ਚੀਨ 'ਚ ਰੇਤੀਲਾ ਤੂਫਾਨ, 100 ਮੀਟਰ ਉੱਚੀ ਦਿਸੀ ਧੂੜ ਦੀ ਚਾਦਰ (ਵੀਡੀਓ)

Tuesday, Jul 27, 2021 - 11:59 AM (IST)

ਬੀਜਿੰਗ (ਬਿਊਰੋ): ਉੱਤਰ-ਪੱਛਮ ਚੀਨ ਦਾ ਡੁਨਹੁਆਂਗ ਸ਼ਹਿਰ ਬੀਤੇ ਐਤਵਾਰ ਨੂੰ ਧੂੜ ਦੀ ਚਾਦਰ ਨਾਲ ਭਰਿਆ ਹੋਇਆ ਸੀ। ਗਾਂਸੂ ਸੂਬੇ ਦੇ ਇਸ ਸ਼ਹਿਰ ਵਿਚ ਅਚਾਨਕ ਉੱਠੇ ਰੇਤਲੇ ਤੂਫਾਨ ਨੇ ਨਾਗਰਿਕਾਂ ਦਾ ਜੀਵਨ ਪ੍ਰਭਾਵਿਤ ਕਰ ਦਿੱਤਾ। ਖ਼ਬਰ ਹੈ ਕਿ ਇਸ ਤੂਫਾਨ ਕਾਰਨ ਰੇਤ ਦੀ ਕੰਧ ਕਰੀਬ 100 ਮੀਟਰ ਉੱਚੀ ਸੀ। ਹਾਲਾਤ ਇੰਨੇ ਖਰਾਬ ਹੋ ਗਏ ਸਨ ਕਿ ਸ਼ਹਿਰ ਦੀ ਆਵਾਜਾਈ ਕਾਫੀ ਦੇਰ ਤੱਕ ਰੁਕੀ ਰਹੀ ਅਤੇ ਪੁਲਸ ਲਗਾਤਾਰ ਫਸੀਆਂ ਹੋਈਆਂ ਗੱਡੀਆਂ ਨੂੰ ਕੱਢਣ ਲਈ ਨਿਰਦੇਸ਼ ਕਰਦੀ ਰਹੀ।

ਪੜ੍ਹੋ ਇਹ ਅਹਿਮ ਖਬਰ- ਯੂਕੇ: ਇਕਾਂਤਵਾਸ ਤੋਂ ਬਚਣ ਵਾਲੇ ਕੰਮ ਦੇ ਖੇਤਰਾਂ ਦੀ ਸੂਚੀ 'ਚ ਵਾਧਾ 

ਏਬੀਸੀ ਮੁਤਾਬਕ ਰੇਤੀਲੇ ਤੂਫਾਨ ਕਾਰਨ ਆਸਮਾਨ ਪੀਲਾ ਨਜ਼ਰ ਆ ਰਿਹਾ ਸੀ। ਉੱਥੇ ਲੋਕ ਮੁਸ਼ਕਲ ਨਾਲ 5 ਮੀਟਰ ਤੱਕ ਹੀ ਦੇਖ ਪਾ ਰਹੇ ਸਨ। ਸਥਾਨਕ ਟ੍ਰੈਫਿਕ ਪੁਲਸ ਨੇ ਟੋਲ ਗੇਟ 'ਤੇ ਟ੍ਰੈਫਿਕ ਕੰਟਰੋਲ ਲਗਾਏ ਅਤੇ ਫਸੀਆਂ ਹੋਈਆਂ ਗੱਡੀਆਂ ਨੂੰ ਐਕਸਪ੍ਰੈੱਸਵੇਅ ਛੱਡਣ ਦੇ ਆਦੇਸ਼ ਦਿੱਤੇ। ਗੋਬੀ ਮਾਰੂਥਲ ਦੇ ਨੇੜੇ ਸਥਿਤ ਇਸ ਸ਼ਹਿਰ ਵਿਚ ਤੂਫਾਨ ਨੇ ਸਿਲਕ ਰੋਡ ਦੇ ਇਸ ਪੁਰਾਣੇ ਸ਼ਹਿਰ ਦੀਆਂ ਕਈ ਵੱਡੀਆਂ ਇਮਾਰਤਾਂ ਨੂੰ ਆਪਣੀ ਪਕੜ ਵਿਚ ਲੈ ਲਿਆ ਸੀ।

 

ਇਸ ਘਟਨਾ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੇ ਹਨ। ਇਸ ਤੋਂ ਪਹਿਲਾਂ ਮਈ ਵਿਚ ਵੀ ਚੀਨ ਦੀ ਰਾਜਧਾਨੀ ਬੀਜਿੰਗ ਵੀ ਰੇਤ ਦੇ ਤੂਫਾਨ ਦੀ ਗਵਾਹ ਬਣੀ ਸੀ। ਚਾਈਨਾ ਸੈਂਟਰਲ ਟੀਵੀ ਵੱਲੋਂ ਇਸ ਘਟਨਾ ਦਾ ਵੀਡੀਓ ਵੀ ਸ਼ੇਅਰ ਕੀਤਾ ਗਿਆ ਸੀ। ਇਸ ਦੌਰਾਨ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਸੀ। ਰਾਜਧਾਨੀ ਦੇ ਦੋ ਪ੍ਰਮੁੱਖ ਹਵਾਈ ਅੱਡਿਆਂ 'ਤੇ 400 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਭਾਵੇਂਕਿ ਗੋਬੀ ਮਾਰੂਥਲ ਤੋਂ ਕਰੀਬ ਹੋਣ ਕਾਰਨ ਬੀਜਿੰਗ ਮਾਰਚ ਅਤੇ ਅਪ੍ਰੈਲ ਵਿਚ ਰੇਤੀਲੇ ਤੂਫਾਨ ਦਾ ਸਾਹਮਣਾ ਕਰਦਾ ਰਹਿੰਦਾ ਹੈ।


Vandana

Content Editor

Related News