ਗੁਰੀ ਦੀ ਯਾਦ ''ਚ ਸੱਤਵਾਂ ਫੁੱਟਬਾਲ ਟੂਰਨਾਮੈਂਟ ਬੂਸੇਤੋ ਵਿਖੇ 23-24 ਜੁਲਾਈ ਨੂੰ

Thursday, Jul 21, 2022 - 02:41 PM (IST)

ਗੁਰੀ ਦੀ ਯਾਦ ''ਚ ਸੱਤਵਾਂ ਫੁੱਟਬਾਲ ਟੂਰਨਾਮੈਂਟ ਬੂਸੇਤੋ ਵਿਖੇ 23-24 ਜੁਲਾਈ ਨੂੰ

ਰੋਮ (ਕੈਂਥ) ਬੂਸੇਤੋ ਅਤੇ ਵੀਆਦਾਨਾ ਕਲੱਬ ਵੱਲੋਂ ਗੁਰੀ ਦੀ ਯਾਦ ਵਿਚ ਸੱਤਵਾਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ 23 ਅਤੇ 24 ਜੁਲਾਈ ਨੂੰ ਬੂਸੇਤੋ ਦੀ ਗਰਾਊਂਡ ਵਿੱਚ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਹ ਫੁੱਟਬਾਲ ਟੂਰਨਾਮੈਂਟ ਮਰਹੂਮ ਗੁਰੀ ਨੂੰ ਸਮਰਪਿਤ ਹੋਵੇਗਾ। ਇਸ ਟੂਰਨਾਮੈਂਟ ਵਿਚ ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਇਟਲੀ ਦੇ ਪ੍ਰਧਾਨ ਮੰਤਰੀ ਡਰਾਗੀ ਨੇ ਦਿੱਤਾ ਅਸਤੀਫ਼ਾ

ਇਸ ਫੁਟਬਾਲ ਟੂਰਨਾਮੈਂਟ ਵਿਚ 13 ਟੀਮਾਂ ਭਾਗ ਲੈਣਗੀਆਂ ਅਤੇ ਜੇਤੂ ਟੀਮਾਂ ਨੂੰ ਦਿਲ ਖਿੱਚਵੇਂ ਇਨਾਮ ਅਤੇ ਨਕਦ ਰਾਸ਼ੀ ਨਾਲ ਹੌਂਸਲਾ ਅਫ਼ਜ਼ਾਈ ਕੀਤੀ ਜਾਵੇਗੀ।ਪ੍ਰਬੰਧਕਾਂ ਨੇ ਸਮੂਹ ਖੇਡ ਪ੍ਰੇਮੀਆਂ ਨੂੰ ਬੇਨਤੀ ਕੀਤੀ ਕਿ ਪਹਿਲਾਂ ਵੱਧ ਤੋਂ ਵੱਧ ਗਿਣਤੀ ਵਿਚ ਪੁੱਜ ਕੇ  ਟੂਰਨਾਮੈਂਟ ਦੀ ਰੌਣਕ ਵਧਾਓ। ਇਸ ਟੂਰਨਾਮੈਂਟ ਦਾ ਪਹਿਲਾ ਇਨਾਮ ਸੰਜੀਵ ਕੁਮਾਰ, ਸਚਿਨ ਪੰਡਤ, ਵਿੱਕੀ ਬਰੇਸ਼ੀਆ ਅਤੇ ਦੂਜਾ ਇਨਾਮ ਬਸਰਾ ਬ੍ਰਦਰਜ਼, ਸੋਨੂੰ ਬੱਧਣ ਵੱਲੋਂ ਦਿੱਤੇ ਜਾਣਗੇ।ਟੂਰਨਾਮੈਂਟ ਵਿੱਚ ਟਰਾਫੀਆਂ ਦੀ ਸੇਵਾ ਮੋਹਨ ਸਿੰਘ ਹੇਲਰਾਂ, ਭੁਪਿੰਦਰ ਸਿੰਘ ਕੰਗ,ਬਲਜੀਤ ਸਿੰਘ ਅਤੇ ਸੁਖਪ੍ਰੀਤ ਸਿੰਘ ਵੱਲੋਂ ਕੀਤੀ ਜਾਵੇਗੀ।


author

Vandana

Content Editor

Related News