ਸ਼ਾਹਬਾਜ਼ ਸ਼ਰੀਫ ਮਾਮਲੇ ''ਚ 13 ਜੂਨ ਨੂੰ ਹੋ ਸਕਦੀ ਹੈ ਸੁਣਵਾਈ

05/21/2019 2:13:08 AM

ਇਸਲਾਮਾਬਾਦ— ਪਾਕਿਸਤਾਨ 'ਚ ਸੁਪਰੀਮ ਕੋਰਟ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ. ਏ. ਬੀ.) ਦੀ ਉਸ ਅਪੀਲ 'ਤੇ 13 ਜੂਨ ਨੂੰ ਸੁਣਵਾਈ ਕਰ ਸਕਦੀ ਹੈ, ਜਿਸ 'ਚ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਮੁਲਜ਼ਮ ਪੰਜਾਬ ਸੂਬੇ ਦੇ ਸਾਬਕਾ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਹੋਰਨਾਂ ਨੂੰ ਜ਼ਮਾਨਤ ਦਿੱਤੇ ਜਾਣ ਸੰਬੰਧੀ ਲਾਹੌਰ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਬੀਤੀ 15 ਮਈ ਨੂੰ ਜਸਟਿਸ ਸ਼ੇਖ ਅਜ਼ਮਤ ਸਈਦ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਦੇ ਸਾਹਮਣੇ ਇਹ ਮਾਮਲਾ ਪੇਸ਼ ਕੀਤਾ ਗਿਆ ਸੀ ਪਰ ਸ਼ਰੀਫ ਦੇ ਵਕੀਲ ਅਸ਼ਤਰ ਔਸਫ ਦੇ ਅਚਾਨਕ ਬੀਮਾਰ ਹੋਣ ਕਾਰਣ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਸੀ। ਸੰਭਾਵਨਾ ਹੈ ਕਿ ਹੁਣ ਇਸ ਮਾਮਲੇ ਦੀ ਸੁਣਵਾਈ 13 ਜੂਨ ਨੂੰ ਹੋਵੇਗੀ।


Baljit Singh

Content Editor

Related News