ਚੀਨ ਵੱਲੋਂ ਲਗਾਏ ਗਏ ਦੋਸ਼ ਬੇਬੁਨਿਆਦ : ਸਕੌਟ ਮੌਰੀਸਨ

Thursday, Nov 19, 2020 - 05:52 PM (IST)

ਚੀਨ ਵੱਲੋਂ ਲਗਾਏ ਗਏ ਦੋਸ਼ ਬੇਬੁਨਿਆਦ : ਸਕੌਟ ਮੌਰੀਸਨ

ਸਿਡਨੀ (ਬਿਊਰੋ): ਚੀਨ ਵੱਲੋਂ ਪੇਸ਼ ਕੀਤੀ ਗਈ ਇੱਕ ਸੂਚੀ ਜਿਸ ਵਿਚ ਕਿਹਾ ਗਿਆ ਹੈ ਕਿ ਆਸਟ੍ਰੇਲੀਆ ਸਰਕਾਰ ਨੇ ਚੀਨ ਦੇ ਖ਼ਿਲਾਫ਼ ਬਹੁਤ ਸਾਰੇ ਬੇਬੁਨਿਆਦ ਦੋਸ਼ ਅਤੇ ਪਾਬੰਦੀਆਂ ਲਗੀਆਂ ਹਨ। ਇਸ 'ਤੇ ਆਸਟ੍ਰੇਲੀਆਈ ਸਰਕਾਰ ਨੂੰ ਇਸ ਪ੍ਰਤੀ ਆਪਣੀ ਗਲਤੀ ਮੰਗਦਿਆਂ ਮੁਆਫੀ ਮੰਗਣੀ ਚਾਹੀਦੀ ਹੈ। ਇਸ ਉੱਪਰ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸਪਸ਼ੱਟ ਕੀਤਾ ਕਿ ਚੀਨ ਵੱਲੋਂ ਕੀਤੀਆਂ ਗਈਆਂ ਅਜਿਹੀਆਂ ਗੱਲਾਂ ‘ਸਿਰੇ ਦੀ ਬੇਵਕੂਫੀ’ ਦਰਸਾਉਂਦੀਆਂ ਹਨ ਅਤੇ ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਆਸਟ੍ਰੇਲੀਆ ਸਿਰਫ ‘ਆਸਟ੍ਰੇਲੀਆ’ ਹੈ ਅਤੇ ਸਾਨੂੰ ਆਪਣੀ ਆਜ਼ਾਦ ਹੌਂਦ ਨੂੰ ਕਾਇਮ ਰੱਖਣਾ ਚੰਗੀ ਤਰ੍ਹਾਂ ਆਉਂਦਾ ਹੈ।

ਅਸੀਂ ਆਪਣੇ ਫ਼ੈਸਲੇ ਆਪ ਹੀ ਲੈਂਦੇ ਹਾਂ ਅਤੇ ਇਸ ਲਈ ਕਿਸੇ ਦੇ ਦਬਾਅ ਅੰਦਰ ਆ ਕੇ ਗੱਲਾਂ ਨਹੀਂ ਕਰਦੇ। ਸਾਡੀ ਵਿਦੇਸ਼ ਨੀਤੀ ਸਪਸ਼ੱਟ ਅਤੇ ਸਬੂਤਾਂ ਉੱਪਰ ਆਧਾਰਿਤ ਹੈ।ਇਸ ਲਈ ਕਿਸੇ ਵੀ ਪਾਸਿਉਂ ਪਿੱਛੇ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮੌਰੀਸਨ ਨੇ ਇਸ ਆਲੋਚਨਾ ਨੂੰ ਵੀ ਖਾਰਜ ਕਰ ਦਿੱਤਾ ਕਿ ਆਸਟ੍ਰੇਲੀਆ ਨੇ ਵਿਦੇਸ਼ ਨੀਤੀ ਬਣਾਉਣ ਲਈ ਅਮਰੀਕਾ ਦੇ ਇਸ਼ਾਰੇ 'ਤੇ ਕਾਰਵਾਈ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਚੀਨੀ ਅੰਬੈਸੀ ਇੱਕ ਗ਼ੈਰ-ਪ੍ਰਮਾਣਿਕ ਦਸਤਾਵੇਜ਼ ਪੇਸ਼ ਕਰਕੇ ਸਾਡੇ ਕੋਲੋਂ ਸਪਸ਼ੱਟੀਕਰਨ ਮੰਗ ਰਹੀ ਹੈ। ਇਸ ਤੋਂ ਵੱਧ ਬੇਵਕੂਫੀ ਹੋਰ ਕੀ ਹੋਵੇਗੀ? ਜੇ ਦੋਹਾਂ ਦੇਸ਼ਾਂ ਵਿਚ ਕਿਸੇ ਮੁੱਦੇ ਉਪਰ ਤਕਰਾਰ ਹੈ ਤਾਂ ਫੇਰ ਹੈ ਹੀ। ਇਸ ਵਿਚ ਕੋਈ ਸ਼ੱਕ ਹੀ ਨਹੀਂ ਹੈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਫੌਜ 39 ਗੈਰ ਕਾਨੂੰਨੀ ਕਤਲ 'ਚ ਸ਼ਾਮਲ : ਆਸਟ੍ਰੇਲੀਆਈ ਡਿਫੈਂਸ ਮੁਖੀ

ਮੌਰੀਸਨ ਮੁਤਾਬਕ,"ਮੈਂ ਤੁਹਾਨੂੰ ਭਰੋਸਾ ਦਿਵਾ ਸਕਦਾ ਹਾਂ, ਅਸੀਂ ਹਮੇਸ਼ਾ ਆਸਟ੍ਰੇਲੀਆ ਰਹਾਂਗੇ। ਅਸੀਂ ਆਪਣੇ ਹਿੱਤਾਂ ਅਤੇ ਆਪਣੀਆਂ ਕਦਰਾਂ ਕੀਮਤਾਂ ਦੇ ਮੁਤਾਬਕ ਕੰਮ ਕਰਾਂਗੇ।" ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਅੱਜ ਹੀ ਜਾਪਾਨ ਨਾਲ ਰੱਖਿਆ ਸਬੰਧੀ ਸਮਝੌਤੇ ਕਰਕੇ ਵਾਪਿਸ ਆਸਟ੍ਰੇਲੀਆ ਆਏ ਹਨ। ਇਨ੍ਹਾਂ ਸਮਝੌਤਿਆਂ ਤੋਂ ਬਾਅਦ ਹੀ ਚੀਨੀ ਅੰਬੈਸੀ ਹਰਕਤ ਵਿਚ ਆਈ ਅਤੇ ਜਲਦਬਾਜ਼ੀ ਵਿਚ ਅਜਿਹੇ ਬਿਆਨ ਜਾਰੀ ਕਰ ਦਿੱਤੇ ਗਏ ਹਨ। ਚੀਨੀ ਵਿਦੇਸ਼ ਮੰਤਰੀ ਦੇ ਇੱਕ ਬੁਲਾਰੇ ਝਾਉ ਲਿਜੀਅਨ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਹੈ ਕਿ ਬੀਜਿੰਗ ਉਲਝੇ ਹੋਏ ਮੁੱਦਿਆਂ ਉਪਰ ਸਮਝੌਤੇ ਕਰਨ ਨੂੰ ਵੀ ਤਿਆਰ ਹੈ।


author

Vandana

Content Editor

Related News