ਐਡਿਨਬਰਾ ਦੇ ਪਾਰਕ ''ਚ ਤਾਲਾਬੰਦੀ ਵਿਰੋਧੀ ਪ੍ਰਦਰਸ਼ਨ ਦੌਰਾਨ ਪੰਜ ਵਿਅਕਤੀ ਗ੍ਰਿਫ਼ਤਾਰ
Sunday, Mar 21, 2021 - 02:43 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੀ ਰਾਜਧਾਨੀ ਐਡਿਨਬਰਾ ਵਿੱਚ ਇੱਕ ਪਾਰਕ ਵਿਖੇ ਤਾਲਾਬੰਦੀ ਵਿਰੋਧੀ ਪ੍ਰਦਰਸ਼ਨ ਤੋਂ ਬਾਅਦ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਸ਼ਨੀਵਾਰ ਦੁਪਹਿਰ ਨੂੰ ਤਾਲਾਬੰਦੀ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ ਵਿਸ਼ਾਲ ਇਕੱਠ ਨੂੰ ਖਦੇੜਨ ਲਈ ਪੁਲਸ ਨੇ ਮੀਡੋਜ਼ ਪਾਰਕ ਵਿੱਚ ਕਾਰਵਾਈ ਕੀਤੀ। ਪ੍ਰਦਰਸ਼ਨਕਾਰੀਆਂ ਦੀ ਭੀੜ ਨੂੰ ਭਜਾਉਣ ਦੀ ਲਈ ਦਰਜਨਾਂ ਅਧਿਕਾਰੀ ਤਾਇਨਾਤ ਕੀਤੇ ਗਏ।
ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੇ ਮਨਿੰਦਰ ਸਿੱਧੂ ਨੂੰ ਕੈਨੇਡਾ ਦੀ ਸੰਸਦ 'ਚ ਮਿਲਿਆ ਅਹਿਮ ਅਹੁਦਾ
ਪੁਲਸ ਅਨੁਸਾਰ ਇਹ ਵਿਰੋਧ ਪ੍ਰਦਰਸ਼ਨ ਕੋਵਿਡ ਵਿਰੋਧੀ ਗਰੁੱਪ 'ਸਟੈਂਡ ਅਪ ਐਡਿਨਬਰਾ' ਦੁਆਰਾ ਕੀਤਾ ਗਿਆ ਸੀ ਅਤੇ ਪ੍ਰਦਰਸ਼ਨਕਾਰੀ ਦੁਪਹਿਰ 1 ਵਜੇ ਤੋਂ ਪਾਰਕ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਪੁਲਸ ਨੇ ਭੀੜ ਨੂੰ ਕੋਰੋਨਾ ਪਾਬੰਦੀਆਂ ਕਾਰਨ ਘਰ ਜਾਣ ਦੀ ਅਪੀਲ ਕੀਤੀ ਹਾਲਾਂਕਿ ਇਸ ਦੌਰਾਨ ਪੰਜ ਵਿਅਕਤੀ ਗਿਰਫ਼ਤਾਰ ਵੀ ਕੀਤੇ ਗਏਪਰ ਇਸ ਦੌਰਾਨ ਕਿਸੇ ਨੂੰ ਕੋਈ ਜੁਰਮਾਨਾ ਨਹੀਂ ਕੀਤਾ ਗਿਆ।
ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ ‘ਚ ਉਬਰ ਡਰਾਈਵਰਾਂ ਨੂੰ 'ਮੁਲਾਜ਼ਮ' ਵਜੋਂ ਮਾਨਤਾ ਦੇਣ ਦੀ ਮੰਗ