ਸਕਾਟਲੈਂਡ: 10 ਮਿਲੀਅਨ ਪੌਂਡ ਦੀ ਕੋਕੀਨ ਬਰਾਮਦਗੀ ਮਾਮਲੇ ''ਤੇ ਸੁਣਵਾਈ ਅਗਲੇ ਮਹੀਨੇ

Wednesday, Jan 19, 2022 - 03:12 PM (IST)

ਸਕਾਟਲੈਂਡ: 10 ਮਿਲੀਅਨ ਪੌਂਡ ਦੀ ਕੋਕੀਨ ਬਰਾਮਦਗੀ ਮਾਮਲੇ ''ਤੇ ਸੁਣਵਾਈ ਅਗਲੇ ਮਹੀਨੇ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਸ਼ਹਿਰ ਗਲਾਸਗੋ ਦੇ ਕਸਬੇ ਹਿਲਿੰਗਟਨ ਵਿਖੇ ਪੁਲਸ ਵੱਲੋਂ ਇੱਕ ਕਿਚਨ ਫਰਮ ਦੀ ਸਾਈਟ 'ਤੇ ਛਾਪਾ ਮਾਰ ਕੇ ਸਾਲ 2019 ਵਿੱਚ ਭਾਰੀ ਮਾਤਰਾ ਵਿੱਚ ਕੋਕੀਨ ਬਰਾਮਦ ਕੀਤੀ ਗਈ ਸੀ। ਪੁਲਸ ਅਨੁਸਾਰ ਤਕਰੀਬਨ 10 ਮਿਲੀਅਨ ਪੌਂਡ ਮੁੱਲ ਦੀ ਕੋਕੀਨ ਦੇ ਛਾਪੇ ਵਿੱਚ ਫਸੇ ਚਾਰ ਆਦਮੀ 30 ਕਿਲੋਗ੍ਰਾਮ ਕੋਕੀਨ ਨੂੰ ਇੱਕ ਟਰੱਕ ਤੋਂ ਉਸ ਥਾਂ 'ਤੇ ਇੱਕ ਟਰਾਂਜ਼ਿਟ ਵੈਨ ਵਿੱਚ ਤਬਦੀਲ ਕਰ ਰਹੇ ਸਨ, ਜਿੱਥੇ ਇੱਕ ਕਿਚਨ ਫਰਮ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ : ਪੁਲਸ ਨੇ 4 ਮਿਲੀਅਨ ਡਾਲਰ ਦੀ ਡਰੱਗ ਅਤੇ ਹਥਿਆਰਾਂ ਸਮੇਤ ਤਿੰਨ ਲੋਕ ਕੀਤੇ ਗ੍ਰਿਫਤਾਰ

ਇਸ ਮਾਮਲੇ ਵਿੱਚ ਜੇਮਜ਼ ਡੇਵਿਡਸਨ, ਡੇਵਿਡ ਮੁੱਲਰਕੀ, ਐਲਿਸ ਹਾਰਡੀ ਅਤੇ ਵੇਨ ਸਮਿਥ ਨੂੰ 22 ਜੂਨ, 2019 ਨੂੰ ਗਲਾਸਗੋ ਵਿੱਚ ਹਿਲਿੰਗਟਨ ਇੰਡਸਟਰੀਅਲ ਅਸਟੇਟ ਵਿੱਚ ਫੜਿਆ ਗਿਆ ਸੀ। ਇਹ ਕਿਚਨ ਫਰਮ ਮੁੱਲਰਕੀ ਦੁਆਰਾ ਚਲਾਈ ਜਾ ਰਹੀ ਸੀ। ਇਹਨਾਂ ਚਾਰਾਂ 'ਤੇ ਸੁਣਵਾਈ ਹੋਣੀ ਅਜੇ ਬਾਕੀ ਹੈ ਪਰ ਕੱਲ੍ਹ ਇਹਨਾਂ ਚਾਰਾਂ ਨੇ ਕੋਕੀਨ ਦੀ ਤਸਕਰੀ ਅਤੇ ਵੰਡ ਵਿੱਚ ਸ਼ਾਮਲ ਹੋਣਾ ਮੰਨਿਆ ਹੈ। ਇਨ੍ਹਾਂ ਨੂੰ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ ਅਤੇ ਅਗਲੇ ਮਹੀਨੇ ਕੇਸ ਦੀ ਸੁਣਵਾਈ ਕੀਤੀ ਜਾਵੇਗੀ।


author

Vandana

Content Editor

Related News