ਇਟਲੀ ''ਚ ਮੌਸਮੀ ਫਲੂ ਦਾ ਕਹਿਰ, 5 ਸਾਲ ਤੋਂ ਘੱਟ ਉਮਰ ਦੇ ਬੱਚੇ ਹੋ ਰਹੇ ਸ਼ਿਕਾਰ
Saturday, Feb 01, 2025 - 04:08 PM (IST)
ਰੋਮ (ਦਲਵੀਰ ਕੈਂਥ)- ਇਟਲੀ ਸਰਕਾਰ ਦੇ ਸਿਹਤ ਸੇਵਾਵਾਂ ਨੂੰ ਲੈਕੇ ਪ੍ਰਬੰਧ ਚਾਹੇ ਲੱਖ ਵਧੀਆ ਤੇ ਆਧੁਨਿਕ ਹਨ ਪਰ ਇਸ ਦੇ ਬਾਵਜੂਦ ਇਟਲੀ ਦੇ ਬਾਸ਼ਿੰਦਿਆਂ ਨੂੰ ਬਹੁਤ ਜਲਦ ਅਜਿਹੀਆਂ ਬਿਮਾਰੀਆਂ ਆ ਦਬੋਚਦੀਆਂ ਹਨ ਜਿਹੜੀਆਂ ਕਿ ਲਾਗ ਜਾਂ ਛੂਤ ਦੀਆਂ ਬਿਮਾਰੀਆਂ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਦਿਨਾਂ 'ਚ ਇਟਲੀ ਦੇ 10 ਲੱਖ ਤੋਂ ਵੱਧ ਬਾਸ਼ਿੰਦੇ ਮੌਸਮੀ ਫਲੂ ਕਾਰਨ ਮੰਜ਼ਿਆਂ 'ਤੇ ਪੈਣ ਲਈ ਮਜ਼ਬੂਰ ਹਨ। ਇਹ ਫਲੂ ਜਿਸ ਵਿੱਚ ਪ੍ਰਭਾਵਿਤ ਮਰੀਜ਼ ਨੂੰ ਖੰਘ, ਰੇਸ਼ਾ, ਤੇਜ਼ ਬੁਖਾਰ, ਮਾਸਪੇਸ਼ੀਆਂ ਤੇ ਜੋੜਾਂ ਵਿੱਚ ਦਰਦ, ਸਿਰ ਦਰਦ ਅਤੇ ਬੇਚੈਨੀ ਵਰਗੇ ਲੱਛਣ ਪ੍ਰੇਸ਼ਾਨ ਕਰਦੇ ਹਨ। ਫਲੂ ਦੀ ਲਾਗ ਵਿੱਚ ਆਉਣ ਤੋਂ 1-2 ਦਿਨ ਬਾਅਦ ਵਿੱਚ ਜ਼ਾਹਿਰ ਹੁੰਦੇ ਹਨ।
ਇਟਲੀ ਦੀ ਰਾਸ਼ਟਰੀ ਸਿਹਤ ਸੰਸਥਾ (ਆਈ.ਐਸ.ਐਸ) ਨੇ 10 ਲੱਖ ਤੋ ਵੱਧ ਪ੍ਰਭਾਵਿਤ ਮਰੀਜ਼ਾਂ ਦਾ ਖੁਲਾਸਾ ਕਰਦਿਆਂ ਕਿਹਾ ਇਨ੍ਹਾਂ ਵਿੱਚ ਵਧੇਰੇ 5 ਸਾਲ ਤੋਂ ਘੱਟ ਉਮਰ ਦੇ ਬੱਚੇ ਹਨ। 20 ਤੋਂ 26 ਜਨਵਰੀ 2025 ਵਿਚਕਾਰ ਫਲੂ ਦੇ ਪ੍ਰਭਾਵ ਵਾਲੇ ਹਜ਼ਾਰਾਂ ਮਰੀਜ਼ ਦਰਜ ਕੀਤੇ ਗਏ ਸਨ। ਇਸ ਵੇਲੇ ਇਟਲੀ ਦੇ ਮੌਸਮੀ ਫਲੂ ਕਾਰਨ ਜਿਹੜੇ ਸੂਬੇ ਸਭ ਤੋਂ ਵੱਧ ਪ੍ਰਭਾਵਿਤ ਹਨ ਉਨ੍ਹਾਂ ਵਿੱਚ ਲੰਬਾਰਦੀਆਂ, ਇਮਿਲੀਆ ਰੋਮਾਨਾ, ਟੁਸਕਾਨਾ, ਸਰਦੇਨੀਆਂ, ਫਰੀਓਲੀ ਵਨੇਸੀਆ ਜਿਓਲੀਆ, ਓਮਬਰੀਆ, ਅਬਰੂਸੋ ਤੇ ਪੂਲੀਆ ਆਦਿ ਹਨ ਜਿੱਥੇ ਕਿ ਫਲੂ ਕਾਰਨ ਲੋਕਾਂ ਦਾ ਜਨ-ਜੀਵਨ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਗਰਭਪਾਤ, ਪ੍ਰਜਨਨ ਦੇ ਇਲਾਜ ਸਬੰਧੀ ਅਮਰੀਕੀ ਰੱਖਿਆ ਵਿਭਾਗ ਦਾ ਵੱਡਾ ਫ਼ੈਸਲਾ
ਇਟਲੀ ਦੀ ਰਾਸ਼ਟਰੀ ਸਿਹਤ ਸੰਸਥਾ ਨੇ ਲੋਕਾਂ ਨੂੰ ਜਿੱਥੇ ਮਾਸਕ ਲਗਾਕੇ ਜਨਤਕ ਥਾਵਾਂ 'ਤੇ ਜਾਣ ਦੀ ਸਲਾਹ ਦਿੱਤੀ ਹੈ ਉੱਥੇ ਬਜ਼ੁਰਗਾਂ, ਬੱਚਿਆਂ ਤੇ ਗਰਭਵਤੀ ਔਰਤਾਂ ਨੂੰ ਫਲੂ ਟੀਕਾਕਰਨ ਦੀ ਵੀ ਸਲਾਹ ਦਿੱਤੀ ਹੈ। ਦੂਜੇ ਪਾਸੇ 27 ਜਨਵਰੀ 2025 ਨੂੰ ਬ੍ਰਿਟਿਸ਼ ਸਿਹਤ ਅਧਿਕਾਰੀਆਂ ਨੇ ਯੂਰਪ ਵਿੱਚ ਪਹਿਲੇ ਬਰਡ ਫਲੂ ਨਾਲ ਪ੍ਰਭਾਵਿਤ ਮਰੀਜ਼ ਦੀ ਪੁਸ਼ਤੀ ਵੀ ਕੀਤੀ ਸੀ।ਜਿਹੜਾ ਕਿ ਜ਼ੇਰੇ ਇਲਾਜ ਮਗਰੋਂ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।