ਮਾਂ ਤੋਂ ਵਧ ਪਤਨੀ ਨੂੰ ਕਰਦਾ ਸੀ ਪਿਆਰ, ਮਿਲਿਆ ਤਲਾਕ

Tuesday, Jan 09, 2018 - 06:33 PM (IST)

ਮਾਂ ਤੋਂ ਵਧ ਪਤਨੀ ਨੂੰ ਕਰਦਾ ਸੀ ਪਿਆਰ, ਮਿਲਿਆ ਤਲਾਕ

ਰਿਆਦ(ਬਿਊਰੋ)— ਹਰ ਕੁੜੀ ਸ਼ਾਇਦ ਇਹੀ ਚਾਹੁੰਦੀ ਹੋਵੇਗੀ ਕਿ ਵਿਆਹ ਤੋਂ ਬਾਅਦ ਉਸ ਦਾ ਪਤੀ ਸਭ ਤੋਂ ਜ਼ਿਆਦਾ ਉਸ ਨੂੰ ਹੀ ਪਿਆਰ ਕਰੇ ਪਰ ਸਾਊਦੀ ਅਰਬ ਵਿਚ ਇਕ ਔਰਤ ਨੇ ਆਪਣੇ ਪਤੀ ਨੂੰ ਸਿਰਫ ਇਸ ਲਈ ਤਲਾਕ ਦੇ ਦਿੱਤਾ, ਕਿਉਂਕਿ ਉਹ ਆਪਣੀ ਮਾਂ ਤੋਂ ਵੀ ਜ਼ਿਆਦਾ ਪਤਨੀ ਨੂੰ ਪਿਆਰ ਕਰਦਾ ਸੀ।
29 ਸਾਲਾ ਇਸ ਵਿਅਕਤੀ ਨੇ ਸ਼ਾਇਦ ਹੀ ਕਦੇ ਸੋਚਿਆ ਹੋਵੇਗਾ ਕਿ ਜਿਸ ਪਤਨੀ ਲਈ ਉਸ ਨੇ ਆਪਣਾ ਪਰਿਵਾਰ ਛੱਡਿਆ, ਉਹੀ ਉਸ ਨੂੰ ਤਲਾਕ ਦੇ ਮਾਮਲੇ ਵਿਚ ਅਦਾਲਤ ਲੈ ਜਾਵੇਗੀ। ਕੋਟਰੂਮ ਵਿਚ ਵੀ ਜਦੋਂ ਪਤੀ-ਪਤਨੀ ਤੋਂ ਤਲਾਕ ਦੀ ਵਜ੍ਹਾ ਪੁੱਛੀ ਗਈ ਤਾਂ ਦੋਵਾਂ ਨੇ ਕਿਸੇ ਵੀ ਪ੍ਰੇਸ਼ਾਨੀ ਤੋਂ ਇਨਕਾਰ ਕਰ ਦਿੱਤਾ। ਇਕ ਖਬਰ ਮੁਤਾਬਕ, ਔਰਤ ਨੇ ਤਲਾਕ ਦੇ ਪਿੱਛੇ ਵਜ੍ਹਾ ਦੱਸਦੇ ਹੋਏ ਕਿਹਾ ਕਿ ਜੋ ਸ਼ਖਸ ਉਸ ਨਾਲ ਰਹਿਣ ਲਈ ਆਪਣੀ ਮਾਂ ਨੂੰ ਛੱਡ ਦੇਵੇ, ਉਹ ਉਸ ਨਾਲ ਨਹੀਂ ਰਹਿ ਸਕਦੀ। ਔਰਤ ਨੇ ਜੱਜ ਨੂੰ ਕਿਹਾ, 'ਮੈਂ ਅਜਿਹੇ ਸ਼ਖਸ 'ਤੇ ਕਦੇ ਭਰੋਸਾ ਨਹੀਂ ਕਰ ਸਕਦੀ ਜੋ ਆਪਣੀ ਪਤਨੀ ਨੂੰ ਖੁਸ਼ ਕਰਨ ਲਈ ਸਭ ਕੁੱਝ ਕਰੇ ਪਰ ਮਾਂ ਲਈ ਛੋਟਾ ਜਿਹਾ ਕੰਮ ਵੀ ਨਾ ਕਰੇ।'
ਔਰਤ ਨੇ ਇਹ ਵੀ ਦੱਸਿਆ ਕਿ ਉਸ ਦੇ ਪਤੀ ਨੇ ਉਸ ਨੂੰ ਵਿਦੇਸ਼ ਘੁੰਮਾਉਣ ਤੋਂ ਲੈ ਕੇ ਮਹਿੰਗੇ ਤੋਹਫੇ ਤੱਕ ਦਿੱਤੇ। ਹਾਲਾਂਕਿ ਪਤੀ ਦੇ ਪਰਿਵਾਰ ਦੇ ਪ੍ਰਤੀ ਰਵੱਈਏ ਨੇ ਉਨ੍ਹਾਂ ਦੇ ਰਿਸ਼ਤੇ ਵਿਚ ਖਟਾਸ ਭਰ ਦਿੱਤੀ। ਦੂਜੇ ਪਾਸੇ ਪਤੀ ਨੇ ਜੱਜ ਨੂੰ ਕਿਹਾ ਕਿ ਉਹ ਆਪਣੀ ਪਤਨੀ ਨੂੰ ਛੱਡਣ ਲਈ ਤਿਆਰ ਨਹੀਂ ਹੈ ਅਤੇ ਉਸ ਨੇ ਉਸ ਲਈ ਹੀ ਆਪਣਾ ਪਰਿਵਾਰ ਛੱਡਿਆ ਹੈ। ਅਦਾਲਤ ਵਿਚ ਔਰਤ ਨੇ ਪਤੀ ਦੇ ਸਾਰੇ ਦਾਅਵਿਆਂ 'ਤੇ ਹਾਮੀ ਭਰੀ ਅਤੇ ਕਿਹਾ ਕਿ ਤਲਾਕ ਲੈਣ ਦਾ ਉਸ ਦਾ ਫੈਸਲਾ ਪੱਕਾ ਹੈ, ਕਿਉਂਕਿ ਉਸ ਦੇ ਪਤੀ ਨੇ ਆਪਣੇ ਪਰਿਵਾਰ ਅਤੇ ਮਾਂ ਤੋਂ ਵੀ ਜ਼ਿਆਦਾ ਪਤਨੀ ਨੂੰ ਤਵੱਜੋ ਦਿੱਤੀ। ਔਰਤ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਪਤੀ ਨੇ ਪਰਿਵਾਰ ਅਤੇ ਮਾਂ ਨੂੰ ਛੱਡਿਆ, ਉਸੇ ਤਰ੍ਹਾਂ ਉਸ ਨੂੰ ਵੀ ਛੱਡ ਸਕਦਾ ਹੈ। ਔਰਤ ਦੀਆਂ ਦਲੀਲਾਂ ਸੁਣਨ ਤੋਂ ਬਾਅਦ, ਜੱਜ ਨੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਨਾਲ ਪਤੀ ਹੈਰਾਨ ਰਹਿ ਗਿਆ। ਜਿਸ ਤੋਂ ਬਾਅਦ ਅਦਾਲਤ ਵਿਚ ਮੌਜੂਦ ਸਾਰੇ ਲੋਕਾਂ ਨੇ ਔਰਤ ਦੇ ਫੈਸਲੇ ਦੀ ਤਾਰੀਫ ਕੀਤੀ।


Related News