ਸਾਊਦੀ ਅਰਾਮਕੋ ਨੇ ਕਰਮੀ ਨੂੰ ਬਣਾਇਆ 'ਮਨੁੱਖੀ ਹੈਂਡ ਸੈਨੇਟਾਈਜ਼ਰ', ਤਸਵੀਰ ਵਾਇਰਲ

Wednesday, Mar 11, 2020 - 03:12 PM (IST)

ਰਿਆਦ (ਬਿਊਰੋ): ਦੁਨੀਆ ਭਰ ਵਿਚ ਕੋਰੋਨਾਵਾਇਰਸ ਦਾ ਖੌਫ ਵੱਧਦਾ ਜਾ ਰਿਹਾ ਹੈ। ਸਰਕਾਰਾਂ ਵੱਲੋਂ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਕਈ ਸੁਝਾਅ ਜਾਰੀ ਕੀਤੇ ਗਏ ਹਨ।ਲੋਕ ਵੀ ਵੱਖ-ਵੱਖ ਢੰਗਾਂ ਜ਼ਰੀਏ ਇਸ ਮਹਾਮਾਰੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ।ਇਸ ਵਿਚ ਸਾਊਦੀ ਅਰਾਮਕੋ ਦੇ ਦਹਿਰਾਨ ਹੈੱਡਕੁਆਰਟਰ ਵਿਚ ਇਕ ਕਰਮਚਾਰੀ ਨੂੰ ਹੈਂਡ ਸੈਨੇਟਾਈਜ਼ਰ ਡਿਸਪੈਂਸਰ ਪਵਾ ਦਿੱਤਾ ਗਿਆ।

 

طبقية خليجية
اهداء من أرامكو pic.twitter.com/FpWsUNw7mE

— هشام فقيه (@HishamFageeh) March 10, 2020

ਮਾਸਕ ਪਹਿਨੇ ਇਹ ਵਿਅਕਤੀ ਲੌਬੀ ਅਤੇ ਇਮਾਰਤ ਦੇ ਬਾਹਰ ਖੜ੍ਹੇ ਸਟਾਫ ਕੋਲ ਜਾਂਦਾ ਹੈ ਅਤੇ ਉਹਨਾਂ ਦੇ ਹੱਥ ਸੈਨੇਟਾਈਜ਼ ਕਰਵਾਉਂਦਾ ਹੈ। ਇਸ ਦੀ ਤਸਵੀਰ ਵਾਇਰਲ ਹੋਣ ਦੇ ਬਾਅਦ ਅਰਾਮਕੋ ਨੇ ਕਿਹਾ ਕਿ ਕੰਪਨੀ ਨੇ ਇਸ ਨੂੰ ਤੁਰੰਤ ਬੰਦ ਕਰ ਦਿੱਤਾ ਹੈ। ਅਜਿਹਾ ਦੁਬਾਰਾ ਨਾ ਹੋਵੇ ਇਸ ਲਈ ਲੋੜੀਂਦੇ ਕਦਮ ਚੁੱਕੇ ਗਏ ਹਨ।

PunjabKesari

ਸੋਸ਼ਲ ਮੀਡੀਆ 'ਤੇ ਕੁਝ ਯੂਜ਼ਰਜ਼ ਨੇ ਇਸ ਨੂੰ ਆਧੁਨਿਕ ਦਿਨਾਂ ਦੀ ਗੁਲਾਮੀ ਦੱਸਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ @HishamFageeh ਨਾਮ ਦੇ ਯੂਜ਼ਰ ਨੇ ਇਸ ਨੂੰ ਸਭ ਤੋਂ ਪਹਿਲਾ ਪੋਸਟ ਕੀਤਾ। ਉਸ ਨੇ ਲਿਖਿਆ,''ਅਰਾਮਕੋ ਦਾ ਗਲਫ ਕਲਾਸ, ਇਕ ਗਿਫਟ।''

ਪੜ੍ਹੋ ਇਹ ਅਹਿਮ ਖਬਰ - ਸ਼ਖਸ ਨੇ ਕੋਵਿਡ-19 ਨੂੰ ਲੈ ਫੈਲਾਇਆ ਝੂਠ, 3 ਦਿਨ ਬੰਦ ਰਿਹਾ ਦਫਤਰ


Vandana

Content Editor

Related News