ਈਰਾਨ-ਇਰਾਕ ਸਰਹੱਦ ਨੇੜੇ 7.3 ਤੀਬਰਤਾ ਨਾਲ ਆਇਆ ਭੂਚਾਲ, 164 ਲੋਕਾਂ ਦੀ ਮੌਤ

Monday, Nov 13, 2017 - 11:37 AM (IST)

ਈਰਾਨ-ਇਰਾਕ ਸਰਹੱਦ ਨੇੜੇ 7.3 ਤੀਬਰਤਾ ਨਾਲ ਆਇਆ ਭੂਚਾਲ, 164 ਲੋਕਾਂ ਦੀ ਮੌਤ

ਈਰਾਨ— ਇਰਾਕ ਵਿਖੇ ਰਾਜਧਾਨੀ ਬਗਦਾਦ ਸਮੇਤ ਕਈ ਹਿੱਸਿਆਂ 'ਚ ਅੱਜ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 7.3 ਮਾਪੀ ਗਈ। ਇਸ ਦਾ ਕੇਂਦਰ ਇਰਾਕ-ਈਰਾਨ ਸਰਹੱਦ ਕੋਲ ਹਾਲਾਬਜਾ 'ਚ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਭੂਚਾਲ 'ਚ ਕੁਲ 164 ਲੋਕਾਂ ਦੀ ਮੌਤ ਹੋ ਗਈ ਜਦਕਿ 1600 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ ਤੇ ਇਹ 9:18 ਵਜੇ ਰਾਤ ਨੂੰ ਆਇਆ। ਇਰਾਕੀ ਮੀਡੀਆ ਅਨੁਸਾਰ ਭੂਚਾਲ ਨੇ ਕਈ ਸ਼ਹਿਰ ਤਬਾਹ ਕਰ ਦਿੱਤਾ ਅਤੇ ਹਜ਼ਾਰਾਂ ਲੋਕਾਂ ਨੂੰ ਬਿਜਲੀ ਤੋਂ ਵਾਂਝੇ ਕਰ ਦਿੱਤਾ।
ਇਰਾਕੀ ਮੀਡੀਆ ਰਿਪੋਰਟ ਮੁਤਾਬਕ ਕੁਵੈਤ, ਬਹਿਰੀਨ, ਕਤਰ, ਸੰਯੁਕਤ ਅਰਬ ਅਮੀਰਾਤ, ਸਾਊਦੀ ਅਰਬ, ਇਸਰਾਈਲ, ਜੌਰਡਨ, ਸੀਰੀਆ, ਲੇਬਨਾਨ, ਪੂਰਬੀ ਤੁਰਕੀ, ਅਰਮੀਨੀਆ,ਅਲਾਸਕਾ, ਵਾਲਕਾਨੋ (ਹਵਾਈ) ਅਤੇ ਆਜ਼ੇਰਬਾਈਜ਼ਾਨ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ
ਗਏ। ਭੂਚਾਲ ਕਾਰਨ ਕਈ ਇਮਾਰਤ ਨੂੰ ਨੁਕਸਾਨ ਹੋਇਆ। ਈਰਾਨ ਦੇ ਸਰਕਾਰੀ ਮੀਡੀਆ ਮੁਤਾਬਕ ਭੂਚਾਲ ਦੇ ਝਟਕੇ ਕਈ ਸੂਬਿਆਂ 'ਚ ਮਹਿਸੂਸ ਕੀਤਾ ਗਿਆ, ਕਈ ਜਗ੍ਹਾਂ 'ਤੇ ਬਿਜਲੀ ਠੱਪ ਕਰ ਦਿੱਤੀ ਗਈ ਹੈ। 
ਜ਼ਿਕਰਯੋਗ ਹੈ ਕਿ ਸਾਊਥ ਇਸਟਰਨ ਸਿਟੀ 'ਚ 2003 'ਚ 6.6 ਤੀਬਰਤਾ ਨਾਲ ਜ਼ਬਰਦਸਤ ਭੂਚਾਲ ਆਇਆ ਸੀ, ਜਿਸ ਨਾਲ ਬਹੁਤ ਕੁਝ ਤਬਾਹ ਹੋ ਗਿਆ ਸੀ। ਇਸ ਤਬਾਹੀ 'ਚ 25,000 ਲੋਕਾਂ ਦੀ ਮੌਤ ਹੋ ਗਈ ਸੀ।


Related News