'Horror ਫਿਲਮਾਂ' ਦੇਖਣ 'ਚ ਕਿਉਂ ਆਉਂਦਾ ਹੈ ਵਧੇਰੇ ਮਜ਼ਾ, ਵਿਗਿਆਨੀਆਂ ਦੱਸਿਆ ਕਾਰਨ

01/30/2020 6:20:35 PM

ਹੇਲਸਿੰਕੀ- ਭੂਤੀਆ ਜਾਂ ਡਰਾਉਣੀਆਂ ਫਿਲਮਾਂ ਦੇਖਕੇ ਲੋਕਾਂ ਨੂੰ ਰੋਮਾਂਚ ਦਾ ਅਹਿਸਾਸ ਹੁੰਦਾ ਹੈ। ਪਰੰਤੂ ਅਜਿਹਾ ਅਸਲ ਵਿਚ ਹੁੰਦਾ ਕਿਉਂ ਹੈ, ਇਸ ਦਾ ਜਵਾਬ ਵਿਗਿਆਨੀਆਂ ਨੇ ਤਲਾਸ਼ ਲਿਆ ਹੈ। ਵਿਗਿਆਨੀਆਂ ਪਤਾ ਲਾਇਆ ਹੈ ਕਿ ਡਰਾਉਣੀਆਂ ਫਿਲਮਾਂ ਦੇਖਣ ਨਾਲ ਦਿਮਾਗ ਵਿਚ ਉਤਸ਼ਾਹ ਵਧਾਉਣ ਦੀਆਂ ਗਤੀਵਿਧੀਆਂ ਵਿਚ ਹੇਰਫੇਰ ਹੁੰਦਾ ਹੈ। ਫਿਨਲੈਂਡ ਦੇ ਵਿਗਿਆਨੀਆਂ ਨੇ ਇਹ ਅਧਿਐਨ ਕੀਤਾ ਹੈ।

ਵਿਗਿਆਨੀਆਂ ਨੇ ਇਸ ਅਧਿਐਨ ਵਿਚ ਹਿੱਸਾ ਲੈਣ ਵਾਲੇ ਲੋਕਾਂ ਦੋ ਡਰਾਉਣੀਆਂ ਫਿਲਮਾਂ ਇੰਸੀਡੀਅਸ(Insidious) ਤੇ ਕਾਂਨਜੁਰਿੰਗ 2(The Conjuring 2) ਦੇਖਣ ਦੌਰਾਨ ਨਿਊਰਲ ਐਕਟੀਵਿਟੀ ਯਾਨੀ ਤੰਤਰਿਕਾ ਗਤੀਵਿਧੀ ਦੀ ਮੈਪਿੰਗ ਕੀਤੀ। ਹਿਊਮਨ ਇਮੋਸ਼ਨ ਸਿਸਟਮ ਲੈਬਾਰਟਰੀ ਵਿਚ ਕੀਤੇ ਅਧਿਐਨ ਵਿਚ ਸ਼ਾਮਲ ਲੋਕਾਂ ਦੇ ਵੱਖ-ਵੱਖ ਤਰੀਕਿਆਂ ਨਾਲ ਖਤਰਿਆਂ ਦੇ ਜਵਾਬ ਵਿਚ ਦਿਮਾਗ ਦੀ ਲਗਾਤਾਰ ਕਾਰਵਾਈ ਦਾ ਅਨੁਮਾਨ ਲਾਇਆ ਗਿਆ। ਉਹਨਾਂ ਨੇ ਪਤਾ ਲਾਇਆ ਕਿ ਦਿਮਾਗ ਦੇ ਉਹ ਹਿੱਸੇ, ਜੋ ਦੇਖਣ ਤੇ ਸੁਣਨ ਬਾਅਦ ਧਾਰਨਾ ਬਣਾਉਣ ਦੀ ਪ੍ਰਕਿਰਿਆ ਵਿਚ ਸ਼ਾਮਲ ਹੁੰਦੇ ਹਨ, ਉਹ ਅਚਾਨਕ ਕਿਸੇ ਖੌਫਨਾਕ ਦ੍ਰਿਸ਼ ਦੇ ਸਾਹਮਣੇ ਆਉਣ ਤੋਂ ਬਾਅਦ ਸਰਗਰਮ ਹੋ ਜਾਂਦੇ ਹਨ ਤਾਂਕਿ ਵਿਅਕਤੀ ਸਾਹਮਣੇ ਦਿਖ ਰਹੇ ਖਤਰੇ ਤੋਂ ਬਚਣ ਲਈ ਤੇਜ਼ੀ ਨਾਲ ਵਿਕਾਸਵਾਦੀ ਪ੍ਰਤੀਕਿਰਿਆ ਦੀ ਵਰਤੋਂ ਕਰ ਸਕੇ।

ਦਿਮਾਗ ਦੇ ਕੁਝ ਹਿੱਸਿਆਂ ਨੂੰ ਆਉਣ ਵਾਲੇ ਡਰਾਉਣੇ ਦ੍ਰਿਸ਼ਾਂ ਬਾਰੇ ਤੇਜ਼ੀ ਨਾਲ ਸਰਗਰਮ ਹੁੰਦਿਆਂ ਦੇਖਿਆ ਗਿਆ ਕਿਉਂਕਿ ਉਹਨਾਂ ਦੇ ਦਿਮਾਗ ਵਿਚ ਚਿੰਤਾ ਹੌਲੀ-ਹੌਲੀ ਵਧਦੀ ਜਾ ਰਹੀ ਸੀ ਤੇ ਇਸ ਦੇ ਕਾਰਨ ਦਿਮਾਗ ਲਗਾਤਾਰ ਸਾਵਧਾਨ ਸੀ। ਸਭ ਤੋਂ ਵੱਡੀ ਡਰ ਦੀ ਪ੍ਰਕਿਰਿਆ ਸਕਰੀਨ ਦੇ ਦਿਖਣ ਵਾਲੇ ਦ੍ਰਿਸ਼ਾਂ ਦੀ ਬਜਾਏ ਉਹਨਾਂ ਦ੍ਰਿਸ਼ਾਂ ਨੂੰ ਲੈ ਕੇ ਸੀ, ਜੋ ਦਿਖਾਏ ਹੀ ਨਹੀਂ ਗਏ ਸਨ। ਫਿਨਲੈਂਡ ਦੀ ਯੂਨੀਵਰਸਿਟੀ ਆਫ ਤੁਰਕੂ ਦੇ ਮਨੋਵਿਗਿਆਨੀ ਡਾਕਰਟ ਮੈਥਿਊ ਹਡਸਨ ਨੇ ਕਿਹਾ ਕਿ ਡਰਾਉਣੀਆਂ ਫਿਲਮਾਂ ਸਾਡੇ ਉਤਸ਼ਾਹ ਨੂੰ ਵਧਾਉਣ ਦੇ ਲਈ ਇਸ ਵਿਸ਼ੇਸ਼ਤਾ ਦਾ ਖਾਸ ਕਰਕੇ ਫਾਇਦਾ ਚੁੱਕਦੀਆਂ ਹਨ।

ਡਾਕਟਰ ਹਡਸਨ ਨੇ ਦੱਸਿਆ ਕਿ ਡਰਾਉਣੀਆਂ ਫਿਲਮਾਂ ਦੇਖਣ ਦੌਰਾਨ ਅਧਿਐਨ ਵਿਚ ਹਿੱਸਾ ਲੈਣ ਵਾਲੇ ਲੋਕਾਂ ਦੀ ਘਬਰਾਹਟ ਵਧਦੀ ਮਹਿਸੂਸ ਕੀਤੀ ਗਈ ਤੇ ਇਸੇ ਦੌਰਾਨ ਉਹਨਾਂ ਦਿਮਾਗ ਦਾ ਉਹ ਹਿੱਸਾ ਵਧੇਰੇ ਸਰਗਰਮ ਹੋ ਗਿਆ, ਜੋ ਸਾਡੇ ਦੇਖਣ ਤੇ ਸੁਣਨ ਦੀ ਪ੍ਰਕਿਰਿਆ ਵਿਚ ਸ਼ਾਮਲ ਹੁੰਦਾ ਹੈ ਕਿਉਂਕਿ ਉਸ ਵੇਲੇ ਨੇੜੇ ਦੇ ਵਾਤਾਵਰਣ ਤੋਂ ਡਰ ਦੇ ਸੰਕੇਤ ਮਿਲ ਰਹੇ ਸਨ। ਇਸ ਵਿਚਾਲੇ ਅਚਾਨਕ ਹੈਰਾਨ ਕਰਨ ਵਾਲੇ ਜਾਂ ਡਰਾਉਣੇ ਸੀਨ ਦੇ ਆਉਣ ਤੋਂ ਬਾਅਦ ਦਿਮਾਗ ਦੀ ਗਤੀਵਿਧੀ ਸਾਫ ਦੇਖੀ ਜਾ ਰਹੀ ਸੀ। ਦਿਮਾਗ ਦਾ ਉਹ ਹਿੱਸਾ ਜ਼ਿਆਦਾ ਸਰਗਰਮ ਸੀ, ਜੋ ਭਾਵਨਾਵਾਂ ਦਾ ਸੰਚਾਲਨ ਕਰਦਾ ਹੈ, ਖਤਰੇ ਦਾ ਮੁਲਾਂਕਣ ਕਰਦਾ ਹੈ ਤੇ ਫੈਸਲਾ ਲੈਣ ਲਈ ਜ਼ਿੰਮੇਦਾਰ ਹੁੰਦਾ ਹੈ। 


Baljit Singh

Content Editor

Related News