ਧਰਤੀ 'ਤੇ ਮੌਜੂਦ 8ਵੇਂ ਮਹਾਦੀਪ ਦਾ ਵਿਗਿਆਨੀਆਂ ਨੇ ਬਣਾਇਆ ਨਕਸ਼ਾ

Thursday, Jun 25, 2020 - 12:21 PM (IST)

ਵੈਲਿੰਗਟਨ (ਬਿਊਰੋ): ਸਾਡੀ ਧਰਤੀ 'ਤੇ 7 ਨਹੀਂ ਸਗੋਂ 8 ਮਹਾਦੀਪ ਹਨ ਪਰ 8ਵਾਂ ਮਹਾਦੀਪ ਸਮੁੰਦਰ ਦੇ ਅੰਦਰ ਦਫਨ ਹੋ ਗਿਆ ਹੈ। ਇਹ ਮਹਾਦੀਪ ਆਸਟ੍ਰੇਲੀਆ ਤੋਂ ਦੱਖਣ-ਪੂਰਬ ਵੱਲ ਨਿਊਜ਼ੀਲੈਂਡ ਦੇ ਉੱਪਰ ਹੈ। ਹੁਣ ਵਿਗਿਆਨੀਆਂ ਨੇ ਇਸ ਦਾ ਨਵਾਂ ਨਕਸ਼ਾ ਬਣਾਇਆ ਹੈ, ਜਿਸ ਨਾਲ ਪਤਾ ਚੱਲਦਾ ਹੈ ਕਿ ਇਹ 50 ਲੱਖ ਵਰਗ ਕਿਲੋਮੀਟਰ ਵਿਚ ਫੈਲਿਆ ਹੈ ਮਤਲਬ ਇਹ ਭਾਰਤ ਦੇ ਖੇਤਰਫਲ ਤੋਂ ਕਰੀਬ 17 ਲੱਖ ਵਰਗ ਕਿਲੋਮੀਟਰ ਵੱਡਾ ਹੈ। ਭਾਰਤ ਦਾ ਖੇਤਰਫਲ 32.87 ਲੱਖ ਵਰਗ ਕਿਲੋਮੀਟਰ ਹੈ।

PunjabKesari
ਇਸ 8ਵੇਂ ਮਹਾਦੀਪ ਦਾ ਨਾਮ ਜ਼ੀਲੈਂਡੀਆ (Zealandia) ਹੈ। ਵਿਗਿਆਨੀਆਂ ਨੇ ਦੱਸਿਆ ਕਿ ਇਹ ਕਰੀਬ 2.30 ਕਰੋੜ ਸਾਲ ਪਹਿਲਾਂ ਸਮੁੰਦਰ ਵਿਚ ਡੁੱਬ ਗਿਆ ਸੀ। ਜ਼ੀਲੈਂਡੀਆ ਸੁਪਰਕੌਨਟੀਨੈਂਟ ਗੋਂਡਵਾਨਾਲੈਂਡ ਤੋਂ 7.90 ਕਰੋੜ ਸਾਲ ਪਹਿਲਾਂ ਟੁੱਟਿਆ ਸੀ। ਇਸ ਮਹਾਦੀਪ ਦੇ ਬਾਰੇ ਵਿਚ ਪਹਿਲੀ ਵਾਰ 3 ਸਾਲ ਪਹਿਲਾਂ ਪਤਾ ਚੱਲਿਆ ਸੀ। ਉਦੋਂ ਤੋਂ ਵਿਗਿਆਨੀ ਇਸ 'ਤੇ ਲਗਾਤਾਰ ਵਿਗਿਆਨੀ ਅਧਿਐਨ ਕਰ ਰਹੇ ਹਨ। ਹੁਣ ਜਾਕੇ ਨਿਊਜ਼ੀਲੈਂਡ ਦੇ ਵਿਗਿਆਨੀਆਂ ਨੇ ਇਸ ਦਾ ਟੈਕਟੋਨਿਕ ਅਤੇ ਬੈਥੀਮੈਟ੍ਰਿਕ ਨਕਸ਼ਾ ਤਿਆਰ ਕੀਤਾ ਹੈ ਤਾਂ ਜੋ ਇਸ ਨਾਲ ਸਬੰਧਤ ਭੂਚਾਲੀ ਗਤੀਵਿਧੀਆਂ ਅਤੇ ਸਮੁੰਦਰੀ ਜਾਣਕਾਰੀਆਂ ਦੇ ਬਾਰੇ ਵਿਚ ਪਤਾ ਕੀਤਾ ਜਾ ਸਕੇ। 

PunjabKesari

ਜੀ.ਐੱਨ.ਐੱਲ. ਸਾਈਂਸ ਦੇ ਜੀਓਲੌਜੀਸਟ ਨਿਕ ਮੋਰਟਾਈਮਰ ਨੇ ਕਿਹਾ ਕਿ ਇਹ ਨਕਸ਼ੇ ਸਾਨੂੰ ਦੁਨੀਆ ਦੇ ਬਾਰੇ ਵਿਚ ਦੱਸਦੇ ਹਨ। ਇਹ ਬਹੁਤ ਖਾਸ ਹਨ। ਇਹ ਇਕ ਵੱਡੀ ਵਿਗਿਆਨਿਕ ਉਪਲਬਧੀ ਹੈ।ਨਿਕ ਨੇ ਦੱਸਿਆ ਕਿ 8ਵੇਂ ਮਹਾਦੀਪ ਦਾ ਵਿਚਾਰ 1995 ਵਿਚ ਆਇਆ ਸੀ ਪਰ ਇਸ ਨੂੰ ਲੱਭਣ ਵਿਚ 2017 ਤੱਕ ਦਾ ਸਮਾਂ ਲੱਗਾ ਅਤੇ ਫਿਰ ਇਸ ਨੂੰ ਗੁਆਚੇ ਹੋਏ 8ਵੇਂ ਮਹਾਦੀਪ ਦੀ ਮਾਨਤਾ ਦਿੱਤੀ ਗਈ। 

PunjabKesari
ਜ਼ੈਲੈਂਡੀਆ ਪ੍ਰਸ਼ਾਂਤ ਮਹਾਸਾਗਰ ਦੇ ਅੰਦਰ 3800 ਫੁੱਟ ਦੀ ਡੂੰਘਾਈ ਵਿਚ ਮੌਜੂਦ ਹੈ। ਨਵੇਂ ਨਕਸੇ ਵਿਚ ਪਤਾ ਚੱਲਿਆ ਹੈ ਕਿ ਜ਼ੀਲੈਂਡੀਆ ਵਿਚ ਬਹੁਤ ਉੱਚੀ-ਨੀਵੀਂ ਜ਼ਮੀਨ ਹੈ। ਕਿਤੇ ਬਹੁਤ ਉੱਚੇ ਪਹਾੜ ਹਨ ਤਾਂ ਕਿਤੇ ਬਹੁਤ ਡੂੰਘੀਆਂ ਘਾਟੀਆਂ ਹਨ।ਜ਼ੀਲੈਂਡੀਆ ਦਾ ਪੂਰਾ ਹਿੱਸਾ ਸਮੁੰਦਰ ਦੇ ਅੰਦਰ ਹੈ ਪਰ ਲਾਰਡ ਹੋਵੇ ਆਈਲੈਂਡ ਨੇੜੇ ਬਾਲਸ ਪਿਰਾਮਿਡ ਨਾਮ ਦੀ ਚੱਟਾਨ ਸਮੁੰਦਰ ਤੋਂ ਬਾਹਰ ਨਿਕਲੀ ਹੋਈ ਹੈ। ਇਸੇ ਜਗ੍ਹਾ ਤੋਂ ਪਤਾ ਚੱਲਦਾ ਹੈ ਕਿ ਸਮੁੰਦਰ ਦੇ ਹੇਠਾਂ ਇਕ ਹੋਰ ਮਹਾਦੀਪ ਹੈ।


Vandana

Content Editor

Related News