ਸਕਾਟਲੈਂਡ: ਡਿਲੀਵਰੂ ਡਰਾਈਵਰ ਨੂੰ ਲੁੱਟਣਾ ਪਿਆ ਮਹਿੰਗਾ, ਹੋਈ ਜੇਲ੍ਹ

Wednesday, Mar 31, 2021 - 12:50 PM (IST)

ਸਕਾਟਲੈਂਡ: ਡਿਲੀਵਰੂ ਡਰਾਈਵਰ ਨੂੰ ਲੁੱਟਣਾ ਪਿਆ ਮਹਿੰਗਾ, ਹੋਈ ਜੇਲ੍ਹ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਇੱਕ ਵਿਅਕਤੀ ਵੱਲੋਂ ਡਿਲੀਵਰੂ ਅਤੇ ਉਬਰ ਈਟ ਦੇ ਡਰਾਈਵਰ ਨੂੰ ਹਮਲਾ ਕਰਕੇ ਉਸ ਦਾ ਮੋਬਾਈਲ ਲੁੱਟਿਆ ਗਿਆ ਸੀ। ਉਸ ਨੂੰ ਅਦਾਲਤ ਦੁਆਰਾ ਕੈਦ ਦੀ ਸਜ਼ਾ ਸੁਣਾਈ ਗਈ ਹੈ। 25 ਸਾਲਾ ਜੇਸਨ ਹਾਗੀ ਨਾਮ ਦੇ ਦੋਸ਼ੀ ਵਿਅਕਤੀ ਨੇ ਪਿਛਲੇ ਸਾਲ 18 ਨਵੰਬਰ ਨੂੰ ਰੇਨਫ੍ਰੈਸ਼ਾਇਰ ਦੇ ਪੇਜ਼ਲੀ ਵਿੱਚ ਮੁਹੰਮਦ ਬਸ਼ਰ ਮੁਤਫਾ 'ਤੇ ਹਮਲਾ ਕੀਤਾ, ਜੋ ਡਿਲੀਵਰੂ ਅਤੇ ਉਬਰ ਈਟ ਲਈ ਭੋਜਨ ਦੀ ਸਪੁਰਦਗੀ ਕਰਦਾ ਸੀ। 

ਪੜ੍ਹੋ ਇਹ ਅਹਿਮ ਖਬਰ- ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਨੇ ਪਤਨੀ ਸਮੇਤ ਲਗਵਾਇਆ ਐਂਟੀ ਕੋਵਿਡ ਵੈਕਸੀਨ ਟੀਕਾ

ਪੇਜ਼ਲੀ ਸ਼ੈਰਿਫ ਕੋਰਟ ਨੇ ਦੱਸਿਆ ਕਿ ਮੁਤਫਾ ਨੂੰ ਉਸ ਦੇ ਫੋਨ ਐਪ ਰਾਹੀਂ ਡਿਲੀਵਰੀ ਦੀ ਨੌਕਰੀ ਮਿਲੀ ਸੀ, ਜਿਸ ਨੂੰ ਉਸ ਨੇ ਘਟਨਾ ਵਾਲੇ ਦਿਨ ਦੁਪਹਿਰ 3.30 ਵਜੇ ਕੰਮ ਲਈ ਵਰਤਿਆ ਸੀ। ਮੁਤਫਾ ਵੈਸਟ ਸਟ੍ਰੀਟ ਪੇਜ਼ਲੀ ਵਿਚਲੇ ਗ੍ਰਾਹਕ ਨੂੰ ਆਰਡਰ ਦੇ ਕੇ ਜਦੋਂ ਆਪਣੀ ਕਾਰ ਵਿੱਚ ਵਾਪਸ ਆਇਆ ਤਾਂ ਉਸ ਦਾ ਸਾਹਮਣਾ ਹਾਗੀ ਨਾਲ ਹੋਇਆ। ਇਸ ਦੌਰਾਨ ਹਾਗੀ ਨੇ ਉਸ ਨੂੰ ਸਭ ਕੁਝ ਦੇਣ ਲਈ ਕਿਹਾ। ਮੁਤਫਾ ਉੱਥੋਂ ਭੱਜਿਆ, ਜਿਸ ਦਾ ਹਾਗੀ ਨੇ ਇੱਕ ਨਰਸਰੀ ਦੇ ਦਰਵਾਜ਼ੇ ਤੱਕ ਪਿੱਛਾ ਕੀਤਾ। ਜਿੱਥੇ ਕਿ ਹਾਗੀ ਨੇ ਮੁਤਫਾ ਨਾਲ ਹੱਥੋਪਾਈ ਕਰਕੇ ਉਸ ਦਾ ਮੋਬਾਈਲ ਲੈ ਲਿਆ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਆਏ ਬਰਫ਼ੀਲੇ ਤੂਫਾਨ ਨੇ ਲਈ ਪੰਜਾਬੀ ਟਰੱਕ ਡਰਾਈਵਰ ਦੀ ਜਾਨ

ਇਸ ਉਪਰੰਤ ਪੁਲਸ ਅਧਿਕਾਰੀ ਪਹੁੰਚੇ ਅਤੇ ਮੁਤਫਾ ਅਤੇ ਨਰਸਰੀ ਸਟਾਫ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਸੀ.ਸੀ.ਟੀ.ਵੀ. ਫੁਟੇਜ ਵੇਖੀ। ਜਿਸ ਨਾਲ ਉਨ੍ਹਾਂ ਨੂੰ ਹਾਗੀ ਦੀ ਪਛਾਣ ਕਰਨ 'ਚ ਸਹਾਇਤਾ ਮਿਲੀ। ਉਸ ਨੂੰ ਅਗਲੇ ਦਿਨ 11:20 ਵਜੇ ਜੋਰਜ ਸਟ੍ਰੀਟ ਪੇਜ਼ਲੀ ਵਿੱਚ ਇੱਕ ਪਤੇ 'ਤੇ ਲੱਭਿਆ ਗਿਆ। ਮੁਤਫਾ ਦਾ ਫੋਨ, ਜਿਸ ਦੀ ਕੀਮਤ ਲੱਗਭਗ 400 ਪੌਂਡ ਸੀ, ਕਦੇ ਵੀ ਬਰਾਮਦ ਨਹੀਂ ਹੋਇਆ। ਹਾਗੀ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਪੈਜ਼ਲੀ ਨੇ ਸ਼ੈਰਿਫ ਕੋਰਟ ਵਿੱਚ ਆਪਣਾ ਦੋਸ਼ ਮੰਨਿਆ ਸੀ ਅਤੇ ਉਸ ਨੂੰ ਅਪਰਾਧ ਲਈ 32 ਮਹੀਨਿਆਂ ਲਈ ਕੈਦ ਦੀ ਸਜ਼ਾ ਸੁਣਾਈ ਗਈ।


author

Vandana

Content Editor

Related News