''ਇੱਕ ਪੌਦਾ ਆਪਣੀ ਮਾਂ ਦੇ ਨਾਮ'' ਮੁਹਿੰਮ ਹੇਠ ਇਟਲੀ ''ਚ ਰੋਮ ਦੂਤਘਰ ਅਧਿਕਾਰੀਆਂ ਨੇ ਲਾਏ ਬੂਟੇ
Wednesday, Aug 07, 2024 - 12:43 PM (IST)
ਮਿਲਾਨ/ਇਟਲੀ (ਸਾਬੀ ਚੀਨੀਆ)- ਵਾਤਾਵਰਣ ਨੂੰ ਸ਼ੁੱਧ ਅਤੇ ਹਰਿਆਵਲਾ ਬਣਾਉਣ ਲਈ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਮੁਹਿੰਮ 'ਇੱਕ ਪੌਦਾ ਆਪਣੀ ਮਾਂ ਦੇ ਨਾਂ' ਨੂੰ ਵਿਦੇਸ਼ਾਂ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀ ਇਸ ਮੁਹਿੰਮ ਨੂੰ ਵਿਦੇਸ਼ਾਂ ਵਿੱਚ ਬੈਠੇ ਭਾਰਤੀ ਲੋਕ ਭਰਵਾਂ ਸਹਿਯੋਗ ਦੇ ਰਹੇ ਹਨ। ਜਿਸ ਦੇ ਤਹਿਤ ਇਟਲੀ ਦੇ ਸ਼ਹਿਰ ਲਵੀਨੀਓ ਵਿਖੇ ਸਥਾਪਿਤ ਹਿੰਦੂ ਟੈਂਮਲ ਸ੍ਰੀ ਸਨਾਤਨ ਧਰਮ ਮੰਦਰ ਲਵੀਨੀਓ ਵਿਖੇ 50 ਫੱਲਦਾਰ ਬੂਟੇ ਲਾਕੇ ਇਸ ਮੁਹਿੰਮ ਦਾ ਵਿਦੇਸ਼ੀ ਧਰਤੀ ਤੋਂ ਅਗਾਜ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਗਲਾਸਗੋ 'ਚ "ਮੇਲਾ ਬੀਬੀਆਂ ਦਾ" ਸਫਲਤਾਪੂਰਵਕ ਨੇਪਰੇ ਚੜ੍ਹਿਆ (ਤਸਵੀਰਾਂ)
ਇਸ ਮੌਕੇ ਭਾਰਤੀ ਦੂਤਘਰ ਰੋਮ ਤੋਂ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਡਿਪਟੀ ਚੀਫ੍ਹ ਸ੍ਰੀ ਅਮਰਾਰਾਮ ਜੀ ਦੁਆਰਾ ਆਪਣੇ ਕਰ ਕਮਲਾਂ ਨਾਲ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇੱਕ ਮਾਂ ਆਪਣੇ ਬੱਚੇ ਦੀ ਚੰਗੀ ਪਰਵਰਿਸ਼ ਕਰਦੀ ਹੈ ਸਾਡਾ ਫਰਜ ਬਣਦਾ ਹੈ ਕਿ ਆਪਣੀ ਮਾਂ ਦੇ ਨਾਂ ਬੂਟਾ ਲਾਕੇ ਉਸਦੀ ਚੰਗੇ ਤਰੀਕੇ ਦੇਖਭਾਲ ਵੀ ਕਰੀਏ ਤਾਂ ਜੋ ਉਹ ਪੌਦਾ ਵੱਡਾ ਹੋਕੇ ਸੰਘਣੀ ਛਾਂ ਦੇ ਸਕੇ। ਇਸ ਮੌਕੇ ਭਾਰਤੀ ਅੰਬੈਸੀ ਅਧਿਕਾਰੀਆਂ ਤੋਂ ਇਲਾਵਾ ਦਲਬੀਰ ਭੱਟੀ, ਵਿਸ਼ਨੂੰ ਕੁਮਾਰ. ਪੰਕਜ ਆਨੰਦ, ਬਖ਼ਸ਼ੀਸ਼ ਸਿੰਘ, ਰਵਿੰਦਰ, ਕਰਨ ਭਨੋਟ, ਜਗਮਲ, ਸੋਨੀ, ਸੰਜੀਵ ਕੁਮਾਰ, ਰੀਟਾ ਭੱਟੀ, ਰਾਖੀ ਆਨੰਦ , ਰਜਨੀ ਬਾਲਾਂ ਅਤੇ ਮੋਨਿਕਾ ਸੋਨੀ ਆਦਿ ਸਮਾਜ ਸੇਵੀ ਸ਼ਖਸੀਅਤਾਂ ਵੀ ਹਾਜ਼ਰ ਸਨ ਜਿੰਨ੍ਹਾਂ ਵੱਲੋ ਚੰਗੇ ਵਾਤਾਵਰਣ ਲਈ ਪੌਦੇ ਲਾਕੇ ਸਹਿਯੋਗ ਦਿੱਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।