ਸਕਾਟਲੈਂਡ ਚੋਣਾਂ : ਪਾਰਟੀ ਆਗੂਆਂ ਨੇ ਪੋਲਿੰਗ ਸਟੇਸ਼ਨਾਂ ’ਤੇ ਪਹੁੰਚ ਕੇ ਪਾਈ ਵੋਟ

05/07/2021 2:45:52 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ’ਚ 6 ਮਈ ਨੂੰ ਹੋਲੀਰੂਡ ਚੋਣਾਂ ਭੁਗਤ ਗਈਆਂ ਹਨ। ਕੋਰੋਨਾ ਸੰਕਟ ਦੇ ਚਲਦਿਆਂ ਜਿਥੇ ਲੋਕਾਂ ਨੇ ਚੋਣਾਂ ਪ੍ਰਤੀ ਆਪਣਾ ਉਤਸ਼ਾਹ ਦਿਖਾਇਆ, ਉੱਥੇ ਹੀ ਸਕਾਟਲੈਂਡ ਦੀਆਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਵੀ ਉਨ੍ਹਾਂ ਦੇ ਸਥਾਨਕ ਪੋਲਿੰਗ ਸਟੇਸ਼ਨਾਂ ’ਤੇ ਪਹੁੰਚ ਕੇ ਆਪਣੀ ਵੋਟ ਪਾਈ। ਇਸ ਦੌਰਾਨ ਪਹਿਲੀ ਮੰਤਰੀ ਨਿਕੋਲਾ ਸਟਰਜਨ ਨੂੰ ਗਲਾਸਗੋ ਸਥਿਤ ਪੋਲਿੰਗ ਸਟੇਸ਼ਨ ਦੇ ਬਾਹਰ ਦੇਖਿਆ ਗਿਆ।

ਇਹ ਵੀ ਪੜ੍ਹੋ : ਪੁਲਾੜ ’ਚ ਬੇਕਾਬੂ ਹੋਏ ਚੀਨੀ ਰਾਕੇਟ ਨੇ ਵਧਾਈ ਅਮਰੀਕਾ ਦੀ ਟੈਨਸ਼ਨ

PunjabKesari

ਸਟਰਜਨ ਚੋਣਾਂ ’ਚ ਆਪਣੀ ਪਾਰਟੀ ਦੇ ਬਹੁਮਤ ਹਾਸਿਲ ਕਰਨ ਦੀ ਉਮੀਦ ਕਰ ਰਹੀ ਹੈ, ਜਦਕਿ ਲੇਬਰ ਨੇਤਾ ਅਨਸ ਸਰਵਰ ਨੂੰ ਪੋਲੋਕਸ਼ੀਲਡਜ਼ ’ਚ ਆਪਣੀ ਵੋਟ ਪਾਉਣ ਲਈ ਪਹੁੰਚਦਿਆਂ ਵੇਖਿਆ ਗਿਆ। ਲੇਬਰ ਪਾਰਟੀ ਦੇ ਨੇਤਾ ਸਰਵਰ ਨਿਕੋਲਾ ਸਟਰਜਨ ਨੂੰ ਉਸ ਦੇ ਗਲਾਸਗੋ ਹਲਕੇ ’ਚ ਚੁਣੌਤੀ ਦੇ ਰਹੇ ਹਨ।

ਇਹ ਵੀ ਪੜ੍ਹੋ : ਭਾਰਤ ’ਚ ਕੋਰੋਨਾ ਦੌਰਾਨ ਲੱਗੀਆਂ ਪਾਬੰਦੀਆਂ ’ਚ  ਘਿਰੇ ਅਮਰੀਕੀ ਉਪ-ਰਾਸ਼ਟਰਪਤੀ ਦੇ ਰਿਸ਼ਤੇਦਾਰ

PunjabKesari

ਇੰਨਾ ਹੀ ਨਹੀਂ, ਸਕਾਟਿਸ਼ ਐਲਬਾ ਪਾਰਟੀ ਦੇ ਨੇਤਾ ਐਲੇਕਸ ਸੈਲਮੰਡ ਫਰੇਜ਼ਰਬਰਗ ਨੇੜੇ ਸਟ੍ਰੀਚੇਨ ਪਿੰਡ ’ਚ ਆਪਣੀ ਵੋਟ ਪਾਉਣ ਲਈ ਵੇਖੇ ਗਏ। ਸਕਾਟਿਸ਼ ਗ੍ਰੀਨਜ਼ ਨੇਤਾ ਪੈਟ੍ਰਿਕ ਹਾਰਵੀ ਵੀ ਗਲਾਸਗੋ ਦੇ ਪੱਛਮੀ ਸਿਰੇ ’ਤੇ ਆਪਣੇ ਪੋਲਿੰਗ ਸਟੇਸ਼ਨ ’ਤੇ ਵੋਟ ਪਾਉਣ ਪਹੁੰਚੇ। ਸਕਾਟਲੈਂਡ ਚੋਣਾਂ ਦੇ ਸਬੰਧ ’ਚ ਕੁਝ ਪੋਲਜ਼ ਨੇ ਸੰਕੇਤ ਦਿੱਤਾ ਹੈ ਕਿ ਐੱਸ. ਐੱਨ. ਪੀ. ਬਹੁਮਤ ਹਾਸਲ ਕਰਨ ਲਈ ਲੋੜੀਂਦੀਆਂ 65 ਸੀਟਾਂ ’ਤੇ ਅਸਰ ਪਾ ਸਕਦੀ ਹੈ ।


Manoj

Content Editor

Related News