ਸੈਕਸ ਦਾ ਵੀ ਪਿਆਸਾ ਹੈ ਤਾਨਾਸ਼ਾਹ, ਸਕੂਲ ਤੋਂ ਮੰਗਵਾਉਂਦਾ ਹੈ ਕੁੜੀਆਂ!

09/20/2017 11:57:59 PM

ਪਿਓਂਗਯਾਂਗ — ਉੱਤਰੀ ਕੋਰੀਆਈ ਤਾਨਾਸ਼ਾਹ ਦਾ ਹਮਲਾਵਰ ਰਵੱਈਏ ਕਿਸੇ ਤੋਂ ਵੀ ਲੁੱਕਿਆ ਨਹੀਂ ਹੈ। ਕਿਮ ਜੋਂਗ 'ਤੇ ਕਦੋਂ ਪਾਗਲਪਨ ਸਵਾਰ ਹੋ ਜਾਵੇ ਅਤੇ ਉਹ ਕਿਹੜੇ ਵੇਲੇ ਕਿਹੜਾ ਕਦਮ ਚੁੱਕ ਲਵੇ ਇਸ ਨੂੰ ਲੈ ਕੇ ਦੁਨੀਆ ਦੇ ਸਾਰੇ ਦੇਸ਼ ਚਿੰਤਤ ਹਨ। ਇਸ ਵਿੱਚ ਕਿਮ ਜੋਂਗ ਦਾ ਇਕ ਹੋਰ ਰੂਪ ਸਾਹਮਣੇ ਆਇਆ ਹੈ। ਮੀਡੀਆ ਖਬਰਾਂ ਮੁਤਾਬਕ ਉਹ ਸਿਰਫ ਜੰਗ ਦੇ ਲਈ ਆਮਦਾ ਨਹੀਂ ਹੈ, ਬਲਕਿ ਸੈਕਸ ਦਾ ਵੀ ਪਿਆਸਾ ਹੈ। ਉੱਤਰ ਕੋਰੀਆ ਤੋਂ ਭੱਜ ਕੇ ਦੱਖਣੀ ਕੋਰੀਆ ਆਈ 26 ਸਾਲਾਂ ਹੀ ਯੇਓਂ ਲਿਮ (ਕਾਲਪਨਿਕ ਨਾਂ) ਨੇ ਇਹ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਸਾਹਮਣੇ ਕਿਵੇਂ ਜਹਾਜ਼ ਭੇਦੀ ਬੰਦੂਕਾਂ ਨਾਲ 11 ਸੰਗੀਤਕਾਰਾਂ ਦੇ ਟੁਕੜੇ ਕਰ ਉਨ੍ਹਾਂ ਨੂੰ ਉਡਾ ਦਿੱਤਾ ਗਿਆ ਅਤੇ ਉਨ੍ਹਾਂ ਦੀ ਸਹਿਪਾਠੀ ਨੂੰ ਕਿਮ ਜੋਂਗ ਦਾ ਯੌਨ ਗੁਲਾਮ (ਸੈਕਸ ਗੁਲਾਮ) ਬਣਾਇਆ ਗਿਆ। 
ਇਸ ਖੁਲਾਸੇ ਤੋਂ ਬਾਅਦ ਤੋਂ ਹੀ ਦੇ ਜਾਨ ਨੂੰ ਖਤਰਾ ਹੈ। ਇਸ ਦੇ ਲਈ ਉਨ੍ਹਾਂ ਨੂੰ ਫਾਂਸੀ 'ਤੇ ਲਟਕਾਇਆ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸੰਗੀਤਕਾਰਾਂ ਨੂੰ ਪੋਰਨ ਬਣਾਉਣ ਦੇ ਦੋਸ਼ 'ਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਲਿਮ ਦੇ ਪਿਤਾ ਵੁਈ ਯੇਓਂ ਲਿਮ ਉੱਤਰ ਕੋਰੀਆਈ ਸ਼ਾਸਨ ਦੇ ਮੈਂਬਰਾਂ ਅਤੇ ਫੌਜ 'ਚ ਕਰਨਲ ਸਨ। 2015 'ਚ ਵੁਈ ਦੀ ਮੌਤ ਤੋਂ ਬਾਅਦ ਲਿਮ ਅਤੇ ਪਰਿਵਾਰ ਦੇ ਮੈਂਬਰਾਂ ਨੇ ਦੇਸ਼ ਛੱਡਣ ਦਾ ਫੈਸਲਾ ਕੀਤਾ। ਮਿਰਰ ਦੀ ਰਿਪੋਰਟ ਮੁਤਾਬਕ ਹੀ ਨੇ ਦੱਸਿਆ ਕਿ ਪੋਰਨ ਮੂਵੀ ਬਣਾਉਣ ਦੇ ਦੋਸ਼ 'ਚ 11 ਸੰਗੀਤਕਾਰਾਂ ਨੂੰ ਫੁੱਟਬਾਲ ਸਟੇਡੀਅਮ 'ਚ ਸ਼ਰੇਆਮ ਗੋਲੀ ਮਾਰ ਦਿੱਤੀ ਗਈ। ਸੰਗੀਤਕਾਰਾਂ ਨੂੰ ਬਾਹਰ ਲਿਆ ਕੇ ਫਾਂਸੀ ਦੇ ਦਿੱਤੀ ਗਈ। ਇਸ ਲਈ ਉਹ ਨਾ ਤਾਂ ਰੋਲਾ ਪਾ ਸਕਦੇ ਅਤੇ ਨਾ ਹੀ ਤਰਸ ਦੀ ਭੀਖ ਮੰਗ ਸਕਦੇ ਸਨ। ਉਨ੍ਹਾਂ ਨੇ ਦੱਸਿਆ ਕਿ ਉਹ ਬਹੁਤ ਹੀ ਭਿਆਨਕ ਘਟਨਾ ਸੀ, ਜਿਹੜੀ 3 ਦਿਨ ਤੱਕ ਮੈਨੂੰ ਪਰੇਸ਼ਾਨ ਕਰਦੀ ਰਹੀ। 
ਲਿਮ ਨੇ ਦੱਸਿਆ ਕਿ ਕਿਮ ਯੋਂਗ ਇਕ ਵਾਰ 'ਚ ਕਰੀਬ 87 ਹਜ਼ਾਰ ਰੁਪਏ ਦਾ ਖਾਣਾ ਖਾਂਦਾ ਹੈ। ਉਥੇ ਕੁਝ ਨਾਗਰਿਕਾਂ ਨੂੰ ਇਕ ਟਾਈਮ ਬਿਨ੍ਹਾਂ ਰੋਟੀ-ਪਾਣੀ ਖਾਂਦੇ ਰਹਿਣਾ ਪੈਂਦਾ ਹੈ, ਜਦਕਿ ਕਈ ਪਰਿਵਾਰ ਅਜਿਹੇ ਹਨ ਜਿਹੜੇ ਘਾਹ ਖਾ ਕੇ ਦਿਨ ਕੱਟਣ ਲਈ ਮਜ਼ਬੂਰ ਹਨ। ਕਿਮ ਯੋਂਗ ਵਿਆਹਿਆ ਹੋਇਆ ਹੈ। ਉਸ ਦੇ 3 ਬੱਚੇ ਵੀ ਹਨ। ਹੀ ਨੇ ਕਿਹਾ ਕਿ ਇਸ ਦੇ ਬਾਵਜੂਦ ਉਹ ਯੌਨ ਗੁਲਾਮ ਬਣਾਉਣ ਲਈ ਸੂਕਲ ਤੋਂ ਕੁੜੀਆਂ ਮੰਗਾਉਂਦਾ ਹੈ। ਉਸ ਨੇ ਦੱਸਿਆ ਕਿ ਅਧਿਕਾਰੀ ਸਕੂਲ 'ਚ ਆ ਕੇ ਵਿਦਿਆਰਥਣਾਂ ਨੂੰ ਕਿਮ ਦੇ ਘਰ 'ਚ ਕੰਮ  ਕਰਨ ਦੇ ਨਾਂ 'ਤੇ ਲੈ ਜਾਂਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਯੌਨ ਗੁਲਾਮ ਸਿਖਾਇਆ ਜਾਂਦਾ ਹੈ। 
ਨਾਬਾਲਿਗਾਂ ਨੂੰ ਕਿਮ ਦੇ ਨਾਲ ਸੋਣਾ ਪੈਂਦਾ ਹੈ। ਇਸ ਦੌਰਾਨ ਉਹ ਕੋਈ ਗਲਤੀ ਨਹੀਂ ਕਰਦੀਆਂ, ਕਿਉਂਕਿ ਉਨ੍ਹਾਂ ਨੂੰ ਗਾਇਬ ਕੀਤਾ ਜਾ ਸਕਦਾ ਹੈ। ਬਾਅਦ 'ਚ ਕੁੜੀਆਂ ਨੂੰ ਛੱਡ ਦਿੱਤਾ ਜਾਂਦਾ ਹੈ ਜਾਂ ਉੱਚ ਅਧਿਕਾਰੀਆਂ ਤੋਂ ਉਨ੍ਹਾਂ ਦਾ ਵਿਆਹ ਕਰਾ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਕਿਮ ਜੋਂਗ ਤਾਨਾਸ਼ਾਹ ਬਣਨ ਤੋਂ ਬਾਅਦ ਹੁਣ ਤੱਕ 2.5 ਕਰੋੜ ਲੋਕਾਂ ਨੂੰ ਬੰਦੀ ਬਣਾ ਚੁੱਕੇ ਹਨ। 
ਉੱਤਰ ਕੋਰੀਆ ਦੀ ਹਰ ਕੁੜੀ 'ਚ 13 ਨੰਬਰ ਦਾ ਡਰ ਹੈ। ਪਿਛਲੇ ਸਾਲ ਇਕ ਪੀੜਤ ਔਰਤ ਨੇ ਖੁਲਾਸਾ ਕੀਤਾ ਸੀ ਕਿ ਸਨਕੀ ਤਾਨਾਸ਼ਾਹ ਲਈ ਇਕ ਮਹਿਲਾ ਦਲ ਬਣਾਇਆ ਗਿਆ ਹੈ। ਇਸ 'ਚ 13 ਸਾਲ ਦੀਆਂ ਕੁੜੀਆਂ ਨੂੰ ਜ਼ਬਰਨ ਭਰਤੀ ਕੀਤਾ ਜਾਂਦਾ ਹੈ। ਉਹ ਲੜਕੀਆਂ 25 ਸਾਲ ਦੀ ਉਮਰ ਤੱਕ ਕਿਮ ਯੋਂਗ ਦੀ ਗੁਲਾਮ ਬਣ ਕੇ ਰਹਿੰਦੀਆਂ ਹਨ। ਕਿਮ ਨੂੰ ਖੁਸ ਕਰਨ ਲਈ ਉਸ ਦੇ ਘਰ 'ਚ 2 ਹਜ਼ਾਰ ਕੁੜੀਆਂ ਨੂੰ ਬੰਦੀ ਬਣਾ ਕੇ ਰੱਖਿਆ ਜਾਂਦਾ ਹੈ। ਇਹ ਕੁੜੀਆਂ ਲੰਬੀ, ਖੂਬਸੂਰਤ ਅਤੇ ਸੁਰੀਲੀ ਆਵਾਜ਼ ਵਾਲੀਆਂ ਹੁੰਦੀਆਂ ਹਨ। ਉਨ੍ਹਾਂ ਨੂੰ 15 ਸਾਲ ਤੱਕ ਇਥੇ ਰੱਖਿਆ ਜਾਂਦਾ ਹੈ। ਇਨ੍ਹਾਂ 6 ਮਹੀਨੇ ਦੀ ਯੌਨ ਗੁਲਾਮੀ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ।  


Related News