ਸਕੌਟ ਮੌਰੀਸਨ ਦਾ ਵੱਡਾ ਫ਼ੈਸਲਾ, ਕੋਵਿਡ ਟੈਸਟ ਲਈ ''ਫੰਡ'' ਦੇਣ ਤੋਂ ਕੀਤਾ ਇਨਕਾਰ
Monday, Jan 03, 2022 - 06:21 PM (IST)
ਕੈਨਬਰਾ (ਵਾਰਤਾ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕੋਰੋਨਾ ਵਾਇਰਸ ਟੈਸਟਾਂ ਵਿਚ ਤੇਜ਼ੀ ਲਿਆਉਣ ਲਈ ਸਰਕਾਰੀ ਫੰਡ ਮੁਹੱਈਆ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਮੌਰੀਸਨ ਨੇ ਸੋਮਵਾਰ ਨੂੰ ਕਿਹਾ ਕਿ ਫੈਡਰਲ ਸਰਕਾਰ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਉਸੇ ਦਰ 'ਤੇ ਖਰਚੇ ਜਾਰੀ ਰੱਖਣ ਦੀ ਸਮਰੱਥਾ ਨਹੀਂ ਰੱਖ ਸਕਦੀ ਜਿਵੇਂ ਕਿ ਇਸ ਤੋਂ ਪਹਿਲਾਂ 2020 ਅਤੇ 2021 ਵਿੱਚ ਕੀਤਾ ਗਿਆ ਸੀ। ਮੌਰੀਸਨ ਨੇ ਕਿਹਾ ਕਿ ਅਸੀਂ ਆਸਟ੍ਰੇਲੀਆ ਨੂੰ ਇਸ ਸੰਕਟ ਵਿੱਚੋਂ ਕੱਢਣ ਲਈ ਸੈਂਕੜੇ ਅਰਬਾਂ ਡਾਲਰਾਂ ਦਾ ਨਿਵੇਸ਼ ਕੀਤਾ ਹੈ ਪਰ ਅਸੀਂ ਮਹਾਮਾਰੀ ਦੇ ਉਸ ਪੜਾਅ 'ਤੇ ਹਾਂ ਜਿੱਥੇ ਤੁਸੀਂ ਸਭ ਕੁਝ ਮੁਫ਼ਤ ਵਿੱਚ ਮੁਹੱਈਆ ਨਹੀਂ ਕਰਵਾ ਸਕਦੇ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਸੰਕਰਮਣ ਦੇ ਵੱਧ ਰਹੇ ਮਾਮਲਿਆਂ ਦੇ ਬਾਵਜੂਦ PM ਮੌਰੀਸਨ ਨੇ ਜਤਾਈ ਆਸ
ਉਹਨਾਂ ਨੇ ਅੱਗੇ ਕਿਹਾ ਕਿ ਮਹਾਮਾਰੀ ਦੌਰਾਨ ਤੁਸੀਂ ਸਭ ਕੁਝ ਮੁਫ਼ਤ ਵਿੱਚ ਉਪਲਬਧ ਨਹੀਂ ਕਰਵਾ ਸਕਦੇ ਕਿਉਂਕਿ ਜਦੋਂ ਕੋਈ ਤੁਹਾਨੂੰ ਕਹਿੰਦਾ ਹੈ ਕਿ ਉਹ ਕੁਝ ਮੁਫ਼ਤ ਬਣਾਉਣਾ ਚਾਹੁੰਦੇ ਹਨ, ਤਾਂ ਕੋਈ ਵਿਅਕਤੀ ਹਮੇਸ਼ਾ ਲਈ ਭੁਗਤਾਨ ਨਹੀਂ ਕਰ ਸਕਦਾ।ਉਨ੍ਹਾਂ ਨੇ ਕਿਹਾ ਕਿ ਇਹ ਮਹਾਮਾਰੀ ਦੋ ਸਾਲਾਂ ਤੋਂ ਚੱਲ ਰਹੀ ਹੈ। ਇਹ ਮੰਨਣਯੋਗ ਨਹੀਂ ਹੈ ਕਿ ਸਰਕਾਰ ਨੇ ਲੋਕਾਂ ਨੂੰ ਨਾ ਜਾਣ ਲਈ ਕਿਹਾ ਸੀ ਪਰ ਲੋਕਾਂ ਨੇ ਰੈਪਿਡ ਐਂਟੀਜੇਨ ਟੈਸਟ ਕੀਤੇ, ਜੋ ਕਿ ਉਪਲਬਧ ਨਹੀਂ ਹਨ ਅਤੇ ਨਾ ਹੀ ਕਿਫਾਇਤੀ ਹਨ।ਵਰਣਨਯੋਗ ਹੈ ਕਿ ਆਸਟ੍ਰੇਲੀਆ ਵਿਚ 2021 ਦੇ ਅੰਤ ਤੱਕ 16 ਸਾਲ ਤੋਂ ਵੱਧ ਉਮਰ ਦੀ ਯੋਗ ਆਬਾਦੀ ਦੇ 94.3 ਪ੍ਰਤੀਸ਼ਤ ਨੂੰ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ, ਜਦੋਂ ਕਿ 91.3 ਪ੍ਰਤੀਸ਼ਤ ਆਬਾਦੀ ਨੂੰ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ।
ਪੜ੍ਹੋ ਇਹ ਅਹਿਮ ਖਬਰ- ਫਰਾਂਸ 'ਚ ਨਵੇਂ ਸਾਲ ਦੇ ਸਵਾਗਤ ਦਾ ਅਨੋਖਾ ਢੰਗ, ਸਾੜੀਆਂ 874 ਕਾਰਾਂ