ਸਾਨ ਫਰਾਂਸਿਸਕੋ ''ਚ ਟਰੱਕ ਨੇ ਲੋਕਾਂ ਨੂੰ ਦਰੜਿਆ, 7 ਜ਼ਖਮੀ

Tuesday, Jan 02, 2018 - 05:37 PM (IST)

ਸਾਨ ਫਰਾਂਸਿਸਕੋ ''ਚ ਟਰੱਕ ਨੇ ਲੋਕਾਂ ਨੂੰ ਦਰੜਿਆ, 7 ਜ਼ਖਮੀ

ਵਾਸ਼ਿੰਗਟਨ(ਭਾਸ਼ਾ)— ਅਮਰੀਕ ਦੇ ਸਾਨ ਫਰਾਂਸਿਸਕੋ ਸ਼ਹਿਰ ਵਿਚ ਅੱਜ ਭਾਵ ਮੰਗਲਵਾਰ ਨੂੰ ਇਕ ਟਰੱਕ ਨੇ ਪੈਦਲ ਚੱਲਣ ਵਾਲੇ ਲੋਕਾਂ ਅਤੇ ਦੂਜੇ ਵਾਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਘੱਟ ਤੋਂ ਘੱਟ 7 ਲੋਕ ਜ਼ਖਮੀ ਹੋ ਗਏ। ਸਥਾਨਕ ਪ੍ਰਸ਼ਾਸਨ ਅਤੇ ਮੀਡੀਆ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਪੁਲਸ ਨੇ ਇਸ ਦੇ ਅੱਤਵਾਦੀ ਘਟਨਾ ਹੋਣ ਤੋਂ ਇਨਕਾਰ ਕੀਤਾ ਹੈ। ਇਕ ਚੈਨਲ ਮੁਤਾਬਕ ਇਕ ਟਰੱਕ ਨੇ ਟ੍ਰੈਫਿਕ ਨਿਯਮਾਂ ਨੂੰ ਤੋੜਦੇ ਹੋਏ ਲੈਫਟ ਟਰਨ ਲਿਆ ਅਤੇ ਪੈਦਲ ਚੱਲ ਰਹੇ 2 ਲੋਕਾਂ ਤੋਂ ਇਲਾਵਾ ਇਕ ਖੜ੍ਹੀ ਹੋਈ ਕਾਰ ਅਤੇ ਇਕ ਹੋਰ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਕਾਰ ਵਿਚ ਇਕ ਹੀ ਪਰਿਵਾਰ ਦੇ 5 ਮੈਂਬਰ ਸਵਾਰ ਸਨ।
ਸਾਨ ਫਰਾਂਸਿਸਕੋ ਦੇ ਫਾਇਰ ਵਿਭਾਗ ਨੇ ਟਵਿਟਰ 'ਤੇ ਇਸ ਘਟਨਾ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਵਿਚ ਪੈਦਲ ਚਲ ਰਹੇ ਦੋਵੇਂ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ, ਜਦੋਂ ਕਿ ਕਾਰ ਵਿਚ ਸਵਾਰ ਪਰਿਵਾਰ ਦੇ ਸਾਰੇ ਮੈਂਬਰ ਥੋੜ੍ਹੇ ਰੂਪ ਤੋਂ ਜ਼ਖਮੀ ਹੋਈ ਹਨ। ਪੁਲਸ ਅਧਿਕਾਰੀ ਗ੍ਰੇਸ ਗੇਟਪੰਡਨ ਨੇ ਇਸ ਦੇ ਅੱਤਵਾਦੀ ਘਟਨਾ ਹੋਣ ਤੋਂ ਇਨਕਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਸਾਲ ਨਵੰਬਰ ਮਹੀਨੇ ਵਿਚ ਉਜਬੇਕੀਸਤਾਨ ਮੂਲ ਦੇ ਇਕ ਨਾਗਰਿਕ ਨੇ ਨਿਊਯਾਰਕ ਸ਼ਹਿਰ ਵਿਚ ਟਰੱਕ ਨਾਲ ਹਮਲਾ ਕਰ ਦਿੱਤਾ ਸੀ, ਜਿਸ ਨਾਲ 8 ਲੋਕ ਮਾਰੇ ਗਏ ਸਨ। ਇਸ ਤੋਂ ਇਲਾਵਾ ਯੂਰਪ ਦੇ ਕਈ ਦੇਸ਼ਾਂ ਵਿਚ ਹੀ ਇਸ ਤਰ੍ਹਾਂ ਦੇ ਕਈ ਹਮਲੇ ਹੋ ਚੁੱਕੇ ਹਨ।

 


Related News