ਵੇਨੇਜ਼ੁਏਲਾ ''ਚ ਮਾਰੇ ਗਏ 7 ਅੱਤਵਾਦੀ

Wednesday, Jan 17, 2018 - 03:11 AM (IST)

ਕਾਰਾਕਾਸ— ਵੇਨੇਜ਼ੁਏਲਾ ਪੁਲਸ ਨੇ ਹੈਲੀਕਾਪਟਰ ਪਾਇਲਟ ਆਸਕਰ ਪੇਰੇਜ ਸਮੇਤ 7 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਵੇਨੇਜ਼ੁਏਲਾ ਦੇ ਇਕ ਮੰਤਰੀ ਨੇਸਟਰ ਰਿਵਰਾਲ ਨੇ ਮੰਗਲਵਾਰ ਨੂੰ ਦੱਸਿਆ ਕਿ ਪੁਲਸ ਨੇ ਬੀਤੇ ਦਿਨ ਇਕ ਅਭਿਆਨ 'ਚ ਪਰੇਜ ਸਮੇਤ 7 ਅੱਤਵਾਦੀਆਂ ਨੂੰ ਢੇਰ ਕਰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀ ਹਮਲੇ ਦੇ ਕਾਰਨ ਸੁਰੱਖਿਆ ਕਰਮਚਾਰੀਆਂ ਦੀ ਜ਼ਿੰਦਗੀ ਖਤਰੇ 'ਚ ਪੈ ਗਈ ਸੀ। ਇਸ ਕਾਰਵਾਈ 'ਚ 7 ਅੱਤਵਾਦੀ ਮਾਰੇ ਗਏ ਹਨ। ਪੇਰੇਜ ਨੇ ਕਥਿਤ ਤੌਰ 'ਤੇ ਬੀਤੇ ਜੂਨ ਮਹੀਨੇ ਇਕ ਪੁਲਸ ਹੈਲੀਕਾਪਟਰ ਨੂੰ ਹਾਈਜੈਕ ਕਰਕੇ ਅੰਦਰੂਨੀ ਮੰਤਰਾਲੇ ਤੇ ਸੁਪਰੀਮ ਕੋਰਟ 'ਤੇ ਗੋਲੀਬਾਰੀ ਕੀਤੀ ਤੇ ਗ੍ਰੇਨੇਡ ਨਾਲ ਹਮਲਾ ਵੀ ਕੀਤਾ ਸੀ।


Related News