ਲਾਹੌਰ ''ਚ ਪ੍ਰਸਤਾਵਿਤ ਰੈਲੀ ਤੋਂ ਪਹਿਲਾਂ ਪੁਲਸ ਨੇ ਕਈ ਨੇਤਾ ਕੀਤੇ ਗ੍ਰਿਫ਼ਤਾਰ

Thursday, Sep 19, 2024 - 05:50 PM (IST)

ਲਾਹੌਰ ''ਚ ਪ੍ਰਸਤਾਵਿਤ ਰੈਲੀ ਤੋਂ ਪਹਿਲਾਂ ਪੁਲਸ ਨੇ ਕਈ ਨੇਤਾ ਕੀਤੇ ਗ੍ਰਿਫ਼ਤਾਰ

ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਪੰਜਾਬ ਪੁਲਸ ਨੇ ਸ਼ਨੀਵਾਰ ਨੂੰ ਲਾਹੌਰ ਵਿਚ ਹੋਣ ਵਾਲੇ ਇਸ ਦੇ ਪ੍ਰਸਤਾਵਿਤ ਸ਼ਕਤੀ ਪ੍ਰਦਰਸ਼ਨ ਤੋਂ ਪਹਿਲਾਂ ਉਸ ਦੇ ਸੰਗਠਨ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪਾਰਟੀ  ਦੇ ਕਈ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਨੇਤਾ ਅਲੀ ਇਜਾਜ਼ ਬੁੱਟਰ ਨੇ ਕਿਹਾ ਕਿ ਪੁਲਸ ਨੇ ਪੀ.ਟੀ.ਆਈ ਨੇਤਾਵਾਂ ਅਲੀ ਇਮਤਿਆਜ਼ ਵੜੈਚ, ਅਫਜ਼ਲ ਫਾਤ ਅਤੇ ਕਈ ਹੋਰ ਪਾਰਟੀ ਵਰਕਰਾਂ ਨੂੰ ਲਾਹੌਰ ਦੇ ਮੀਨਾਰ-ਏ ਤੋਂ ਪਹਿਲਾਂ ਹੀ ਹਿਰਾਸਤ 'ਚ ਲੈ ਲਿਆ। 

ਪੜ੍ਹੋ ਇਹ ਅਹਿਮ ਖ਼ਬਰ- ਅੱਜ ਹੈ ਸੁਨੀਤਾ ਵਿਲੀਅਮਸ ਦਾ 59ਵਾਂ ਜਨਮਦਿਨ , ਦੁਨੀਆ ਕਰ ਰਹੀ ਸਲਾਮ

ਉਨ੍ਹਾਂ ਕਿਹਾ ਕਿ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ-ਐਨ) ਸਰਕਾਰ ਦੀਆਂ ‘ਫਾਸੀਵਾਦੀ ਚਾਲਾਂ’ ਦੇ ਬਾਵਜੂਦ ਪੀ.ਟੀ.ਆਈ ਲਾਹੌਰ ਵਿੱਚ ਇਤਿਹਾਸਕ ਰੈਲੀ ਕਰੇਗੀ। ਪੀ.ਟੀ.ਆਈ ਦੇ ਸੰਸਥਾਪਕ ਖਾਨ ਨੇ ਲੋਕਾਂ ਨੂੰ 21 ਸਤੰਬਰ ਨੂੰ ਹੋਣ ਵਾਲੀ ਰੈਲੀ ਵਿੱਚ ਸ਼ਾਮਲ ਹੋਣ ਲਈ ਘਰਾਂ ਤੋਂ ਬਾਹਰ ਆਉਣ ਲਈ ਕਿਹਾ ਹੈ। ਪੀ.ਟੀਆ.ਈ ਆਗੂ ਸਨਮ ਜਾਵੇਦ ਨੇ ਕਿਹਾ, "ਇਮਰਾਨ ਖ਼ਾਨ ਨੂੰ ਸਮਰਥਨ ਦੇਣ ਦਾ ਇਹ ਪੰਜਾਬ ਖਾਸ ਕਰਕੇ ਲਾਹੌਰ ਦੇ ਲੋਕਾਂ ਲਈ ਇੱਕ ਵਧੀਆ ਮੌਕਾ ਹੈ।" ਇਸ ਵਿਚਕਾਰ ਪੀ.ਟੀ.ਆਈ. ਨੇ ਲਾਹੌਰ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰ ਕੇ ਬੇਨਤੀ ਕੀਤੀ ਕਿ ਉਹ ਰਾਜ ਸਰਕਾਰ ਨੂੰ ਸ਼ਨੀਵਾਰ ਦੀ ਰੈਲੀ ਤੋਂ ਪਹਿਲਾਂ ਇਸ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਪਰੇਸ਼ਾਨ ਨਾ ਕਰਨ ਅਤੇ ਗ੍ਰਿਫ਼ਤਾਰ ਨਾ ਕਰਨ ਦਾ ਆਦੇਸ਼ ਦੇਣ। 

ਪੜ੍ਹੋ ਇਹ ਅਹਿਮ ਖ਼ਬਰ- ਮਿਲ ਗਈ ਬੁਢਾਪਾ ਰੋਕਣ ਦੀ ਦਵਾਈ ! ਮਾਹਰਾਂ ਨੇ ਕੀਤਾ ਵੱਡਾ ਖੁਲਾਸਾ

ਪਟੀਸ਼ਨਕਰਤਾ ਦੀ ਦਲੀਲ ਹੈ ਕਿ ਰੈਲੀ ਕਰਨਾ ਕਿਸੇ ਵੀ ਸਿਆਸੀ ਪਾਰਟੀ ਦਾ ਸੰਵਿਧਾਨਕ ਅਤੇ ਕਾਨੂੰਨੀ ਅਧਿਕਾਰ ਹੈ ਅਤੇ ਪੀ.ਟੀਆਈ ਨੂੰ ਇਸ ਅਧਿਕਾਰ ਤੋਂ ਵਾਂਝਾ ਨਹੀਂ ਰੱਖਿਆ ਜਾਣਾ ਚਾਹੀਦਾ। ਉਨ੍ਹਾਂ ਅਦਾਲਤ ਨੂੰ ਅਪੀਲ ਕੀਤੀ ਕਿ ਉਹ ਪੀ.ਟੀ.ਆਈ ਮੈਂਬਰਾਂ ਦੀ ਗ੍ਰਿਫ਼ਤਾਰੀ ਰੋਕਣ ਲਈ ਹੁਕਮ ਜਾਰੀ ਕਰੇ। ਦੂਜੇ ਪਾਸੇ ਪੀ.ਐਮ.ਐਲ-ਐਨ ਦੇ ਇੱਕ ਵਰਕਰ ਨੇ ਵੀ ਲਾਹੌਰ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਹੈ ਕਿ ਪੀ.ਟੀ.ਆਈ ਨੂੰ ਪੰਜਾਬ ਵਿੱਚ ਰੈਲੀ ਨਾ ਕਰਨ ਦਿੱਤੀ ਜਾਵੇ। ਇਸ ਸਬੰਧੀ ਸੰਪਰਕ ਕਰਨ ’ਤੇ ਪੰਜਾਬ ਪੁਲਸ ਦੇ ਬੁਲਾਰੇ ਨੇ ਪੰਜਾਬ ਅਤੇ ਲਾਹੌਰ ਵਿੱਚ ਪੀ.ਟੀਆ.ਈ ਵਰਕਰਾਂ ਖ਼ਿਲਾਫ਼ ਕਥਿਤ ਕਾਰਵਾਈ ਬਾਰੇ ਕੋਈ ਟਿੱਪਣੀ ਨਹੀਂ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News