ਜੀ-20 ਸੰਮੇਲਨ ਤੋਂ ਪਹਿਲਾਂ ਸਾਊਦੀ ਨੇ ਵਾਪਸ ਲਿਆ ਭਾਰਤ ਦੇ ਗਲਤ ਨਕਸ਼ੇ ਵਾਲਾ ਬੈਂਕ ਨੋਟ

11/20/2020 5:54:58 PM

ਰਿਆਦ (ਬਿਊਰੋ): ਜੀ-20 ਸੰਮੇਲਨ ਤੋਂ ਪਹਿਲਾਂ ਸਾਊਦੀ ਅਰਬ ਨੇ ਰਿਆਦ ਦੇ ਨੋਟ 'ਤੇ ਛਪੇ ਭਾਰਤ ਦੇ ਗਲਤ ਨਕਸ਼ੇ ਨੂੰ ਵਾਪਸ ਲੈ ਲਿਆ ਹੈ। ਅਸਲ ਵਿਚ 20 ਰਿਆਲ ਬੈਂਕ ਨੋਟ 'ਤੇ ਭਾਰਤ ਦਾ ਗਲਤ ਨਕਸ਼ਾ ਛਾਪਿਆ ਗਿਆ ਸੀ, ਜਿਸ ਵਿਚ ਅਣਵੰਡੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਵੱਖਰੇ ਦਿਖਾਇਆ ਗਿਆ ਸੀ। ਭਾਰਤ ਨੇ ਇਸ 'ਤੇ ਇਤਰਾਜ਼ ਜ਼ਾਹਰ ਕੀਤਾ ਸੀ, ਇਸ ਦੇ ਬਾਅਦ ਨੋਟ ਨੂੰ ਵਾਪਸ ਲੈ ਲਿਆ ਗਿਆ ਹੈ। 

PunjabKesari

ਇੰਡੀਆ ਟੁਡੇ ਨੂੰ ਮਿਲੀ ਜਾਣਕਾਰੀ ਦੇ ਮੁਤਾਬਕ, ਨਾ ਸਿਰਫ ਨੋਟ ਨੂੰ ਵਾਪਸ ਲਿਆ ਗਿਆ ਸਗੋਂ ਉਸ ਦੀ ਛਪਾਈ ਵੀ ਬੰਦ ਵੀ ਕਰ ਦਿੱਤੀ ਗਈ। ਸਾਊਦੀ ਅਰਬ ਦੇ ਸਾਹਮਣੇ ਰਿਆਦ ਵਿਚ ਭਾਰਤੀ ਰਾਜਦੂਤ ਔਸਾਫ ਸਈਦ ਨੇ 28 ਅਕਤੂਬਰ ਨੂੰ ਮੁੱਦਾ ਚੁੱਕਿਆ ਸੀ। 20 ਰਿਆਲ ਦੇ ਨੋਟ ਵਿਚ ਬਣਾਏ ਗਏ ਗਲੋਬਲ ਨਕਸ਼ੇ ਵਿਚ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਭਾਰਤ ਤੋਂ ਵੱਖਰਾ ਦਿਖਾਇਆ ਗਿਆ ਸੀ। ਵਿਵਾਦਿਤ ਬੈਂਕ ਨੋਟ ਵਿਚ ਇਕ ਪਾਸੇ ਕਿੰਗ ਸਲਮਾਨ ਅਤੇ ਜੀ-20 ਸਾਊਦੀ ਸੰਮੇਲਨ ਦਾ ਲੋਗੋ ਸੀ ਤਾਂ ਦੂਜੇ ਪਾਸੇ ਜੀ-20 ਦੇਸ਼ਾਂ ਦਾ ਗਲੋਬਲ ਮੈਪ ਸੀ। ਨਕਸ਼ੇ ਵਿਚ ਮਕਬੂਜ਼ਾ ਕਸ਼ਮੀਰ (ਪੀ.ਓ.ਕੇ.), ਗਿਲਗਿਤ-ਬਾਲਟੀਸਤਾਨ ਸਮੇਤ ਪੂਰੇ ਜੰਮੂ-ਕਸ਼ਮੀਰ ਨੂੰ ਵੱਖਰੇ ਦੇਸ਼ ਦੇ ਰੂਪ ਵਿਚ ਦਿਖਾਇਆ ਗਿਆ ਸੀ। 

PunjabKesari

ਵਿਦੇਸ਼ ਮੰਤਰਾਲੇ (ਐੱਮ.ਈ.ਏ.) ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਵੀਰਵਾਰ ਨੂੰ ਕਿਹਾ ਸੀ,''ਅਸੀਂ ਸਾਊਦੀ ਅਧਿਕਾਰੀਆਂ ਦੇ ਨਾਲ ਭਾਰਤੀ ਸਰਹੱਦਾਂ ਦੀ ਗਲਤ ਵਿਆਖਿਆ ਦਾ ਮਾਮਲਾ ਚੁੱਕਿਆ ਸੀ। ਰਿਆਦ ਦੇ ਨਾਲ ਹੀ ਨਵੀਂ ਦਿੱਲੀ ਵਿਚ ਵੀ ਸਾਊਦੀ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ। ਸਾਨੂੰ ਸਾਊਦੀ ਅਧਿਕਾਰੀਆਂ ਵੱਲੋਂ ਸੂਚਿਤ ਕੀਤਾ ਗਿਆ ਹੈ  ਕਿ ਉਹਨਾਂ ਨੇ ਇਸ ਮਾਮਲੇ ਵਿਚ ਸਾਡੀਆਂ ਚਿੰਤਾਵਾਂ ਨੂੰ ਨੋਟ ਕੀਤਾ ਹੈ। ਇੰਡੀਆ ਟੁਡੇ ਦੇ ਸੂਤਰਾਂ ਨੇ ਦੱਸਿਆ ਹੈ ਕਿ ਇਸ ਮਾਮਲੇ ਨੂੰ ਹੱਲ ਕਰ ਲਿਆ ਗਿਆ ਹੈ। ਜੋ ਮੁਦਰਾ 'ਸਮਾਰਿਕਾ ਅਤੇ ਸੰਚਾਲਨ ਦੇ ਲਈ ਨਹੀਂ ਸੀ, ਉਸ ਨੂੰ ਵਾਪਸ ਲੈ ਗਿਆ ਸੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ 15ਵੇਂ ਜੀ-29ਸਿਖਰ ਸੰਮੇਲਨ ਦੀ ਪ੍ਰਧਾਨਗੀ ਸਾਊਦੀ ਅਰਬ ਦੇ ਕਿੰਗ ਕਰਨਗੇ। 21-22 ਨਵੰਬਰ ਤੱਕ ਚੱਲਣ ਵਾਲੇ ਇਸ ਸਿਖਰ ਸੰਮੇਲਨ ਨੂੰ 'ਸਾਰਿਆਂ ਦੇ ਲਈ 21ਵੀਂ ਸਦੀ ਦੇ ਮੌਕਿਆਂ ਦਾ ਅਹਿਸਾਸ' ਵਿਸ਼ੇ 'ਤੇ ਆਯੋਜਿਤ ਕੀਤਾ ਗਿਆ ਹੈ। ਇਸ ਵਾਰ ਜੀ-20 ਸੰਮੇਲਨ ਵਰਚੁਅਲ ਹੋਵੇਗਾ।


Vandana

Content Editor

Related News