ਉੱਤਰ ਪ੍ਰਦੇਸ਼: ਕ੍ਰਿਸ਼ਨ ਜਨਮ ਭੂਮੀ ਮਾਮਲੇ ਦੀ ਅਗਲੀ ਸੁਣਵਾਈ 6 ਜੂਨ ਨੂੰ

Wednesday, Jun 05, 2024 - 12:19 AM (IST)

ਉੱਤਰ ਪ੍ਰਦੇਸ਼: ਕ੍ਰਿਸ਼ਨ ਜਨਮ ਭੂਮੀ ਮਾਮਲੇ ਦੀ ਅਗਲੀ ਸੁਣਵਾਈ 6 ਜੂਨ ਨੂੰ

ਪ੍ਰਯਾਗਰਾਜ — ਇਲਾਹਾਬਾਦ ਹਾਈ ਕੋਰਟ ਨੇ ਮੰਗਲਵਾਰ ਨੂੰ ਮਥੁਰਾ ਸਥਿਤ ਕ੍ਰਿਸ਼ਨ ਜਨਮ ਭੂਮੀ ਅਤੇ ਸ਼ਾਹੀ ਈਦਗਾਹ ਮਸਜਿਦ ਵਿਵਾਦ ਮਾਮਲੇ 'ਚ ਸੁਣਵਾਈ ਦੀ ਅਗਲੀ ਤਰੀਕ 6 ਜੂਨ ਤੈਅ ਕੀਤੀ ਹੈ। ਸ਼ਾਹੀ ਈਦਗਾਹ ਦੇ ਵਕੀਲ ਮਹਿਮੂਦ ਪ੍ਰਾਚਾ ਨੇ ਰਾਮਪੁਰ ਲੋਕ ਸਭਾ ਸੀਟ 'ਤੇ ਮੰਗਲਵਾਰ ਨੂੰ ਵੋਟਾਂ ਦੀ ਗਿਣਤੀ ਦਾ ਹਵਾਲਾ ਦਿੰਦੇ ਹੋਏ ਮਾਮਲੇ ਦੀ ਸੁਣਵਾਈ ਮੁਲਤਵੀ ਕਰਨ ਦੀ ਬੇਨਤੀ ਕੀਤੀ ਸੀ। ਪ੍ਰਾਚਾ ਇਸ ਸੀਟ ਤੋਂ ਆਜ਼ਾਦ ਉਮੀਦਵਾਰ ਹਨ। ਉਨ੍ਹਾਂ ਨੇ ਸੁਣਵਾਈ ਦੀ ਤਰੀਕ 5 ਜੂਨ ਤੋਂ ਬਾਅਦ ਤੈਅ ਕਰਨ ਦੀ ਬੇਨਤੀ ਕੀਤੀ ਸੀ।

ਇਹ ਵੀ ਪੜ੍ਹੋ- ਕਾਂਗਰਸ ਨੇ 20 ਸਾਲ ਬਾਅਦ ਨਾਗਾਲੈਂਡ ਸੀਟ ਜਿੱਤ ਕੇ ਰਚਿਆ ਇਤਿਹਾਸ

ਹਾਲਾਂਕਿ, ਹਿੰਦੂ ਪੱਖ ਨੇ ਪ੍ਰਾਚਾ ਦੀ ਬੇਨਤੀ 'ਤੇ ਇਤਰਾਜ਼ ਕੀਤਾ ਪਰ ਪਟੀਸ਼ਨਕਰਤਾ ਦੀਆਂ ਦਲੀਲਾਂ ਨੂੰ ਦੇਖਦੇ ਹੋਏ, ਜਸਟਿਸ ਮਯੰਕ ਕੁਮਾਰ ਜੈਨ ਨੇ ਸੁਣਵਾਈ ਦੀ ਅਗਲੀ ਤਰੀਕ 6 ਜੂਨ ਤੈਅ ਕੀਤੀ। ਇਸ ਤੋਂ ਪਹਿਲਾਂ ਅਦਾਲਤ ਨੇ ਹਿੰਦੂ ਅਤੇ ਮੁਸਲਿਮ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕ੍ਰਿਸ਼ਨ ਜਨਮ ਭੂਮੀ-ਸ਼ਾਹੀ ਈਦਗਾਹ ਮਸਜਿਦ ਵਿਵਾਦ ਮਾਮਲੇ 'ਚ 31 ਮਈ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

ਇਹ ਵੀ ਪੜ੍ਹੋ- ਵਾਇਨਾਡ ਤੇ ਰਾਏਬਰੇਲੀ ਸੀਟ ਤੋਂ ਜਿੱਤੇ ਰਾਹੁਲ ਗਾਂਧੀ, ਦੱਸਿਆ ਕਿਹੜੀ ਸੀਟ ਦੀ ਕਰਨਗੇ ਨੁਮਾਇੰਦਗੀ

ਬਚਾਓ ਪੱਖ ਨੇ ਹਿੰਦੂ ਧਿਰ ਵੱਲੋਂ ਸ਼ਾਹੀ ਮਸਜਿਦ ਨੂੰ ਹਟਾਉਣ ਅਤੇ ਇਸ ਦੀ ਥਾਂ 'ਤੇ ਮੰਦਰ ਬਣਾਉਣ ਦੀ ਮੰਗ ਕਰਨ ਵਾਲੇ 18 ਮੁਕੱਦਮਿਆਂ ਵਿਰੁੱਧ ਲਿਖਤੀ ਜਵਾਬ ਦਾਇਰ ਕੀਤੇ ਹਨ। ਹਾਲਾਂਕਿ, ਬਾਅਦ ਵਿੱਚ ਅਦਾਲਤ ਨੇ ਸ਼ਾਹੀ ਈਦਗਾਹ ਮਸਜਿਦ ਦੇ ਵਕੀਲ ਮਹਿਮੂਦ ਪ੍ਰਾਚਾ ਵੱਲੋਂ ਇੱਕ ਅਰਜ਼ੀ ਦਾਇਰ ਕਰਕੇ ਉਸ ਦਾ ਪੱਖ ਸੁਣਨ ਦੀ ਬੇਨਤੀ ਕਰਨ ਤੋਂ ਬਾਅਦ ਕੇਸ ਦੀ ਮੁੜ ਸੁਣਵਾਈ ਸ਼ੁਰੂ ਕੀਤੀ। ਇਸ ਹੁਕਮ ਤੋਂ ਬਾਅਦ ਮੁਸਲਿਮ ਪੱਖ ਨੂੰ ਇਨ੍ਹਾਂ 18 ਮਾਮਲਿਆਂ ਦੀ ਕਾਇਮੀ ਨੂੰ ਚੁਣੌਤੀ ਦੇਣ ਦਾ ਇਕ ਹੋਰ ਮੌਕਾ ਮਿਲੇਗਾ।

ਇਹ ਵੀ ਪੜ੍ਹੋ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲਗਾਈ ਜਿੱਤ ਦੀ ਹੈਟ੍ਰਿਕ, ਲਖਨਊ ਤੋਂ ਲਗਾਤਾਰ ਤੀਜੀ ਵਾਰ ਬਣੇ MP

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

Inder Prajapati

Content Editor

Related News