ਕੈਨੇਡਾ ’ਚ ਬਜ਼ੁਰਗਾਂ ਦੀ PR ’ਤੇ 2028 ਤੱਕ ਰੋਕ
Saturday, Jan 10, 2026 - 02:13 AM (IST)
ਓਟਾਵਾ - ਕੈਨੇਡਾ ਨੇ ਵੀਜ਼ਾ ਨਿਯਮਾਂ ਵਿਚ ਬਦਲਾਅ ਕਰ ਕੇ ਪੰਜਾਬੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਇਸ ਦੇ ਤਹਿਤ ਹੁਣ ਦੇਖਭਾਲ ਦੇ ਬਹਾਨੇ ਬਜ਼ੁਰਗਾਂ ਦੇ ਪਰਮਾਨੈਂਟ ਰੈਸੀਡੈਂਸ ਵੀਜ਼ਾ ’ਤੇ 2028 ਤੱਕ ਰੋਕ ਲਾ ਦਿੱਤੀ ਗਈ ਹੈ। ਹਾਲਾਂਕਿ ਅਜੇ ਵੀ ਉਨ੍ਹਾਂ ਕੋਲ ਸੁਪਰ ਵੀਜ਼ਾ ਦੀ ਆਪਸ਼ਨ ਖੁੱਲ੍ਹੀ ਰਹੇਗੀ। ਇਸ ਦੇ ਤਹਿਤ 5 ਸਾਲ ਤੱਕ ਲਗਾਤਾਰ ਕੈਨੇਡਾ ਵਿਚ ਰਿਹਾ ਜਾ ਸਕਦਾ ਹੈ।
ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਸਿਰਫ਼ ਬਜ਼ੁਰਗਾਂ ਦੀ ਪੀ.ਆਰ. ’ਤੇ ਰੋਕ ਲਾਈ ਹੈ। ਕੈਨੇਡਾ ਜਾਣ ’ਤੇ ਰੋਕ ਨਹੀਂ ਹੈ। ਜੇ ਉਹ ਘੁੰਮਣ ਜਾਂ ਕੁਝ ਸਮੇਂ ਲਈ ਜਾਣਾ ਚਾਹੁੰਦੇ ਹਨ ਤਾਂ ਅਜਿਹੇ ਵੀਜ਼ਾ ’ਤੇ ਕੋਈ ਰੋਕ ਨਹੀਂ ਹੋਵੇਗੀ। ਕੈਨੇਡਾ ਸਰਕਾਰ 2026-2028 ਲਈ ਪੀ.ਆਰ. ਦੀ ਗਿਣਤੀ ਘਟਾ ਰਹੀ ਹੈ। ਇਸ ਕਟੌਤੀ ਦੇ ਤਹਿਤ ਮਾਤਾ-ਪਿਤਾ ਅਤੇ ਦਾਦਾ-ਦਾਦੀ ਨੂੰ ਬੁਲਾਉਣ ਵਾਲੇ ਪ੍ਰੋਗਰਾਮ ਦੀਆਂ ਨਵੀਆਂ ਅਰਜ਼ੀਆਂ ਨੂੰ ਰੋਕ ਦਿੱਤਾ ਗਿਆ ਹੈ।
