ ਦੇ ਅਨੁਸਾਰ ਪਾਕਿਸਤਾਨੀ ਅਧਿਕਾਰੀਆਂ ਨੇ ਇਸ ਸਾਲ ਇਸਲਾਮਿਕ ਸਟੇਟ-ਖੁਰਾਸਾਨ (ਆਈ. ਐੱਸ.-ਕੇ.) ਦੇ ਬੁਲਾਰੇ ਸੁਲਤਾਨ ਅਜ਼ੀਜ਼ ਅਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।

ਸੰਯੁਕਤ ਰਾਸ਼ਟਰ ਵਿਸ਼ਲੇਸ਼ਣਾਤਮਕ ਸਹਾਇਤਾ ਅਤੇ ਪਾਬੰਦੀ ਨਿਗਰਾਨੀ ਟੀਮ ਦੀ 16ਵੀਂ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੁਆਰਾ ਕੀਤੀਆਂ ਗਈਆਂ ਕੁਝ ਵੱਡੀਆਂ ਗ੍ਰਿਫ਼ਤਾਰੀਆਂ, ਜਿਸ ਵਿਚ ਇਸ ਮਈ ’ਚ ਅਜ਼ਮ ਦੀ ਗ੍ਰਿਫ਼ਤਾਰੀ ਸ਼ਾਮਲ ਹੈ, ਦੇ ਨਤੀਜੇ ਵਜੋਂ ਖੇਤਰ ’ਚ ਆਈ. ਐੱਸ.-ਕੇ. ਦੀਆਂ ਗਤੀਵਿਧੀਆਂ ਵਿਚ ਕਮੀ ਆਈ ਹੈ। ਇਸਲਾਮਿਕ ਸਟੇਟ-ਖੁਰਾਸਾਨ ਅਫਗਾਨਿਸਤਾਨ, ਮੱਧ ਏਸ਼ੀਆ ਅਤੇ ਦੱਖਣੀ ਏਸ਼ੀਆ ਵਿਚ ਸਰਗਰਮ ਇਕ ਅੱਤਵਾਦੀ ਸੰਗਠਨ ਹੈ। ਖੁਫੀਆ ਏਜੰਸੀਆਂ ਨੇ ਪਾਕਿਸਤਾਨ-ਅਫਗਾਨਿਸਤਾਨ ਸਰਹੱਦ ਦੇ ਨੇੜਿਓਂ ਇਕ ਕਾਰਵਾਈ ਦੌਰਾਨ ਅਜ਼ਮ ਨੂੰ ਗ੍ਰਿਫ਼ਤਾਰ ਕੀਤਾ।


author

Rakesh

Content Editor

Related News