ਸਕਾਟਲੈਂਡ: ਨਰਸਰੀ ''ਚ 10 ਮਹੀਨਿਆਂ ਦੇ ਬੱਚੇ ਦੀ ਮੌਤ, ਨਰਸਰੀ ਨੂੰ 8 ਲੱਖ ਪੌਂਡ ਜੁਰਮਾਨਾ

Wednesday, Jan 19, 2022 - 03:42 PM (IST)

ਸਕਾਟਲੈਂਡ: ਨਰਸਰੀ ''ਚ 10 ਮਹੀਨਿਆਂ ਦੇ ਬੱਚੇ ਦੀ ਮੌਤ, ਨਰਸਰੀ ਨੂੰ 8 ਲੱਖ ਪੌਂਡ ਜੁਰਮਾਨਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੇ ਸ਼ਹਿਰ ਐਡਿਨਬਰਾ ਦੀ ਇੱਕ ਨਰਸਰੀ ਵਿੱਚ ਸਟਾਫ ਦੀ ਲਾਪਰਵਾਹੀ ਕਾਰਨ 10 ਮਹੀਨਿਆਂ ਦੇ ਬੱਚੇ ਦੇ ਗਲ ਵਿੱਚ ਅੰਬ ਦਾ ਇੱਕ ਟੁਕੜਾ ਫਸਣ ਨਾਲ ਸਾਹ ਨਾ ਆਉਣ ਕਰਕੇ ਮੌਤ ਹੋਣ ਦੀ ਘਟਨਾ ਵਾਪਰੀ ਹੈ। ਇਹ ਘਟਨਾ ਫੌਕਸ ਗੋਲਡਿੰਗ ਨਾਮ ਦੇ ਬੱਚੇ ਨਾਲ ਐਡਿਨਬਰਾ ਵਿੱਚ ਬ੍ਰਾਈਟ ਹੋਰਾਈਜ਼ਨਜ਼ ਕੋਰਸਟੋਰਫਾਈਨ ਨਰਸਰੀ ਵਿੱਚ ਰਾਤ ਦੇ ਖਾਣੇ ਦੌਰਾਨ ਵਾਪਰੀ। ਇਸ ਕਾਰਨ ਨਰਸਰੀ ਚੇਨ ਨੂੰ 800,000 ਪੌਂਡ ਦਾ ਜੁਰਮਾਨਾ ਲਗਾਇਆ ਗਿਆ। ਸ਼ੈਰਿਫ ਅਦਾਲਤ ਅਨੁਸਾਰ ਖਾਣੇ ਦੇ ਸਮੇਂ ਫੌਕਸ ਦੇ ਕੋਲ ਬੈਠੀ ਨਰਸਰੀ ਨਰਸ ਟਾਇਲਟ ਜਾਣ ਲਈ ਕਮਰੇ ਤੋਂ ਬਾਹਰ ਚਲੀ ਗਈ ਸੀ। ਜਿਸ ਦੌਰਾਨ ਬੱਚੇ ਨੇ ਅੰਬ ਦਾ ਟੁਕੜਾ ਨਿਗਲ ਲਿਆ ਅਤੇ ਉਸਨੂੰ ਸਾਹ ਲੈਣ 'ਚ ਸਮੱਸਿਆ ਹੋਈ।

ਪੜ੍ਹੋ ਇਹ ਅਹਿਮ ਖ਼ਬਰ- ਸਕਾਟਲੈਂਡ: 10 ਮਿਲੀਅਨ ਪੌਂਡ ਦੀ ਕੋਕੀਨ ਬਰਾਮਦਗੀ ਮਾਮਲੇ 'ਤੇ ਸੁਣਵਾਈ ਅਗਲੇ ਮਹੀਨੇ

ਫੌਕਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਅਗਲੇ ਦਿਨ ਉਸਦੀ ਮੌਤ ਹੋ ਗਈ। ਜਾਂਚ ਦੌਰਾਨ ਇਹ ਪਾਇਆ ਗਿਆ ਕਿ ਉਸਨੇ 3 ਸੈਂਟੀਮੀਟਰ x 2.2 ਸੈਂਟੀਮੀਟਰ x 1.5 ਸੈਂਟੀਮੀਟਰ ਦਾ ਅੰਬ ਦਾ ਟੁਕੜਾ ਅੰਦਰ ਲੰਘਾ ਲਿਆ ਸੀ। ਇਸ ਨਰਸਰੀ ਵਿੱਚ ਕਰਮਚਾਰੀਆਂ ਨੂੰ ਭੋਜਨ ਦੇ ਸਮੇਂ ਦੌਰਾਨ ਢੁਕਵੀਂਆਂ ਹਦਾਇਤਾਂ ਅਤੇ ਨਿਗਰਾਨੀ ਪ੍ਰਦਾਨ ਕਰਨ ਵਿੱਚ ਅਸਫਲ ਰਹਿਣ ਲਈ ਦੋਸ਼ੀ ਮੰਨਿਆ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਦੇ ਹਿਊਸਟਨ 'ਚ ਮਿਲੀਆਂ ਤਿੰਨ ਨਾਬਾਲਗਾਂ ਦੀਆਂ ਲਾਸ਼ਾਂ 


author

Vandana

Content Editor

Related News