ਕਵੇਟਾ 'ਚ ਕੋਲੇ ਦੀ ਖਾਨ 'ਚ ਧਮਾਕਾ, ਕਈ ਮਜ਼ਦੂਰ ਫਸੇ

Tuesday, Jul 13, 2021 - 11:21 AM (IST)

ਕਵੇਟਾ 'ਚ ਕੋਲੇ ਦੀ ਖਾਨ 'ਚ ਧਮਾਕਾ, ਕਈ ਮਜ਼ਦੂਰ ਫਸੇ

ਇਸਲਾਮਾਬਾਦ- ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਐਤਵਾਰ ਨੂੰ ਇਕ ਕੋਲੇ ਦੀ ਖਾਨ ਅੰਦਰ ਹੋਏ ਇਕ ਧਮਾਕੇ ਤੋਂ ਬਾਅਦ ਕਈ ਮਜ਼ਦੂਰ ਫਸ ਗਏ ਅਤੇ ਕਥਿਤ ਤੌਰ 'ਤੇ ਕੁਝ ਮਾਰੇ ਗਏ। ਇਹ ਮਜ਼ਦੂਰ ਸੂਬਾਈ ਰਾਜਧਾਨੀ ਕਵੇਟਾ ਦੇ ਮਾਰਵਾੜ ਖੇਤਰ ਵਿਚ ਖਾਨ ਦੇ ਅੰਦਰ ਕੰਮ ਕਰ ਰਹੇ ਸਨ ਅਤੇ ਖਾਨ ਦੇ ਅੰਦਰ ਜ਼ਹਿਰੀਲੀ ਗੈਸ ਜਮ੍ਹਾਂ ਹੋਣ ਕਾਰਨ ਧਮਾਕਾ ਹੋ ਗਿਆ। ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਜਾਰੀ ਹੈ।

ਇਹ ਕੋਲੇ ਦੀਆਂ ਖਾਣਾਂ ਧਮਾਕਿਆਂ ਲਈ ਬਦਨਾਮ ਹਨ, ਜਿਸ ਵਿਚ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਮਾਰਚ ਵਿਚ ਕਈ ਵਰਕਰ ਯੂਨੀਅਨਾਂ ਨੇ ਸੂਬੇ ਵਿਚ ਦੋ ਵੱਖ-ਵੱਖ ਧਮਾਕਿਆਂ ਤੋਂ ਬਾਅਦ ਸਰਕਾਰ ਖ਼ਿਲਾਫ਼ ਜਲੂਸ ਕੱਢਿਆ ਸੀ, ਜਿਸ ਵਿਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ। ਬਲੋਚਿਸਤਾਨ ਖਣਿਜਾਂ ਅਤੇ ਕੁਦਰਤੀ ਸਰੋਤਾਂ ਨਾਲ ਭਰੇ ਹੋਣ ਦੇ ਬਾਵਜੂਦ ਪਾਕਿਸਤਾਨ ਦਾ ਸਭ ਤੋਂ ਗ਼ਰੀਬ ਸੂਬਾ ਹੈ ਅਤੇ ਨਿਯਮਤ ਤੌਰ 'ਤੇ ਸਿਹਤ ਸੰਭਾਲ, ਸਿੱਖਿਆ ਅਤੇ ਜਨਸੰਖਿਆ ਕਲਿਆਣ ਦੇ ਵਿਸ਼ੇ 'ਤੇ ਦੇਸ਼ ਦੇ ਸਮਾਜਕ ਆਰਥਿਕ ਸੰਕੇਤਕਾਂ ਵਿਚ ਸਭ ਤੋਂ ਹੇਠਾਂ ਹੈ।


author

cherry

Content Editor

Related News