ਸਕਾਟਲੈਂਡ: 11 ਸਾਲਾ ਵਿਦਿਆਰਥਣ ਨੂੰ ''ਮੇਨਸਾ ਆਈ ਕਿਊ'' ਸੰਸਥਾ ''ਚ ਸ਼ਾਮਲ ਹੋਣ ਲਈ ਮਿਲਿਆ ਸੱਦਾ

Sunday, Oct 03, 2021 - 03:42 PM (IST)

ਸਕਾਟਲੈਂਡ: 11 ਸਾਲਾ ਵਿਦਿਆਰਥਣ ਨੂੰ ''ਮੇਨਸਾ ਆਈ ਕਿਊ'' ਸੰਸਥਾ ''ਚ ਸ਼ਾਮਲ ਹੋਣ ਲਈ ਮਿਲਿਆ ਸੱਦਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੀ ਇੱਕ ਸਮਾਰਟ 11 ਸਾਲਾ ਸਕੂਲੀ ਵਿਦਿਆਰਥਣ ਨੂੰ ਉਸ ਦੁਆਰਾ ਮਸ਼ਹੂਰ ਆਈ ਕਿਊ ਟੈਸਟ ਦੇ ਵਿੱਚ ਮਾਣਮੱਤੀ ਪ੍ਰਾਪਤੀ ਕਰਨ ਦੇ ਬਾਅਦ, ਆਈ ਕਿਊ ਟੈਸਟ ਸੰਸਥਾ ਮੇਨਸਾ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਇਸ 11 ਸਾਲਾ ਵਿਦਿਆਰਥਣ ਦਾ ਨਾਮ ਰੁਚਾ ਚਾਂਦੋਰਕਰ ਹੈ ਪਰ ਉਸਦੇ ਟੈਸਟ ਉਸ ਨੂੰ 2% ਬੁੱਧੀਜੀਵੀ ਆਬਾਦੀ ਵਿੱਚ ਸ਼ਾਮਲ ਕਰਦੇ ਹਨ। 

PunjabKesari

ਦੱਸਣਯੋਗ ਹੈ ਕਿ ਮੇਨਸਾ ਦੁਨੀਆ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਪੁਰਾਣੀ ਆਈ ਕਿਊ ਸੋਸਾਇਟੀ ਹੈ। ਬੁੱਧੀਜੀਵੀਆਂ ਨੂੰ ਮੇਨਸਾ ਵਿੱਚ ਆਉਣ ਲਈ ਕੈਟੇਲ III ਬੀ ਟੈਸਟ ਵਿੱਚ 148 ਅੰਕ ਪ੍ਰਾਪਤ ਕਰਨੇ ਜਰੂਰੀ ਹਨ। ਮੇਨਸਾ ਸਕੋਰਿੰਗ ਦੇ ਤਹਿਤ, ਕੈਟੇਲ III ਬੀ ਦੇ 148 ਤੋਂ ਉਪਰ ਦੇ ਕਿਸੇ ਵੀ ਨਤੀਜੇ ਤੋਂ ਇਹ ਸੁਝਾਅ ਮਿਲਦਾ ਹੈ ਕਿ ਤੁਸੀਂ ਖਾਸ ਹੋ ਅਤੇ ਇਹ ਆਈ ਕਿਊ ਟੈਸਟ ਮੌਖਿਕ ਅਤੇ ਨੁਮੈਰੀਕਲ ਮਤਲਬ ਜ਼ਬਾਨੀ ਅਤੇ ਅੰਕੀ ਸਮੇਤ ਬਹੁਤ ਸਾਰੇ ਖੇਤਰਾਂ ਵਿੱਚ ਯੋਗਤਾ ਦੀ ਭਾਲ ਕਰਦਾ ਹੈ। ਇਸਦੇ ਟੈਸਟ ਸੈਸ਼ਨਾਂ ਵਿੱਚ ਦੋ ਟੈਸਟ ਪੇਪਰ ਸ਼ਾਮਲ ਹੁੰਦੇ ਹਨ। 

ਪੜ੍ਹੋ ਇਹ ਅਹਿਮ ਖਬਰ- ਸ਼ਾਨਦਾਰ : 8 ਸਾਲਾ ਬੱਚੀ ਬਣੀ 'ਖਗੋਲ ਵਿਗਿਆਨੀ', ਨਾਸਾ ਲਈ ਖੋਜੇ Asteroid 

ਰੁਚਾ ਨੇ ਇਸ ਵਿੱਚ ਸ਼ਾਨਦਾਰ 162 ਅੰਕ ਪ੍ਰਾਪਤ ਕੀਤੇ ਹਨ। ਪੂਰਬੀ ਰੇਨਫਰਿਊਸ਼ਾਇਰ ਦੇ ਕਲਾਰਕਸਟਨ ਵਿੱਚ ਰਹਿਣ ਵਾਲੀ ਰੁਚਾ ਦੇ ਮਾਪਿਆਂ ਰੁਤਵਿਕ ਅਤੇ ਸੋਨਾਲੀ ਅਨੁਸਾਰ ਉਹ ਬਹੁਤ ਰਚਨਾਤਮਕ ਹੈ ਅਤੇ ਉਸਨੇ ਆਪਣੇ ਭਰਾ ਅਖਿਲੇਸ਼ ਦੀ ਤੁਲਨਾ ਵਿੱਚ ਪ੍ਰਦਰਸ਼ਨ ਲਈ ਟੈਸਟ ਦਿੱਤਾ, ਜਿਸਨੇ 2016 ਵਿੱਚ ਪ੍ਰੀਖਿਆ ਦਿੱਤੀ ਅਤੇ 160 ਅੰਕ ਪ੍ਰਾਪਤ ਕੀਤੇ ਸਨ। ਉਸਨੇ ਆਪਣੇ ਵੱਡੇ ਭਰਾ ਅਖਿਲੇਸ਼ ਨੂੰ ਹਰਾਉਣ ਦੀ ਉਮੀਦ ਨਹੀਂ ਕੀਤੀ ਸੀ, ਜੋ ਉਸਦਾ ਰੋਲ ਮਾਡਲ ਰਿਹਾ ਹੈ। ਇੰਨਾ ਹੀ ਨਹੀਂ ਰੁਚਾ ਇੱਕ ਉਭਰਦੀ ਕਲਾਕਾਰ ਵੀ ਹੈ, ਜਿਸਨੇ ਤਾਲਾਬੰਦੀ ਦੌਰਾਨ ਆਪਣੀ ਵੈਬਸਾਈਟ ਸ਼ੁਰੂ ਕੀਤੀ ਤਾਂ ਕਿ ਉਹ ਆਪਣੀ ਡਰਾਇੰਗ ਰਾਹੀਂ ਲੋੜਵੰਦ ਬੱਚਿਆਂ ਲਈ ਪੈਸਾ ਇਕੱਠਾ ਕਰ ਸਕੇ।


author

Vandana

Content Editor

Related News