ਪਾਕਿ ''ਚ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ, ਐੱਸ.ਓ.ਪੀ. ਦਾ ਪਾਲਣ ਕਰਨ ਦੇ ਨਿਰਦੇਸ਼

11/02/2020 11:17:04 PM

ਕਰਾਚੀ : ਪਾਕਿਸਤਾਨ 'ਚ ਹਾਲ ਦੇ ਦਿਨਾਂ 'ਚ ਇੱਕ ਵਾਰ ਫਿਰ ਕੋਰੋਨਾ ਵਾਰਇਸ ਦੇ ਮਾਮਲਿਆਂ 'ਚ ਤੇਜ਼ੀ ਦੇਖੀ ਗਈ ਹੈ, ਜਿਸ ਨੂੰ ਦੇਖਦੇ ਹੋਏ ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ (NOC) ਕੋਵਿਡ ਖ਼ਿਲਾਫ਼ ਪਾਕਿ ਪੀ.ਐੱਮ. ਇਮਰਾਨ ਖਾਨ ਨੇ ਅਧਿਕਾਰੀਆਂ ਨੂੰ ਐੱਸ.ਓ.ਪੀ. ਦਾ ਸਖ਼ਤੀ ਨਾਲ ਪਾਲਣ ਕਰਵਾਉਣ ਦਾ ਨਿਰਦੇਸ਼ ਦਿੱਤਾ ਹੈ। ਐਤਵਾਰ ਨੂੰ ਇਸਲਾਮਾਬਾਦ 'ਚ ਕੋਰੋਨਾ ਮਹਾਮਾਰੀ ਦੀ ਸਮੀਖਿਆ ਕੀਤੀ।

ਪਾਕਿਸਤਾਨ 'ਚ ਕੋਵਿਡ ਦੀ ਦੂਜੀ ਲਹਿਰ ਦੇ ਸੰਕੇਤ ਮਿਲੇ ਹਨ। ਪਿਛਲੇ 24 ਘੰਟਿਆਂ 'ਚ 174 ਮੌਤਾਂ ਅਤੇ 977 ਨਵੇਂ ਮਾਮਲੇ ਸਾਹਮਣੇ ਆਏ ਹਨ। NCOC ਨੇ ਫ਼ੈਸਲਾ ਲਿਆ ਹੈ ਕਿ ਐੱਸ.ਓ.ਪੀ. ਦਾ ਸਖ਼ਤੀ ਨਾਲ ਪਾਲਣ ਕਰਵਾਇਆ ਜਾਵੇਗਾ। ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਣ ਵਾਲਿਆਂ 'ਤੇ ਕਾਰਵਾਈ ਕੀਤੀ ਜਾਵੇਗੀ। ਡਾਨ ਨੇ ਦੱਸਿਆ ਕਿ ਸਿਹਤ 'ਤੇ ਪ੍ਰਧਾਨ ਮੰਤਰੀ (SAPM) ਦੇ ਵਿਸ਼ੇਸ਼ ਸਹਾਇਕ ਡਾ. ਫੈਸਲ ਸੁਲਤਾਨ ਨੇ ਦੱਸਿਆ ਕਿ ਦੇਸ਼ 'ਚ ਖਤਰਨਾਕ ਵਾਇਰਸ ਦੀ ਦੂਜੀ ਲਹਿਰ ਸ਼ੁਰੂ ਹੋ ਗਈ ਹੈ।

ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਿਹਤ 'ਤੇ ਵਿਸ਼ੇਸ਼ ਸਹਾਇਕ ਡਾ. ਫੈਸਲ ਸੁਲਤਾਨ ਨੇ ਕਿਹਾ ਕਿ ਕੁੱਝ ਹਫਤੇ ਪਹਿਲਾਂ, ਦੇਸ਼ ਭਰ 'ਚ 400-500 ਮਾਮਲੇ ਰੋਜ਼ਾਨਾ ਸਾਹਮਣੇ ਆ ਰਹੇ ਸਨ। ਉਨ੍ਹਾਂ ਕਿਹਾ ਕਿ ਟੈਲੀ ਨੇ ਪ੍ਰਤੀ ਦਿਨ 700-750 ਮਾਮਲਿਆਂ ਦੀ ਦਰਜ ਕੀਤੀ ਹੈ। ਉਨ੍ਹਾਂ ਕਿਹਾ, ਦੇਸ਼ 'ਚ ਕੋਰੋਨਾ ਵਾਇਰਸ ਦੀ ਮੌਤ ਦਰ 'ਚ ਵਾਧਾ ਹੋਈ ਹੈ, ਉਨ੍ਹਾਂ ਨੇ ਕਿਹਾ ਕਿ ਸਕਾਰਾਤਮਕਤਾ ਅਨੁਪਾਤ 2.5 - 2.75 ਫ਼ੀਸਦੀ ਤੱਕ ਵੱਧ ਗਿਆ ਹੈ।


Inder Prajapati

Content Editor

Related News