6 ਮਹੀਨੇ ਤੱਕ ਸੋਫੇ ‘ਤੇ ਪਈ ਰਹੀ ਲਾਸ਼, ਪਰਿਵਾਰ ਤੇ ਸਮਾਜਿਕ ਸੰਸਥਾਵਾਂ ਵੱਲੋਂ ਸਿਸਟਮ ਦੀ ਨਾਕਾਮੀ ‘ਤੇ ਸਵਾਲ

Wednesday, Mar 18, 2026 - 12:57 AM (IST)

6 ਮਹੀਨੇ ਤੱਕ ਸੋਫੇ ‘ਤੇ ਪਈ ਰਹੀ ਲਾਸ਼, ਪਰਿਵਾਰ ਤੇ ਸਮਾਜਿਕ ਸੰਸਥਾਵਾਂ ਵੱਲੋਂ ਸਿਸਟਮ ਦੀ ਨਾਕਾਮੀ ‘ਤੇ ਸਵਾਲ

ਵੈਨਕੂਵਰ (ਮਲਕੀਤ ਸਿੰਘ) – ਕੈਨੇਡਾ ਵਿੱਚ ਇੱਕ ਮਹਿਲਾ ਦੀ ਲਾਸ਼ 6 ਮਹੀਨੇ ਤੱਕ ਘਰ ਦੇ ਸੋਫੇ ‘ਤੇ ਪਈ ਰਹਿਣ ਦੀ ਹੌਲਨਾਕ ਘਟਨਾ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਪਰਿਵਾਰ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਸਰਕਾਰੀ ਸਿਸਟਮ ਦੀ ਨਾਕਾਮੀ ‘ਤੇ ਗੰਭੀਰ ਸਵਾਲ ਉਠਾਏ ਜਾ ਰਹੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਅਲਾਸੀ ਤੁੱਪੀ ਆਪਿਕ ਨਾਮਕ ਮਹਿਲਾ ਦੀ ਲਾਸ਼ ਘਰ ਦੇ ਅੰਦਰ ਹੀ ਲੰਬੇ ਸਮੇਂ ਤੱਕ ਬਿਨਾਂ ਕਿਸੇ ਧਿਆਨ ਦੇ ਪਈ ਰਹੀ। ਪਰਿਵਾਰ ਦੇ ਬੁਲਾਰੇ ਨੇ ਦੱਸਿਆ ਕਿ ਮ੍ਰਿਤਕ ਦੇਹ ਸੋਫੇ ‘ਤੇ ਹੀ ਖਰਾਬ ਹੋਣ ਲਈ ਛੱਡ ਦਿੱਤੀ ਗਈ,ਜੋ ਕਿ ਸਮਾਜਿਕ ਪ੍ਰਣਾਲੀ ਦੀ  ਲਾਪਰਵਾਹੀ ਨੂੰ ਦਰਸਾਉਂਦਾ ਹੈ।

ਸੰਬੰਧਿਤ ਧਿਰਾਂ ਦਾ ਕਹਿਣਾ ਹੈ ਕਿ ਇਹ ਘਟਨਾ ਸਮਾਜਿਕ ਅਤੇ ਸਿਹਤ ਸੇਵਾਵਾਂ ਵਿੱਚ ਮੌਜੂਦ ਗੰਭੀਰ ਖਾਮੀਆਂ ਨੂੰ ਬੇਨਕਾਬ ਕਰਦੀ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿੰਮੇਵਾਰ ਏਜੰਸੀਆਂ ਵੱਲੋਂ ਤੁਰੰਤ ਅਤੇ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ। ਇਸ ਮਾਮਲੇ ਨੇ ਕੈਨੇਡਾ ਦੀ ਸਮਾਜਿਕ ਸੁਰੱਖਿਆ ਪ੍ਰਣਾਲੀ ਦੀ ਕਾਰਗੁਜ਼ਾਰੀ ‘ਤੇ ਗੰਭੀਰ ਚਰਚਾ ਛੇੜ ਦਿੱਤੀ ਹੈ।
 


author

Inder Prajapati

Content Editor

Related News