ਕੈਮਰੂਨ ਦੇ ਉੱਤਰੀ-ਪੱਛਮੀ ਖੇਤਰ ''ਚ ਫੌਜ ਦੀ ਕਾਰਵਾਈ ''ਚ ਮਾਰਿਆ ਗਿਆ ਵੱਖਵਾਦੀ ਕਮਾਂਡਰ
Wednesday, Oct 09, 2024 - 12:56 PM (IST)
ਯਾਉਂਡੇ (ਏਜੰਸੀ)- ਕੈਮਰੂਨ ਦੇ ਯੁੱਧ ਪ੍ਰਭਾਵਿਤ ਉੱਤਰ-ਪੱਛਮੀ ਖੇਤਰ ਵਿਚ ਬੁੱਧਵਾਰ ਸਵੇਰੇ ਫੌਜ ਦੀ ਕਾਰਵਾਈ ਵਿਚ ਇਕ ਵੱਖਵਾਦੀ ਕਮਾਂਡਰ ਮਾਰਿਆ ਗਿਆ। ਕੈਮਰੂਨ ਫੌਜ ਦੇ ਇੱਕ ਬਿਆਨ ਦੇ ਅਨੁਸਾਰ, ਸਰਕਾਰੀ ਬਲਾਂ ਨੇ ਮੋਮੋ ਡਿਵੀਜ਼ਨ ਦੇ ਇਫਾ ਪਿੰਡ ਵਿੱਚ ਇੱਕ ਵੱਖਵਾਦੀ ਟਿਕਾਣੇ ਨੂੰ ਨਿਸ਼ਾਨਾ ਬਣਾ ਕੇ ਮੁਹਿੰਮ ਚਲਾਈ।
ਇਹ ਵੀ ਪੜ੍ਹੋ: ਹੱਦ ਹੀ ਹੋ ਗਈ; ਨੇਤਾ ਜੀ ਨੇ ਚੋਣ ਪ੍ਰਚਾਰ ਲਈ ਦੋਸਤ ਤੋਂ 'ਉਧਾਰ' ਮੰਗੀ ਪਤਨੀ ਤੇ ਬੱਚੇ
ਇਸ ਸਮੇਂ ਦੌਰਾਨ, 'ਜਨਰਲ ਪੋਪੋ' ਨਾਮ ਦਾ ਇੱਕ ਬਦਨਾਮ ਕਮਾਂਡਰ ਮਾਰਿਆ ਗਿਆ। ਇਸ ਦੌਰਾਨ ਗੋਲਾ-ਬਾਰੂਦ ਅਤੇ ਹਥਿਆਰ ਜ਼ਬਤ ਕੀਤੇ ਗਏ, ਜਦਕਿ ਕਈ ਹੋਰ ਵੱਖਵਾਦੀ ਲੜਾਕੇ ਜ਼ਖਮੀ ਹੋ ਗਏ। ਜ਼ਿਕਰਯੋਗ ਹੈ ਕਿ ਕੈਮਰੂਨ ਦੇ ਐਂਗਲੋਫੋਨ ਉੱਤਰ-ਪੱਛਮੀ ਅਤੇ ਦੱਖਣ-ਪੱਛਮੀ ਖੇਤਰਾਂ ਵਿੱਚ ਵੱਖਵਾਦੀ ਇਕ ਸੁਤੰਤਰ ਰਾਜ ਦੀ ਸਥਾਪਨਾ ਦੀ ਮੰਗ ਕਰਦੇ ਹੋਏ 2017 ਤੋਂ ਸਰਕਾਰੀ ਬਲਾਂ ਨਾਲ ਲੜ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8