ਸਾਮੀਆ ਸੁਲਹੁਹੁ ਹਸਨ ਬਣੀ ਤਨਜ਼ਾਨੀਆ ਦੀ ਪਹਿਲੀ ਮਹਿਲਾ ਰਾਸ਼ਟਰਪਤੀ

Friday, Mar 19, 2021 - 05:10 PM (IST)

ਦਾਰ-ਉਸ-ਸਲਾਮ (ਭਾਸ਼ਾ): ਸਾਮੀਆ ਸੁਲਹੁਹੁ ਹਸਨ (61) ਨੇ ਸ਼ੁੱਕਰਵਾਰ ਨੂੰ ਇਤਿਹਾਸ ਰਚਦੇ ਹੋਏ ਤਨਜ਼ਾਨੀਆ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਦੇ ਤੌਰ 'ਤੇ ਸਹੁੰ ਚੁੱਕੀ। ਉਹਨਾਂ ਨੇ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਦਾਰ-ਉਸ-ਸਲਾਮ ਵਿਚ ਸਟੇਟ ਹਾਊਸ ਦੇ ਸਰਕਾਰੀ ਦਫਤਰ ਵਿਚ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ।

PunjabKesari

ਪੜ੍ਹੋ ਇਹ ਅਹਿਮ ਖਬਰ-  ਨਾਸਾ ਨੇ ਤਿਆਰ ਕੀਤਾ ਦੁਨੀਆ ਦਾ ਸਭ ਤੋਂ ਤਾਕਤਵਰ ਰਾਕੇਟ, ਤਸਵੀਰ ਵਾਇਰਲ

ਹਿਜਾਬ ਪਾ ਕੇ ਆਪਣੇ ਸੱਜੇ ਹੱਥ ਵਿਚ ਕੁਰਾਨ ਫੜੇ ਹੋਏ ਹਸਨ ਨੇ ਅਹੁਦੇ ਦੀ ਸਹੁੰ ਚੁੱਕੀ। ਉਹਨਾਂ ਨੂੰ ਮੁੱਖ ਜੱਜ ਇਬਰਾਹਿਮ ਜੁਮਾਵੋਇੰਗ ਨੇ ਸਹੁੰ ਦਿਵਾਈ, ਜਿਸ ਵਿਚ ਉਹਨਾਂ ਨੇ ਪੂਰਬੀ ਅਫਰੀਕੀ ਦੇਸ਼ ਦੇ ਸੰਵਿਧਾਨ ਨੂੰ ਬਰਕਰਾਰ ਰੱਖਣ ਦਾ ਸੰਕਲਪ ਲਿਆ। ਇਸ ਸਹੁੰ ਚੁੱਕ ਸਮਾਗਮ ਵਿਚ ਸਾਬਕਾ ਅਫਰੀਕੀ ਦੇਸ਼ ਦੇ ਮੁੱਖ ਜੱਜ ਅਤੇ ਕੈਬਨਿਟ ਦੇ ਮੈਂਬਰ ਸ਼ਾਮਲ ਹੋਏ। ਤਨਜ਼ਾਨੀਆ ਦੇ ਸਾਬਕਾ ਰਾਸ਼ਟਰਪਤੀ ਅਲੀ ਹਸਨ ਮਿਨਯੀ, ਜਕਾਯਾ ਕਿਕਵੇਤੇ ਅਤੇ ਆਬਿਦ ਕਰੂਮੇ ਵੀ ਇਸ ਮੌਕੇ 'ਤੇ ਮੌਜੂਦ ਰਹੇ। ਸਹੁੰ ਚੁੱਕਣ ਦੇ ਬਾਅਦ ਹਸਨ ਨੇ ਮਿਲਟਰੀ ਪਰੇਡ ਦਾ ਨਿਰੀਖਣ ਕੀਤਾ।

ਹਸਨ ਨੇ ਦੋ ਦਿਨ ਪਹਿਲਾਂ ਉਸ ਸਮੇਂ ਦੇ ਰਾਸ਼ਟਰਪਤੀ ਜੌਨ ਮਗੁਫੁਲੀ ਦੇ ਦੇਹਾਂਤ ਦੀ ਘੋਸ਼ਣਾ ਕੀਤੀ ਸੀ। ਮਗੁਫੁਲੀ ਨੂੰ ਦੋ ਹਫ਼ਤੇ ਤੋਂ ਵੱਧ ਸਮੇਂ ਤੋਂ ਜਨਤਕ ਤੌਰ 'ਤੇ ਦੇਖਿਆ ਨਹੀਂ ਗਿਆ ਸੀ। ਮਗੁਫੁਲੀ ਨੇ ਤਨਜ਼ਾਨੀਆ ਵਿਚ ਕੋਵਿਡ-19 ਫੈਲਣ ਦੀ ਗੱਲ ਨੂੰ ਖਾਰਿਜ ਕਰਦਿਆਂ ਕਿਹਾ ਸੀ ਕਿ ਰਾਸ਼ਟਰੀ ਪ੍ਰਾਰਥਨਾ ਨੇ ਇਸ ਬੀਮਾਰੀ ਦਾ ਦੇਸ਼ ਵਿਚੋਂ ਖਾਤਮਾ ਕਰ ਦਿੱਤਾ ਹੈ। ਭਾਵੇਂਕਿ ਆਪਣੇ ਦੇਹਾਂਤ ਤੋਂ ਕੁਝ ਹਫ਼ਤੇ ਪਹਿਲਾਂ ਉਹਨਾਂ ਨੇ ਮੰਨਿਆ ਸੀਕਿ ਇਹ ਛੂਤਕਾਰੀ ਰੋਗ ਦੇਸ਼ ਵਿਚ ਇਕ ਖਤਰਾ ਹੈ। ਅਜਿਹਾ ਦੱਸਿਆ ਗਿਆ ਕਿ ਮਗੁਫੁਲੀ ਦਾ ਦੇਹਾਂਤ ਦਿਲ ਦੀ ਗਤੀ ਰੁਕਣ ਕਾਰਨ ਹੋਇਆ ਪਰ ਬਾਹਰ ਕੱਢੇ ਗਏ ਵਿਰੋਧੀ ਨੇਤਾ ਟੁੰਡੁ ਲਿਸੂ ਨੇ ਕਿਹਾ ਕਿ ਰਾਸ਼ਟਰਪਤੀ ਦੀ ਮੌਤ ਕੋਵਿਡ-19 ਕਾਰਨ ਹੋਈ।

ਪੜ੍ਹੋ ਇਹ ਅਹਿਮ ਖਬਰ - ਇਟਲੀ 'ਚ ਰਾਸ਼ਟਰੀ ਦਿਵਸ ਮੌਕੇ ਕੋਰੋਨਾ ਮ੍ਰਿਤਕਾਂ ਨੂੰ ਦਿੱਤੀ ਗਈ ਸ਼ਰਧਾਂਜਲੀ

ਰਾਸ਼ਟਰਪਤੀ ਦੇ ਤੌਰ 'ਤੇ ਆਪਣੇ ਪਹਿਲੇ ਜਨ ਸੰਬੋਧਨ ਵਿਚ ਹਸਨ ਨੇ ਮਗੁਫੁਲੀ ਲਈ 21 ਦਿਨਾਂ ਦੇ ਸੋਗ ਦੀ ਘੋਸ਼ਣਾ ਕੀਤੀ ਅਤੇ 22 ਮਾਰਚ ਅਤੇ 25 ਮਾਰਚ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਜਦੋਂ ਮਰਹੂਮ ਰਾਸ਼ਟਰਪਤੀ ਨੂੰ ਸਪੁਰਦ-ਏ-ਖਾਕ ਕੀਤਾ ਜਾਵੇਗਾ। ਹਸਨ ਨੇ ਕਿਹਾ,''ਮੇਰੇ ਲਈ ਤੁਹਾਡੇ ਨਾਲ ਗੱਲ ਕਰਨਾ ਸਹੀ ਨਹੀਂ ਹੈ ਕਿਉਂਕਿ ਮੇਰੇ ਦਿਲ ਵਿਚ ਦਰਦ ਹੈ। ਅੱਜ ਮੈਂ ਉਹਨਾਂ ਸਾਰੀਆਂ ਸਹੁੰਆਂ ਤੋਂ ਵੱਖਰੀ ਸਹੁੰ ਚੁੱਕੀ ਹੈ ਜੋ ਮੈਂ ਆਪਣੇ ਕਰੀਅਰ ਵਿਚ ਲਈਆਂ। ਉਹ ਸਹੁੰਆਂ ਖੁਸ਼ੀ ਵਿਚ ਲਈਆਂ ਗਈਆਂ ਸਨ। ਅੱਜ ਮੈਂ ਦੁਖ ਦੇ ਮਾਹੌਲ ਵਿਚ ਦੇਸ਼ ਦੇ ਸਭ ਤੋਂ ਵੱਡੇ ਅਹੁਦੇ ਦੀ ਸਹੁੰ ਚੁੱਕੀ ਹੈ।'' ਉਹਨਾਂ ਨੇ ਕਿਹਾ ਕਿ ਇਹ ਸਮਾਂ ਇਕੱਠੇ ਖੜ੍ਹੇ ਹੋਣ ਅਤੇ ਇਕ-ਦੂਜੇ ਨਾਲ ਜੁੜਨ ਦਾ ਹੈ। ਇਹ ਸਮਾਂ ਆਪਣੇ ਮਤਭੇਦਾਂ ਨੂੰ ਖ਼ਤਮ ਕਰਨ, ਇਕ-ਦੂਜੇ ਦੇ ਪ੍ਰਤੀ ਪਿਆਰ ਦਿਖਾਉਣ ਅਤੇ ਵਿਸ਼ਵਾਸ ਨਾਲ ਅੱਗੇ ਵਧਣ ਦਾ ਹੈ। ਇਹ ਇਕ-ਦੂਜੇ 'ਤੇ ਉਂਗਲੀ ਚੁੱਕਣ ਦਾ ਸਮਾਂ ਨਹੀਂ ਹੈ ਸਗੋਂ ਨਵਾਂ ਤਨਜ਼ਾਨੀਆ ਬਣਾਉਣ ਲਈ ਹੱਥ ਫੜ ਕੇ ਅੱਗੇ ਵਧਣ ਦਾ ਹੈ।


Vandana

Content Editor

Related News