ਅਮਰੀਕਾ : ਘਰ ''ਚ ਦਾਖਲ ਹੋ ਕੇ ਕੀਤਾ 3 ਵਿਅਕਤੀਆਂ ਦਾ ਕਤਲ, ਪੁਲਸ ਨੇ ਕੀਤਾ ਕਾਬੂ

Saturday, Feb 22, 2020 - 03:17 PM (IST)

ਅਮਰੀਕਾ : ਘਰ ''ਚ ਦਾਖਲ ਹੋ ਕੇ ਕੀਤਾ 3 ਵਿਅਕਤੀਆਂ ਦਾ ਕਤਲ, ਪੁਲਸ ਨੇ ਕੀਤਾ ਕਾਬੂ

ਵਾਸ਼ਿੰਗਟਨ— ਅਮਰੀਕਾ ਦੇ ਟੈਕਸਾਸ 'ਚ ਇਕ ਵਿਅਕਤੀ ਨੇ ਇਕ ਕੁੜੀ ਸਣੇ 3 ਵਿਅਕਤੀਆਂ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ ਕਿ ਸ਼ੁੱਕਰਵਾਰ ਤੜਕੇ ਪੁਲਸ ਨੇ ਦੋਸ਼ੀ ਦੀ ਕਾਰ ਦਾ ਪਿੱਛਾ ਕਰ ਕੇ ਉਸ ਨੂੰ ਹਿਰਾਸਤ 'ਚ ਲੈ ਲਿਆ। ਸ਼ੱਕੀ 22 ਸਾਲਾ ਨੌਜਵਾਨ ਹੈ, ਜਿਸ ਦਾ ਨਾਂ ਐਂਥਨੀ ਵਾਇਨੇ ਪਾਇਰਸ ਦੱਸਿਆ ਜਾ ਰਿਹਾ ਹੈ।

ਟੈਕਸਾਸ ਸੁਰੱਖਿਆ ਵਿਭਾਗ ਦੇ ਅਧਿਕਾਰੀ ਬ੍ਰਾਇਨ ਵਾਸ਼ਕੋ ਨੇ ਕਿਹਾ ਕਿ 18 ਸਾਲਾ ਕੁੜੀ ਨੇ ਸੈਨ ਸੇਬਾ ਦੇ ਪੁਲਸ ਅਧਿਕਾਰੀਆਂ ਨੂੰ ਤੜਕੇ ਤਕਰੀਬਨ 4.30 ਵਜੇ ਫੋਨ ਕਰ ਕੇ ਦੱਸਿਆ ਕਿ ਉਸ ਸਣੇ 4 ਲੋਕਾਂ ਨੂੰ ਕਿਸੇ ਨੇ ਘਰ ਅੰਦਰ ਆ ਕੇ ਚਾਕੂ ਮਾਰ ਦਿੱਤਾ ਹੈ। ਪੁਲਸ ਜਦ ਘਟਨਾ ਵਾਲੇ ਸਥਾਨ 'ਤੇ ਪੁੱਜੀ ਤਦ ਤਕ 62 ਸਾਲਾ ਵਿਅਕਤੀ, 44 ਸਾਲਾ ਔਰਤ ਅਤੇ 13 ਸਾਲਾ ਕੁੜੀ ਦੀ ਮੌਤ ਹੋ ਚੁੱਕੀ ਸੀ। ਉੱਥੇ ਹੀ 18 ਸਾਲਾ ਕੁੜੀ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਸ ਕਤਲਕਾਂਡ ਪਿੱਛੇ ਕੀ ਕਾਰਨ ਹੈ, ਇਸ ਬਾਰੇ ਅਜੇ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।


Related News