ਸਕਾਟਲੈਂਡ: ਪ੍ਰਾਇਮਰੀ ਸਕੂਲ ਅਤੇ ਨਰਸਰੀ ''ਚ ਕੋਰੋਨਾ ਪ੍ਰਕੋਪ, ਬੱਚੇ ਹੋਏ ਇਕਾਂਤਵਾਸ

Friday, Mar 12, 2021 - 01:37 PM (IST)

ਸਕਾਟਲੈਂਡ: ਪ੍ਰਾਇਮਰੀ ਸਕੂਲ ਅਤੇ ਨਰਸਰੀ ''ਚ ਕੋਰੋਨਾ ਪ੍ਰਕੋਪ, ਬੱਚੇ ਹੋਏ ਇਕਾਂਤਵਾਸ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਲਾਨਾਰਕਸ਼ਾਇਰ ਵਿੱਚ ਇੱਕ ਪ੍ਰਾਇਮਰੀ ਸਕੂਲ ਅਤੇ ਨਰਸਰੀ 'ਚ ਕੋਵਿਡ ਦੇ ਪ੍ਰਕੋਪ ਤੋਂ ਬਾਅਦ 7 ਅਧਿਆਪਕ ਅਤੇ 10 ਬੱਚਿਆਂ ਦੇ ਵਾਇਰਸ ਪ੍ਰਤੀ ਪਾਜ਼ੇਟਿਵ ਟੈਸਟ ਕੀਤੇ ਗਏ ਹਨ।ਇਸ ਸੰਬੰਧੀ ਸੇਂਟ ਇਗਨੇਟੀਅਸ ਪ੍ਰਾਇਮਰੀ ਸਕੂਲ ਅਤੇ ਨਰਸਰੀ ਦੇ ਅਧਿਆਪਕ ਅਤੇ ਬੱਚੇ ਵਾਇਰਸ ਦੇ ਸੰਕਰਮਣ ਤੋਂ ਬਾਅਦ ਆਪਣੇ ਆਪ ਨੂੰ ਇਕਾਂਤਵਾਸ ਕਰ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ - ਮੌਤਾਂ ਦੇ ਮਾਮਲੇ 'ਚ ਵਿਸ਼ਵ ਯੁੱਧ ਨਾਲੋਂ ਭਿਆਨਕ ਕੋਰੋਨਾ ਵਾਇਰਸ : ਬਾਈਡੇਨ

ਉੱਤਰੀ ਲਾਨਾਰਕਸ਼ਾਇਰ ਕੌਂਸਲ ਨੇ ਵੀ ਇਹਨਾਂ ਸਕਾਰਾਤਮਕ ਮਾਮਲਿਆਂ ਦੀ ਪੁਸ਼ਟੀ ਕਰਦਿਆਂ ਪੀੜਤਾਂ ਦੇ ਅਲੱਗ ਹੋਣ ਦੀ ਜਾਣਕਾਰੀ ਦਿੱਤੀ ਹੈ। ਇਸ ਦੇ ਇਲਾਵਾ ਸਥਾਨਕ ਅਥਾਰਟੀ ਅਨੁਸਾਰ ਲਾਗ ਦੀ ਰੋਕਥਾਮ ਲਈ ਸੁਰੱਖਿਆ ਦੇ ਉਪਾਅ ਲਾਗੂ ਕੀਤੇ ਗਏ ਹਨ ਅਤੇ ਸਕੂਲ ਵਿੱਚ ਇੱਕ ਸਫਾਈ ਪ੍ਰੋਗਰਾਮ ਵੀ ਸ਼ੁਰੂ ਕੀਤਾ ਗਿਆ ਹੈ। ਐੱਨ ਐੱਚ ਐੱਸ ਲਨਾਰਕਸ਼ਾਇਰ ਅਨੁਸਾਰ ਉਹ ਕੇਸਾਂ ਦੇ ਸਬੰਧ ਵਿੱਚ ਉੱਤਰੀ ਲਾਨਾਰਕਸ਼ਾਇਰ ਕੌਂਸਲ ਨਾਲ ਨੇੜਿਓਂ ਕੰਮ ਕਰ ਰਹੀ ਹੈ ਅਤੇ ਹੁਣ ਵਾਇਰਸ ਨਾਲ ਸੰਬੰਧਿਤ ਸਾਰੇ ਪੀੜਤਾਂ ਦੇ ਨੇੜਲੇ ਸੰਪਰਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਇਹਨਾਂ ਵਿਅਕਤੀਆਂ ਨੂੰ ਜਨਤਕ ਸਿਹਤ ਦੀ ਸਲਾਹ ਨਾਲ ਟੈਸਟ ਕਰਵਾਉਣ ਅਤੇ ਇਕਾਂਤਵਾਸ ਹੋਣ ਲਈ ਵੀ ਕਿਹਾ ਜਾ ਰਿਹਾ ਹੈ।

ਨੋਟ- ਸਕਾਟਲੈਂਡ ਦੇ ਸਕੂਲਾਂ ਵਿਚ ਕੋਰੋਨਾ ਪ੍ਰਕੋਪ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News